ਧਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਰ. ਸੰਗ੍ਯਾ—ਧੜ. ਰੁੰਡ. ਗਰਦਨ ਤੋਂ ਹੇਠਲਾ ਸ਼ਰੀਰ ਦਾ ਭਾਗ । “ਸਿਰ ਟੂਟ ਪਰ੍ਯੋ ਧਰ ਠਾਢੋ ਰਹ੍ਯੋ ਹੈ.” (ਕ੍ਰਿਸਨਾਵ) “ਲਾਗੈ ਅਰਿ ਗਰ ਗੇਰੈ ਧਰ ਪਰ ਧਰ ਸਿਰ.” (ਗੁਪ੍ਰਸੂ) ੨ ਨਾਭਿਚਕ੍ਰ। ੩ ਬੱਚੇਦਾਨ ਦਾ ਮੁਖ. ਰਿਹਮ ਦਾ ਅਗਲਾ ਹਿ਼ੱ੉੠. ਦੇਖੋ, ਮਾਤ੍ਰ। ੪ ਦਿਸ਼ਾ. ਤ਼ਰਫ਼. “ਤੁਧ ਨੋ ਛੋਡਿ ਜਾਈਐ ਪ੍ਰਭੁ ਕੈਂ ਧਰਿ?” (ਆਸਾ ਮ: ੫) ਕਿਸ ਵੱਲ ਜਾਈਏ? “ਨਿਸਰਤ ਉਹ ਧਰ.” (ਰਾਮਾਵ) ਤੀਰ ਉਸ (ਦੂਜੇ) ਪਾਸੇ ਨਿਕਲ ਜਾਂਦੇ ਹਨ। ੫ ਓਟ ਪਨਾਹ. ਆਸਰਾ. “ਨਾਨਕ ਮੈ ਧਰ ਅਵਰੁ ਨ ਕਾਈ.” (ਨਟ ਅ: ਮ: ੪) “ਮੈ ਧਰ ਤੇਰੀ ਪਾਰਬ੍ਰਹਮ.” (ਸ੍ਰੀ ਮ: ੫) ੬ ਧੁਰ. ਗੱਡੇ ਦੀ ਉਹ ਕਿੱਲੀ , ਜਿਸ ਦੇ ਆਧਾਰ ਪਹੀਆ ਹੈ. “ਧਰ ਤੂਟੀ ਗਾਡੋ ਸਿਰਭਾਰਿ.” (ਰਾਮ ਮ: ੧) ਇੱਥੇ ਗੱਡਾ ਸ਼ਰੀਰ ਹੈ, ਧਰ ਪ੍ਰਾਣਾਂ ਦੀ ਗੱਠ ਹੈ। ੭ ਧਰਾ. ਪ੍ਰਿਥਿਵੀ. “ਜਿਨਿ ਧਰ ਸਾਜੀ ਗਗਨ.” (ਆਸਾ ਅ: ਮ: ੧) “ਸੋ ਤਨੁ ਧਰ ਸੰਗਿ ਰੂਲਿਆ.” (ਗਉ ਮ: ੫) ੮ ਸੰ. ਧਰ. ਪਹਾੜ ਪਰਵਤ. ਦੇਖੋ, ਧ੍ਰਿ (धृ) ਧਾ) “ਗਿਰੈਂ ਧਰੰ ਧੁਰੰਧਰੰ ਧਰੰ ਜਿਵੰ.” (ਰਾਮਾਵ) ਮੁਖੀਏ (ਧੁਰੰਧਰ) ਯੋਧਾ, ਪ੍ਰਿਥਿਵੀ ਪੁਰ ਪਹਾੜਾਂ ਵਾਂਙ ਡਿਗਦੇ ਹਨ। ੯ ਪੁਰਾਣਾਂ ਵਿੱਚ ਲਿਖਿਆ ਕੱਛੂ, ਜੋ ਜਮੀਨ ਹੇਠ ਹੈ। ੧੦ ਵਿ੄ਨੁ। ੧੧ ਸੰ. ਵਿ— ਧਾਰਣ ਕਰਤਾ. ਧਾਰਣ ਵਾਲਾ. “ਭਜੁ ਚਕ੍ਰਧਰ ਸਰਣੰ.” (ਗੂਜ ਜੈਦੇਵ) “ਸਭ ਕਿਰਨਨ ਕੇ ਨਾਮ ਕਹਿ ਧਰ ਪਦ ਬਹੁਰ ਉਚਾਰ.” (ਸਨਾਮਾ) ਕਿਰਨਧਰ ਸੂਰਯ ਅਤੇ ਚੰਦ੍ਰਮਾ । ੧੨ ਦੇਖੋ, ਧਰਿ। ੧੩ ਪਕੜ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21972, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no

ਧਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਧਰ (ਸੰ.। ਸੰਸਕ੍ਰਿਤ) ੧. ਆਸਰਾ , ਧਿਰ। ਯਥਾ-‘ਤਿਸ ਕੀ ਧਰ ਪ੍ਰਭ ਕਾ ਮਨਿ ਜੋਰੁ ’। ਤਥਾ-‘ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ ’। ਤਥਾ-‘ਸਤਿਗੁਰ ਕੀ ਧਰ ਲਾਗਾ ਜਾਵਾ ’।

੨. ਧੁਰ , ਪਹੀਏ ਦੀ ਨਾਭੀ। ਯਥਾ-‘ਧਰ ਤੂਟੀ ਗਾਡੋ ਸਿਰ ਭਾਰਿ’।

੩. (ਸੰ.। ਸੰਸਕ੍ਰਿਤ ਧਰਣਿ) ਧਰਤੀ , ਜਿਮੀਂ। ਯਥਾ-‘ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ’।

ਦੇਖੋ, ‘ਧਰਿ ਚਕੁ ਫੇਰਿ’ ‘ਧਰ ਚਕ੍ਰ

੪. (ਕ੍ਰਿ.। ਹਿੰਦੀ) ਰਖ , ਧਾਰ। ਯਥਾ-‘ਧਰ ਜੀਅਰੇ ਇਕ ਟੇਕ ਤੂ’।

੫. ਤਰਫ, ਵੱਲ , ਪਾਸੇ। ਯਥਾ-‘ਤੁਧਨੋ ਛੋਡਿ ਜਾਈਐ ਪ੍ਰਭ ਕੈ ਧਰਿ’।

੬. (ਸੰਸਕ੍ਰਿਤ) ਧਾਰਣ ਵਾਲਾ। ਯਥਾ-‘ਧਰਣੀ ਧਰ ਈਸ ਨਰਸਿੰਘ ਨਾਰਾਇਣ’।

            ਦੇਖੋ , ‘ਧਰਿ ਲੰਕੂਰੁ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 21932, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.