ਧਤੂਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਤੂਰਾ (ਨਾਂ,ਪੁ) ਗੋਲ ਕੰਡੇਦਾਰ ਫਲ਼ ਲੱਗਣ ਵਾਲਾ ਜ਼ਹਿਰੀਲਾ ਪੌਦਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4099, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਧਤੂਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਤੂਰਾ [ਨਾਂਪੁ] ਕੰਡਿਆਲ਼ੇ ਫਲਾਂ ਅਤੇ ਜਹਿਰੀਲੇ ਬੀਜਾਂ ਵਾਲ਼ਾ ਬੂਟਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4099, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਧਤੂਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਤੂਰਾ. ਸੰ. ਧੱਤੂਰ ਅਤੇ ਧੁਸੑਤੂਰ. ਸੰਗ੍ਯਾ—ਇੱਕ ਜ਼ਹਰੀਲਾ ਪੌਧਾ, ਜਿਸ ਦੇ ਵਿ੄੶ਲੇ ਗੋਲ ਫਲ ਕੰਡੇਦਾਰ ਹੁੰਦੇ ਹਨ. L. Datura Alba. ਅੰ. Thorn-apple. ਵੈਦ੍ਯ ਧਤੂਰੇ ਨੂੰ ਦਮੇ ਆਦਿ ਕਈ ਰੋਗਾਂ ਵਿੱਚ ਵਰਤਦੇ ਹਨ. ਠਗ ਲੋਕ ਧਤੂਰੇ ਦੇ ਬੀਜ ਕਿਸੇ ਪਦਾਰਥ ਵਿੱਚ ਮਿਲਾਕੇ ਧਨ ਠਗਣ ਲਈ ਖੁਵਾਉਂਦੇ ਹਨ. ਸ਼ੈਵ ਲੋਗ ਧਤੂਰੇ ਦੇ ਫੁੱਲ ਸ਼ਿਵ ਉੱਪਰ ਚੜ੍ਹਾਕੇ ਮਨਕਾਮਨਾ ਦੀ ਸਿੱਧੀ ਸਮਝਦੇ ਹਨ. ਇਸ ਦੇ ਸੰਸਕ੍ਰਿਤ ਨਾਮ ਹਨ—ਕਨਕ, ਮਦਨ, ਸ਼ਿਵਸ਼ੇਖਰ, ਖਲ, ਕੰਟਕਫਲ, ਸ਼ਿਵਪ੍ਰਿਯ.

     ਧਤੂਰਾ ਗਰਮ ਖੁਸ਼ਕ ਅਤੇ ਦਿਲ ਦਿਮਾਗ ਨੂੰ ਨੁਕਸਾਨ ਪੁਚਾਣ ਵਾਲਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3919, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no

ਧਤੂਰਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਧਤੂਰਾ ਸੰਸਕ੍ਰਿਤ ਧਤੑਤੂਰ:। ਪ੍ਰਾਕ੍ਰਿਤ ਧਤੑਤੂਰ। ਧਤੂਰਾ, ਧਤੂਰੇ ਦਾ ਬੂਟਾ ਜਿਸ ਦੇ ਫਲ ਵਿਚ ਨਸ਼ੇ ਦੀ ਭਾਰੀ ਮਿਕਦਾਰ ਹੁੰਦੀ ਹੈ- ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3891, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਧਤੂਰਾ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਧਤੂਰਾ : ਇਸ ਝਾੜੀਨੁਮਾ ਇਕ ਰੁੱਤੀ ਪੌਦੇ ਦਾ ਵਿਗਿਆਨਕ ਨਾਂ ਡਾਟੂਰਾ ਇੱਨੇਕਸੀਆ (Datura innaxia) ਹੈ  ਜਿਹੜਾ ਸੋਲੇਨੇਸੀ (Solanaceae)  ਕੁੱਲ ਨਾਲ ਸਬੰਧਤ ਹੈ । ਇਸ ਪੌਦੇ ਦਾ ਮੁੱਢ ਸਖ਼ਤ ਅਤੇ ਬਾਕੀ ਤਣਾ ਚਿਪਚਿਪੇ ਲੂੰਆਂ ਵਾਲਾ ਹੁੰਦਾ ਹੈ । ਇਹ ਉਜਾੜ ਥਾਵਾਂ ਅਤੇ ਗੰਦਗੀ ਦੇ ਢੇਰਾਂ ਉਪਰ ਉਗਿਆ ਆਮ ਮਿਲਦਾ ਹੈ । ਇਸ ਦੇ ਪੱਤਿਆਂ ਦੇ ਦੋਹੀਂ ਪਾਸੇ ਮੁਲਾਇਮ ਲੂੰ ਹੁੰਦੇ ਹਨ  ਅਤੇ ਮੁੱਖ ਸ਼ਿਰਾ ਹੇਠਲੇ ਪਾਸੇ ਉਭਰਵੀਂ ਹੁੰਦੀ ਹੈ । ਇਸ ਤੇ ਸਤੰਬਰ ਵਿਚ ਚਿੱਟੇ ਰੰਗ ਦੇ ਲੂੰਦਾਰ ਡੰਡੀਆਂ ਵਾਲੇ ਫੁੱਲ ਖਿੜਨੇ ਸ਼ੁਰੂ ਹੋ ਜਾਂਦੇ ਹਨ ਅਤੇ ਮਾਰਚ ਤਕ ਇਸ ਦਾ ਕੰਡੇਦਾਰ ਫੱਲ ਪੱਕ ਜਾਂਦਾ ਹੈ । ਫੁੱਲਾਂ ਵਿਚ ਪੀਲੇ ਭੂਰੇ ਰੰਗ ਦੇ ਗੁਰਦਾ ਆਕਾਰ ਚਪਟੇ ਬੀਜ ਮੌਜੂਦ ਹੁੰਦੇ ਹਨ ।

