ਦਖ਼ੀਲਕਾਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦਖ਼ੀਲਕਾਰ [ਨਾਂਪੁ] ਉਹ ਵਿਅਕਤੀ ਜਿਸਦਾ ਬਾਰਾਂ ਸਾਲ ਤੱਕ ਜ਼ਮੀਨ ਉੱਤੇ ਕਬਜ਼ਾ ਰਿਹਾ ਹੋਵੇ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2351, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਦਖ਼ੀਲਕਾਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Dakhilkar_ਦਖ਼ੀਲਕਾਰ : ਦੋਮਾ ਸਿੰਘ ਬਨਾਮ ਜੈ ਗੋਵਿੰਦ (ਏ.ਆਈ.ਆਰ. 1931 ਪਟਨਾ 361) ਅਨੁਸਾਰ ਉੱਤਰੀ ਭਾਰਤ ਵਿਚ ਮੌਰੂਸੀ ਅਧਿਕਾਰਾਂ ਵਾਲੇ ਭੋਂਦਾਰ ਨੂੰ ਦਖ਼ੀਲਕਾਰ ਕਿਹਾ ਜਾਂਦਾ ਹੈ। ਦਖ਼ੀਲਕਾਰ ਦਾ ਮਤਲਬ ਹੈ, ਉਹ ਮੁਜ਼ਾਰਾ ਜਿਸ ਨੂੰ ਦਖ਼ੀਲਕਾਰੀ ਦੇ ਹੱਕ ਪ੍ਰਾਪਤ ਹੋਣ। ਇਸ ਤਰ੍ਹਾਂ ਦੇ ਮੁਜ਼ਾਰੇ ਨੂੰ ਮੌਰੂਸੀ ਮੁਜ਼ਾਰਾ ਕਿਹਾ ਜਾਂਦਾ ਹੈ। ਪੰਜਾਬ ਭੋਂਦਾਰੀ ਐਕਟ 1887 ਦੀ ਧਾਰਾ 5 ਅਨੁਸਾਰ ਦਖ਼ੀਲਕਾਰੀ ਅਧਿਕਾਰਾਂ ਵਾਲੇ ਮੁਜ਼ਾਰੇ ਤੋਂ ਮਤਲਬ ਹੈ:-
(ੳ) ਅਜਿਹਾ ਮੁਜ਼ਾਰਾ ਜਿਸ ਦਾ ਪੰਜਾਬ ਭੋਂਦਾਰੀ ਐਕਟ 1887 ਦੇ ਅਰੰਭ ਤੇ ਦਾਦੇ ਜਾਂ ਪੜਦਾਦੇ ਦੀ ਨਰ ਪਰੰਪਰਾ ਸੰਤਾਨ ਵਿਚ ਦੋ ਪੀੜ੍ਹੀਆਂ ਤੋਂ ਅਤੇ ਘੱਟ ਤੋਂ ਘੱਟ ਵੀਹ ਸਾਲਾਂ ਦੀ ਮੁਦਤ ਤੋਂ ਭੋਂ ਤੇ ਦਖ਼ਲ ਰਿਹਾ ਹੈ ਅਤੇ ਜੋ ਉਸ ਲਈ ਉਸ ਦੇ ਮਾਲੀਏ ਅਤੇ ਕਰਾਂ ਅਤੇ ਉਪਕਰਾਂ ਤੋਂ ਇਲਾਵਾ ਹੋਰ ਕੋਈ ਲਗਾਨ ਅਦਾ ਨਹੀਂ ਕਰਦਾ ਰਿਹਾ, ਜਾਂ
(ਅ) ਜਿਸ ਦੀ ਜ਼ਮੀਨ ਸਰਕਾਰ ਨੇ ਜ਼ਬਤ ਨਹੀਂ ਕੀਤੀ ਅਤੇ ਜੋ ਬਿਨਾਂ ਕਿਸੇ ਸਵੈ-ਇੱਛਤ ਕਾਰਜ ਦੇ ਜ਼ਮੀਨ ਦਾ ਮਾਲਕ ਨਹੀਂ ਰਿਹਾ, ਪਰ ਮਾਲਕ ਨਾ ਰਹਿਣ ਤੋਂ ਲੈ ਕੇ ਜ਼ਮੀਨ ਜਿਸ ਦੇ ਦਖ਼ਲ ਵਿਚ ਰਹੀ ਹੈ, ਜਾਂ
