ਦੰਡਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦੰਡਕ. ਸੰਗ੍ਯਾ—ਦੰਡ ਦੇਣ ਵਾਲਾ ਪੁਰਖ ।
੨ ਦੰਡਕ ਵਨ, ਜਿਸ ਦਾ ਨਾਮ ਇਕ ਦੇ ਪੁਤ੍ਰ ਦੰਡ ਰਾਜਾ ਤੋਂ ਹੋਇਆ. ਦੰਡਕਾਰਨ੍ਯ. ਇਹ ਵਿੰਧ੍ਯ ਪਰਵਤ ਤੋਂ ਲੈਕੇ ਗੋਦਾਵਰੀ ਨਦੀ ਦੇ ਕਿਨਾਰੇ ਤੀਕ ਫੈਲਿਆ ਹੋਇਆ ਹੈ. ਸ਼੍ਰੀ ਰਾਮਚੰਦ੍ਰ ਜੀ ਵਨਵਾਸ ਸਮੇਂ ਇਸ ਵਿੱਚ ਬਹੁਤ ਦਿਨ ਰਹੇ ਸਨ।
੩ ਛੰਦਜਾਤਿ. ਕੇਸ਼ਵਦਾਸ ਆਦਿਕ ਅਨੇਕ ਕਵੀਆਂ ਨੇ ਕਬਿੱਤ ਦੀ ਥਾਂ ਦੰਡਕ ਸ਼ਬਦ ਲਿਖਿਆ ਹੈ, ਪਰ ਇਹ ਸਾਮਾਨ੍ਯ ਨਾਮ ਹੈ, ਵਿਸ਼ੇ ਨਹੀਂ.
ਜੋ ਛੰਦ ੩੨ ਮਾਤ੍ਰਾ ਤੋਂ ਅਧਿਕ ਪ੍ਰਤਿਚਰਣ ਰਖਦੇ ਹਨ, ਓਹ ਮਾਤ੍ਰਿਕਦੰਡਕ, ਅਰ ਜੋ ਛੰਦ ਪ੍ਰਤਿ ਚਰਣ ੨੬ ਅੱਖਰਾਂ ਤੋਂ ਅਧਿਕ ਵਾਲੇ ਹਨ, ਓਹ ਵਰਣਦੰਡਕ ਕਹਾਉਂਦੇ ਹਨ. ਕਰਖਾ ਦਬਿੱਤ ਆਦਿਕ ਛੰਦ “ਦੰਡਕ” ਹਨ.
ਜਿਵੇਂ—ਕੇਵਲ “ਛੰਦ” ਪਦ ਕਈ ਥਾਈਂ ਕਵਿ ਲਿਖ ਦਿੰਦੇ ਹਨ, ਤਿਵੇਂ “ਦੰਡਕ” ਪਦ ਲਿਖਣ ਦੀ ਰੀਤੀ ਪੈ ਗਈ ਹੈ, ਪਰ ਇਹ ਉੱਤਮ ਨਹੀਂ, ਕ੍ਯੋਂਕਿ ਪਾਠਕ ਨੂੰ ਨਿਸ਼ਚੇ ਨਹੀਂ ਹੋ ਸਕਦਾ ਕਿ ਇਹ ਕੇਹੜਾ ਦੰਡਕ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2174, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਦੰਡਕ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Penal_ਦੰਡਕ: ਆਮ ਬੋਲਚਾਲ ਦੀ ਭਾਸ਼ਾ ਵਿਚ ਪੀਨਲ ਅਥਵਾ ਦੰਡਕ ਸ਼ਬਦ ਦੀ ਵਰਤੋਂ ਆਮ ਕਾਨੂੰਨ ਨੂੰ ਤੋੜਨ ਲਈ ਦੰਡ ਦਿੱਤੇ ਜਾਣ ਦਾ ਅਰਥ ਦਿੰਦਾ ਹੈ। ਲੇਕਿਨ ਉਹ ਕਾਨੂੰਨ ਰਾਜ ਦੇ ਵਿਰੁਧ ਅਪਰਾਧ ਗਠਤ ਕਰਨ ਵਾਲੇ ਨਹੀਂ ਹੁੰਦੇ। ਕਈ ਕਾਨੂੰਨੀ ਪ੍ਰਯੋਜਨਾ ਲਈ ਇਸ ਸ਼ਬਦ ਦੀ ਵਰਤੋਂ ਉਥੇ ਵੀ ਕੀਤੀ ਜਾ ਸਕਦੀ ਹੈ, ਜਿਥੇ ਕਿਸੇ ਮੁਆਇਦੇ ਦੇ ਭੰਗ ਲਈ ਦੰਡ ਦਿੱਤਾ ਜਾ ਸਕਦਾ ਹੋਵੇ। ਅੰਗਰੇਜ਼ੀ ਵਿਚ ਇਸ ਸ਼ਬਦ ਦੀ ਵਰਤੋਂ ਵਿਚ ਉਦੋਂ ਦੁ-ਅਰਥਤਾ ਆ ਜਾਂਦੀ ਹੈ ਜਦੋਂ ਇਹ ਸ਼ਬਦ ਬਿਨਾਂ ਕਿਸੇ ਵਿਸ਼ੇਸ਼ਣ ਦੇ ਵਰਤਿਆ ਜਾਂਦਾ ਹੈ ਅਤੇ ਅਰਥ ਪ੍ਰਾਈਵੇਟ ਵਿਅਕਤੀ ਨਾਲ ਜ਼ਿਆਦਤੀ ਕਾਰਨ ਦੰਡ ਦੇਣ ਅਤੇ ਰਾਜ ਦੇ ਵਿਰੁਧ ਅਪਰਾਧ ਵਿਚਕਾਰ ਕੋਈ ਫ਼ਰਕ ਨਹੀਂ ਕੀਤਾ ਜਾਂਦਾ। ਇਸ ਦੇ ਉਲਟ ਪੰਜਾਬੀ ਭਾਸ਼ਾ ਵਿਚ ਦੂਜਾ ਸ਼ਬਦ ‘ਫ਼ੌਜਦਾਰੀ ’ ਹੈ ਜਿਸ ਦੀ ਅੰਗਰੇਜ਼ੀ ਦੇ ਇਸ ਸ਼ਬਦ ਦੇ ਸਮਾਨਾਰਥਕ ਦੇ ਤੌਰ ਤੇ ਕੀਤੀ ਜਾਂਦੀ ਹੈ ਅਤੇ ਉਹ ਕੇਵਲ ਅਜਿਹੇ ਅਪਰਾਧਾਂ ਦਾ ਅਰਥ ਦਿੰਦਾ ਹੈ ਜੋ ਰਾਜ ਦੇ ਵਿਰੁਧ ਕੀਤੇ ਜਾਂਦੇ ਹਨ। ਫ਼ੌਜਦਾਰੀ ਸ਼ਬਦ ਵਿਚ ਮੁਆਇਦਾ ਭੰਗ ਦੇ ਆਧਾਰ ਤੇ ਲਾਇਆ ਗਿਆ ਦੰਡ ਸ਼ਾਮਲ ਕੀਤਾ ਜਾ ਸਕਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2158, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First