ਦੁਰਾਚਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੁਰਾਚਾਰ [ਨਾਂਪੁ] ਬੁਰਾ ਚਾਲ-ਚਲਣ, ਭੈੜਾ ਕੰਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3292, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਦੁਰਾਚਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦੁਰਾਚਾਰ   ਸੰਗ੍ਯਾ—ਬੁਰਾ ਆਚਾਰ. ਖੋਟਾ ਚਾਲ ਚਲਨ. ਨਿੰਦਿਤ ਕਰਮ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3036, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦੁਰਾਚਾਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Misconduct_ਦੁਰਾਚਾਰ: ਸਰਕਾਰੀ ਕਾਰ ਵਿਹਾਰ ਦੀ ਪਾਲਣਾ ਦੇ ਪ੍ਰਸੰਗ ਵਿਚ ਇਸ ਸ਼ਬਦ ਦੀ ਵਰਤੋਂ ਸਦਾਚਾਰਕ ਖ਼ਤਾ ਦੇ ਅਰਥਾਂ ਵਿਚ ਨਹੀਂ ਕੀਤੀ ਜਾਂਦੀ। ਕੇ. ਪੀ. ਪਾਉਲੂਜ਼ ਬਨਾਮ ਕੇਰਲ ਰਾਜ (ਏ ਆਈ ਆਰ 1975 ਐਸ ਸੀ 1259) ਅਨੁਸਾਰ ਜੇ ਕੋਈ ਸਾਲਸ ਐਵਾਰਡ ਦੇਣ ਲਗਿਆਂ ਆਪਣੇ ਹੀ ਉਪਨਿਰਨੇ ਨਾਲ ਅਸੰਗਤ ਸਿੱਟੇ ਤੇ ਪਹੁੰਚਦਾ ਹੈ ਜਾਂ ਅਜਿਹੇ ਤਤਵਿਕ ਦਸਤਾਵੇਜ਼ਾਂ ਨੂੰ ਜੋ ਨਿਆਂਪੂਰਨ ਅਤੇ ਸਵੱਛ ਫ਼ੈਸਲੇ ਤੇ ਪਹੁੰਚਣ ਵਿਚ ਸਹਾਈ ਹੋ ਸਕਦੇ ਹਨ, ਨਜ਼ਰਅੰਦਾਜ਼ ਕਰਕੇ ਕਿਸੇ ਫ਼ੈਸਲੇ ਤੇ ਪਹੁੰਚਦਾ ਹੈ ਤਾਂ ਉਹ ਕਾਨੂੰਨੀ ਦੁਰਾਚਾਰ ਦਾ ਮੁਰਤਕਿਬ ਹੁੰਦਾ ਹੈ।

       ਸਟਰਾਊਡ ਦੀ ਜੁਡਿਸ਼ਲ ਦੁਰਾਚਰਣ ਨੂੰ ਪਰਿਭਾਸ਼ਤ ਕਰਦਿਆਂ ਕਿਹਾ ਗਿਆ ਹੈ ਕਿ ‘ਦੁਰਾਚਰਣ ਦਾ ਮਤਲਬ ਹੈ  ਮਾੜੇ ਮਨਸ਼ੇ ਤੋਂ ਪੈਦਾ ਹੋਣ ਵਾਲਾ ਦੁਰਾਚਰਣ; ਅਣਗਹਿਲੀ ਦੇ ਕੰਮ , ