ਦੋਰਾਹਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੋਰਾਹਾ. ਦੁਵਿਧਾ ਦਾ ਰਾਹ. ਦ੍ਵੈਤ ਮਾਰਗ. “ਦੁਰਮਤਿ ਕਾ ਦੋਰਾਹਾ ਹੇ.” (ਮਾਰੂ ਸੋਲਹੇ ਮ: ੩) ੨ ਦੋਰਾਹੀਂ ਚੱਲਣ ਵਾਲਾ. ਦੋਹੀਂ ਪਾਸੀਂ ਪੈਰ ਧਰਨ ਵਾਲਾ। ੩ ਲੁਦਿਆਨੇ ਦੇ ਜਿਲੇ ਇੱਕ ਥਾਂ, ਜਿੱਥੇ ਰੇਲ ਅਤੇ ਨਹਿਰ ਦੇ ਰਾਹ ਮਿਲਦੇ ਹਨ. ਦੋਰਾਹਾ ਰੇਲਵੇ ਸਟੇਸ਼ਨ ਹੈ, ਜੋ ਲੁਦਿਆਨੇ ਤੋਂ ੧੪ ਮੀਲ ਦੱਖਣ ਪੂਰਵ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2508, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦੋਰਾਹਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦੋਰਾਹਾ (ਕਸਬਾ): ਇਕ ਪੁਰਾਣਾ ਕਸਬਾ ਜੋ ਜਰਨੈਲੀ ਸੜਕ ਉਤੇ ਲੁਧਿਆਣੇ ਤੋਂ ਅੰਬਾਲੇ ਵਲ ਜਾਂਦਿਆਂ 20 ਕਿ.ਮੀ. ਦੀ ਵਿਥ ਉਤੇ ਵਸਿਆ ਹੋਇਆ ਹੈ। ਸਥਾਨਕ ਰਵਾਇਤ ਅਨੁਸਾਰ ਗਵਾਲੀਅਰ ਦੇ ਕਿਲ੍ਹੇ ਤੋਂ ਮੁਕਤ ਹੋ ਕੇ ਗੁਰੂ ਹਰਿਗੋਬਿੰਦ ਸਾਹਿਬ ਅੰਮ੍ਰਿਤਸਰ ਨੂੰ ਪਰਤਦਿਆਂ ਇਕ ਰਾਤ ਲਈ ਇਥੇ ਰੁਕੇ ਸਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਹੁਣਗੁਰਦੁਆਰਾ ਦਮਦਮਾ ਸਾਹਿਬ ਪਾਤਿਸ਼ਾਹੀ ਛੇਵੀਂ’ ਬਣਿਆ ਹੋਇਆ ਹੈ। ਇਸ ਦੀ ਵਰਤਮਾਨ ਇਮਾਰਤ ਸੰਨ 1932 ਈ. ਵਿਚ ਉਸਾਰੀ ਗਈ ਸੀ। ਇਸ ਦੀ ਵਿਵਸਥਾ ਸਥਾਨਕ ਸੰਗਤ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2466, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਦੋਰਾਹਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਦੋਰਾਹਾ (ਕ੍ਰਿ.। ਦੇਸ਼ ਭਾਸ਼ਾ) ਦੁੜਾਯਾ। ਯਥਾ-‘ਦੁਰਮਤਿ ਕਾ ਦੋਰਾਹਾ ਹੇ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2466, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਦੋਰਾਹਾ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਦੋਰਾਹਾ : ਲੁਧਿਆਣਾ ਜ਼ਿਲ੍ਹੇ ਦੀ ਖੰਨਾ ਤਹਿਸੀਲ ਦਾ ਇਕ ਕਸਬਾ ਹੈ ਜਿਹੜਾ ਲੁਧਿਆਣੇ ਤੋਂ  21 ਕਿ. ਮੀ. ਦੂਰ ਸ਼ੇਰਸ਼ਾਹ ਸੂਰੀ ਸ਼ਾਹਰਾਹ ਉੱਤੇ ਸਰਹਿੰਦ ਨਹਿਰ ਦੇ ਕੰਢੇ ਤੇ ਵਾਕਿਆ ਹੈ ਅਤੇ ਅੰਮ੍ਰਿਤਸਰ ਤੋਂ ਦਿੱਲੀ ਜਾਂਦੀ ਰੇਲ ਲਾਈਨ ਵੀ ਇਥੋਂ ਦੀ ਲੰਘਦੀ ਹੈ । ਦੋਰਾਹੇ ਤੋਂ ਇਕ ਕਿ. ਮੀ. (0.6 ਮੀਲ) ਦੀ ਵਿਥ ਤੇ ਇਕ ਪੁਰਾਣੀ ਸਰਾਂ ਹੈ ਜੋ ਬਾਦਸ਼ਾਹ ਔਰੰਗਜ਼ੇਬ ਦੇ ਸਮੇਂ ਬਣੀ ਮੰਨੀ ਜਾਂਦੀ ਹੈ। ਇਹ ਸਰਾਂ ਕਿਸੇ ਸਮੇਂ ਬਹੁਤ ਹੀ ਸੁੰਦਰ ਇਮਾਰਤ ਸੀ ਪਰ ਹੁਣ ਖੰਡਰ ਦੇ ਰੂਪ ਵਿਚ ਹੈ। ਇਸ ਥਾਂ ਛੇਵੀਂ ਪਾਤਸ਼ਾਹੀ , ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ਵਿਚ ਇਕ ਇਤਿਹਾਸਕ ਗੁਰਦੁਆਰਾ ਵੀ ਬਣਿਆ ਹੋਇਆ ਹੈ।        

