ਦੂਸਰੀ ਪੀੜ੍ਹੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Second Generation

ਪਹਿਲੀ ਪੀੜ੍ਹੀ ਦੇ ਕੰਪਿਊਟਰ ਵੱਧ ਥਾਂ ਘੇਰਦੇ ਸਨ ਜਿਸ ਕਾਰਨ ਛੋਟੇ , ਹਲਕੇ ਅਤੇ ਵਧੇਰੇ ਸ਼ਕਤੀ ਵਾਲੇ ਕੰਪਿਊਟਰਾਂ ਦੀ ਲੋੜ ਮਹਿਸੂਸ ਹੋਈ। ਸਾਲ 1947 ਵਿੱਚ ਬੈੱਲ ਪ੍ਰਯੋਗਸ਼ਾਲਾ ਵਿੱਚ ਅਰਧ ਚਾਲਕ ਤੱਤਾਂ (Semiconductor) ਦੀ ਖੋਜ ਹੋਣ ਮਗਰੋਂ ਟ੍ਰਾਂਜਿਸਟਰ (Transistor) ਬਣਨੇ ਸ਼ੁਰੂ ਹੋਏ। ਬਾਅਦ ਵਿੱਚ ਟਿਊਬਾਂ ਦੀ ਥਾਂ ਟ੍ਰਾਂਜਿਸਟਰਾਂ ਨੇ ਲੈ ਲਈ। ਇਹ ਟ੍ਰਾਂਜਿਸਟਰ ਟਿਊਬਾਂ ਨਾਲੋਂ ਵਧੇਰੇ ਟਿਕਾਊ ਅਤੇ ਭਰੋਸੇਮੰਦ ਸਨ ਅਤੇ ਗਰਮ ਵੀ ਬਹੁਤ ਘੱਟ ਹੁੰਦੇ ਸਨ। ਦੂਸਰੀ ਪੀੜ੍ਹੀ ਦੇ ਕੰਪਿਊਟਰ 1959 ਵਿੱਚ ਬਣਨੇ ਸ਼ੁਰੂ ਹੋਏ। ਇਸ ਪੀੜ੍ਹੀ ਕਾਲ ਦੌਰਾਨ ਕੰਪਿਊਟਰ ਦੀਆਂ ਫੋਰਟਰਾਨ , ਐਲਗੋਲ, ਕੋਬੋਲ ਆਦਿ ਭਾਸ਼ਾਵਾਂ ਵਿਕਸਿਤ ਹੋਈਆਂ। ਇਸ ਸਮੇਂ ਦੌਰਾਨ ਕਈ ਉੱਚ ਸ਼ਕਤੀ ਦੇ ਕੰਪਿਊਟਰ (ਸੁਪਰ ਕੰਪਿਊਟਰ) ਵੀ ਹੋਂਦ ਵਿੱਚ ਆਏ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 980, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.