(ੲ) ਜੋ ਕਿਸੇ ਪਿੰਡ ਜਾਂ ਮਹਾਲ ਵਿਚ ਕਾਸ਼ਤਕਾਰ ਦੇ ਤੌਰ ਤੇ, ਪਿੰਡ ਦੀ ਮੋੜ੍ਹੀ ਰੱਖਣ ਵਾਲੇ ਦੁਆਰਾ ਵਸਾਇਆ ਗਿਆ ਸੀ ਜਾਂ ਉਸ ਦੇ ਨਾਲ ਵਸਿਆ ਸੀ ਅਤੇ ਜਿਸ ਨੇ 21 ਅਕਤੂਬਰ 1868 ਨੂੰ ਭੋਂ ਤੇ ਦਖ਼ਲ ਹਾਸਲ ਕਰ ਲਿਆ ਸੀ ਅਤੇ ਉਦੋਂ ਤੋਂ ਲੈ ਕੇ ਨਿਰੰਤਰ ਰੂਪ ਵਿਚ ਦਖ਼ੀਲਕਾਰ ਰਿਹਾ ਹੈ ਪਰ ਜੇ ਜ਼ਮੀਨਦਾਰ ਇਹ ਸਾਬਤ ਕਰ ਦੇਵੇ ਕਿ ਉਹ ਕਾਸ਼ਤਕਾਰ ਉਸ ਜ਼ਮੀਨ ਤੇ ਵਸਾਇਆ ਗਿਆ ਸੀ ਜੋ ਮੋੜ੍ਹੀਦਾਰ ਨੇ ਪਹਿਲਾਂ ਸਾਫ਼ ਕਰਕੇ ਕਾਸ਼ਤ ਅਧੀਨ ਲੈ ਆਂਦੀ ਸੀ ਜਾਂ ਇਹ ਕੰਮ ਮੋੜ੍ਹੀਦਾਰ ਦੇ ਖ਼ਰਚ ਤੇ ਕੀਤਾ ਗਿਆ ਸੀ ਤਾਂ ਕਾਸ਼ਤਕਾਰ ਦਖ਼ੀਲਕਾਰ ਨਹੀਂ ਮੰਨਿਆ ਜਾਵੇਗਾ।
(ਸ) ਜੋ ਉਸ ਮਹਾਲ ਜਾਂ ਉਸ ਮਹਾਲ ਦੇ ਕਿਸੇ ਭਾਗ ਦਾ, ਜਿਸ ਵਿਚ ਉਸ ਦੇ ਦਖ਼ਲ ਅਧੀਨ ਭੋਂ ਸਥਿਤ ਹੈ, ਜਾਗੀਰਦਾਰ ਹੋਣ ਕਾਰਨ ,ਉਸ ਭੋਂ ਦਾ ਘੱਟ ਤੋਂ ਘੱਟ ਵੀਹ ਸਾਲਾਂ ਦੀ ਲਗਾਤਾਰ ਮੁੱਦਤ ਲਈ ਦਖ਼ੀਲਕਾਰ ਰਿਹਾ ਹੈ, ਜਾਂ ਅਜਿਹਾ ਜਾਗੀਰਦਾਰ ਰਿਹਾ ਹੈ ਅਤੇ ਉਹ ਭੋਂ ਇਕੀ ਸਾਲਾਂ ਦੀ ਲਗਾਤਾਰ ਮੁੱਦਤ ਲਈ ਉਸ ਦੇ ਦਖ਼ਲ ਵਿਚ ਰਹੀ ਹੈ।
ਜੇ ਕੋਈ ਮੁਜ਼ਾਰਾ ਇਹ ਗੱਲ ਸਾਬਤ ਕਰ ਦੇਵੇ ਕਿ ਭੋਂ ਲਗਾਤਾਰ ਤੀਹ ਸਾਲ ਉਸ ਦੇ ਦਖ਼ਲ ਵਿਚ ਰਹੀ ਹੈ ਅਤੇ ਉਸ ਨੇ ਮਾਲੀਏ ਅਤੇ ਕਰਾਂ ਉਪਕਰਾਂ ਤੋਂ ਇਲਾਵਾ ਕੋਈ ਲਗਾਨ ਅਦਾ ਨਹੀਂ ਕੀਤਾ, ਤਾਂ ਇਹ ਕਿਆਸ ਕੀਤਾ ਜਾਵੇਗਾ ਕਿ ਉਹ ਉਪਰ (ੳ) ਵਿਚ ਦੱਸੀਆਂ ਗੱਲਾਂ ਪੂਰੀਆਂ ਕਰਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2012, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First