ਧਾਰਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਾਰਕ. ਵਿ—ਧਾਰਣ ਵਾਲਾ. ਰੱਖਣ ਵਾਲਾ। ੨ ਸੰਗ੍ਯਾ—ਪਾਤ੍ਰ. ਬਾਸਨ. ਭਾਂਡਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4001, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no

ਧਾਰਕ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Holder_ਧਾਰਕ: ਵਿਕਾਯੋਗ ਲਿਖਤਾਂ ਐਕਟ, 1881 ਦੀ ਧਾਰਾ 8 ਵਿਚ ਯਥਾ-ਪਰਿਭਾਸ਼ਤ ‘‘ਪਰਨੋਟ , ਵਟਾਂਦਰਾ-ਬਲ ਜਾਂ ਚੈੱਕ ਦੇ ਧਾਰਕ ਦਾ ਮਤਲਬ ਹੈ ਕੋਈ ਵਿਅਕਤੀ ਜੋ ਆਪਣੇ ਨਾਂ ਤੇ ਉਸ ਤੇ ਕਬਜ਼ਾ ਰਖਣ ਦਾ ਅਤੇ ਉਸ ਤੇ ਦੇਣਯੋਗ ਰਕਮ ਉਸ ਦੀਆਂ ਧਿਰਾਂ ਤੋਂ ਪ੍ਰਾਪਤ ਕਰਨ ਜਾਂ ਵਸੂਲ ਕਰਨ ਦਾ ਹੱਕਦਾਰ ਹੈ।’’

       ਜਿਥੇ ਪਰਨੋਟ, ਵਟਾਂਦਰਾ ਬਿਲ ਜਾਂ ਚੈਕ ਗਵਾਚ ਜਾਂਦਾ ਹੈ ਜਾਂ ਨਸ਼ਟ ਹੋ ਜਾਂਦਾ ਹੈ, ਉਸ ਦਾ ਧਾਰਕ ਉਹ ਵਿਅਕਤੀ ਹੈ ਜੋ ਅਜਿਹੇ ਗਵਾਚਣ ਜਾਂ ਨਸ਼ਟ ਹੋਣ ਸਮੇਂ ਇਸ ਤਰ੍ਹਾਂ ਹੱਕਦਾਰ ਸੀ

       ਹਰੇਕ ਉਹ ਵਿਅਕਤੀ ਜਿਸ ਦੇ ਹੱਥ ਜਾਂ ਕਬਜ਼ੇ ਵਿਚ ਉਹ ਲਿਖਤ ਆ ਜਾਵੇ ਉਸ ਲਿਖਤ ਦਾ ਧਾਰਕ ਨਹੀਂ ਬਣ ਜਾਂਦਾ। ਜਿਸ ਵਿਅਤੀ ਨੂੰ ਉਸ ਲਿਖਤ ਦੇ ਆਧਾਰ ਤੇ ਬਣਦੀ ਰਕਮ ਉਸ ਦੀ ਧਿਰ ਤੋਂ ਵਸੂਲ ਕਰਨ ਦਾ ਹੱਕ ਹਾਸਲ ਨਹੀਂ ਹੈ ਉਸ ਨੂੰ ਧਾਰਕ ਨਹੀਂ ਕਿਹਾ ਜਾ ਸਕਦਾ, ਭਾਵੇਂ ਲਿਖਤ ਉਸਦੇ ਕਬਜ਼ੇ ਵਿਚ ਹੋਵੇ, ਜਿਸ ਨੂੰ ਉਸ ਤੇ ਬਣਦੀ ਰਕਮ ਉਸ ਦੀ ਧਿਰ ਤੋਂ ਵਸੂਲ ਕਰਨ ਦਾ ਹੱਕ ਨਹੀਂ ਹੈ। ਇਸ ਤਰ੍ਹਾਂ ਦੇ ਵਿਅਕਤੀਆਂ ਵਿਚ ਉਹ ਵਿਅਕਤੀ ਆ ਜਾਂਦੇ ਹਨ ਜਿਨ੍ਹਾਂ ਦੇ ਕਬਜ਼ੇ ਵਿਚ ਗੁਆਚੀ ਲਿਖਤ ਆ ਜਾਵੇ ਜਾਂ ਜੋ ਇਸ ਤਰ੍ਹਾਂ ਦੀ ਲਿਖਤ ਚੁਰਾ ਲਵੇ ਜੋ ਦਸਤੀ ਤੌਰ ਤੇ ਅਦਾਇਗੀ ਯੋਗ ਹੋਵੇ। ਇਸੇ ਤਰ੍ਹਾਂ ਜੇ ਵਸੂਲਕਾਰ ਉਸ ਲਿਖਤ ਤੇ ਬਣਦੀ ਰਕਮ ਵਸੂਲ ਕਰਨ ਤੋਂ ਵਰਜਤ ਕਰ ਦਿੱਤਾ ਜਾਵੇ ਤਾਂ ਉਸ ਨੂੰ ਵੀ ਧਾਰਕ ਨਹੀਂ ਕਿਹਾ ਜਾ ਸਕਦਾ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3977, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.