ਦੋਰਾਹਾ ਬਹੁਤ ਸਮਾਂ ਪਹਿਲਾਂ ਤੋਂ ਹੀ ਇਕ ਖੁਸ਼ਹਾਲ ਇਲਾਕਾ ਰਿਹਾ ਹੈ। ਇਹ ਇਕ ਪ੍ਰਸਿੱਧ ਲੱਕੜ–ਉਦਯੋਗ ਕੇਂਦਰ ਸੀ ।ਸਤਲੁਜ ਦਰਿਆ ਰਾਹੀਂ ਪਹਾੜਾਂ ਵਿਚੋਂ ਆਉਂਦੀ ਲੱਕੜ ਸਰਹਿੰਦ ਨਹਿਰ ਰਾਹੀਂ ਇਥੇ ਪੁੱਜਦੀ ਹੈ। ਭਾਖੜਾ ਬੰਨ੍ਹ ਬੰਨ੍ਹਣ ਨਾਲ ਇਹ ਉਦਯੋਗ ਠੱਪ ਹੋ ਗਿਆ । ਇਸ ਥਾਂ ਨੇ ਵਪਾਰਕ ਖੇਤਰ ਵਿਚ ਆਪਣੀ ਹੋਂਦ ਬਣਾ ਲਈ ਹੈ। ਲੋਹੇ ਅਤੇ ਕਈ ਹੋਰ ਕਿਸਮ ਦੇ ਕਾਰਖਾ਼ਨੇ ਲਗਣ ਨਾਲ  ਇਸ ਦੀ ਮਹੱਤਤਾ ਵਧ ਗਈ ਹੈ। ਇਸ ਥਾਂ ਮੋਟਰ ਅਤੇ ਟਰੱਕਾਂ ਦੇ ਐਕਸਲ ਬਣਾਏ ਜਾਂਦੇ ਹਨ ਅਤੇ ਉਨ੍ਹਾਂ ਦੀ ਬਾਡੀਆਂ ਵੀ ਲਾਈਆਂ ਜਾਂਦੀਆਂ ਹਨ। ਇਸ ਦਾ ਕੁਲ ਰਕਬਾ 597 ਹੈਕਟੇਅਰ ਹੈ ।

ਆਬਾਦੀ – 9,585 (1991)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1742, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-25-04-23-14, ਹਵਾਲੇ/ਟਿੱਪਣੀਆਂ: ਹ. ਪੁ. –ਡਿਸ. ਗਜ. -ਲੁਧਿਆਣਾ ; ਡਿ. ਸੈਂ. ਹੈਂ. ਬੁ-ਲੁਧਿਆਣਾ-

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.