ਇਸ ਦੇ ਪੱਤੇ ਫੋੜਿਆਂ ਅਤੇ ਛਾਲਿਆਂ ਨੂੰ ਸੁਕਾਉਣ ਲਈ ਵਰਤੇ ਜਾਂਦੇ ਹਨ । ਫੁਲਾਂ ਦਾ ਰਸ ਕੰਨ ਦੇ ਦਰਦ ਲਈ ਅਤੇ ਫਲਾਂ ਦਾ ਰਸ ਸਿਕਰੀ ਦੂਰ ਕਰਨ ਲਈ ਵਰਤਿਆ ਜਾਂਦਾ ਹੈ।ਇਸ ਦਾ ਫਲ ਸ਼ਾਂਤਕਾਰੀ ਅਤੇ ਹਲਕੇ ਨਸ਼ੇ ਵਾਲਾ ਹੁੰਦਾ ਹੈ। ਧਤੂਰੇ ਵਿਚੋਂ ਸਟਰਾਮੋਨੀਅਮ ਤਿਆਰ ਕੀਤਾ ਜਾਂਦਾ ਹੈ ਜਿਹੜਾ ਕੁੜੱਲ ਰੋਕਣ, ਗਲਾ ਠੀਕ ਕਰਨ, ਖੰਘ ਅਤੇ ਦਮਾ ਹਟਾਉਣ ਲਈ ਬਣਾਈਆਂ ਜਾਣ ਵਾਲੀਆਂ ਦਵਾਈਆਂ ਵਿਚ ਵਰਤਿਆ ਜਾਂਦਾ ਹੈ । ਇਸ ਦੇ ਬੀਜ ਜ਼ਹਿਰੀਲੇ ਹੁੰਦੇ ਹਨ , ਇਸ ਲਈ ਜ਼ਹਿਰ ਦੇ ਤੌਰ ਤੇ ਚੂਹੇ ਆਦਿ ਮਾਰਨ ਲਈ ਵਰਤੇ ਜਾਂਦੇ ਹਨ ।

ਸ਼ਿਵ ਜੀ ਨੂੰ ਮੰਨਣ ਵਾਲੇ ਧਤੂਰੇ ਦੇ ਫੁੱਲਾਂ ਨੂੰ ਸ਼ਿਵ ਜੀ ਦਾ ਮਨ ਪਸੰਦ ਫੁਲ ਮੰਨ ਕੇ ਸੁਖਣਾ ਸੁੱਖਣ ਲਗਿਆਂ ਸ਼ਿਵਲਿੰਗ ਉੱਤੇ ਚੜ੍ਹਾਉਂਦੇ ਹਨ । ਸ਼ਿਵ ਜੀ ਦੀ ਪ੍ਰਸੰਨਤਾ ਲਈ ਕਈ ਜੋਗੀ ਧਤੂਰਾ ਪੀਂਦੇ ਹਨ  ਅਤੇ ਵਿਸ਼ਵਾਸ ਕਰਦੇ ਹਨ  ਕਿ ਹਲਕੇ ਸਰੂਰ ਕਾਰਨ ਉਨ੍ਹਾਂ ਦੀ ਸਮਾਧੀ ਵਧੀਆ ਲਗਦੀ ਹੈ। ਪੁਰਾਣੇ ਸਮਿਆਂ ਵਿਚ ਠੱਗ ਮੁਸਾਫਰਾਂ ਆਦਿ ਨੂੰ ਲੁੱਟਣ ਲਈ ਕਿਸੇ ਖਾਣ ਵਾਲੇ ਪਦਾਰਥ ਵਿਚ ਧਤੂਰੇ ਦੇ ਬੀਜ ਕੁੱਟ ਕੇ ਖੁਆ ਦਿੰਦੇ ਸਨ ਅਤੇ ਬੋਹੋਸ਼ੀ ਦੀ ਹਾਲਤ ਵਿਚ ਉਨ੍ਹਾਂ ਨੂੰ ਲੁੱਟ ਲੈਂਦੇ ਸਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2114, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-25-04-39-42, ਹਵਾਲੇ/ਟਿੱਪਣੀਆਂ: ਹ. ਪੁ.–ਮ. ਕੋ.ਪ. ਗੁ. ਪੋ. -ਡਾ. ਸ਼ਰਮਾ; ਪੰ. ਲੋ. ਵਿ. ਕੋ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.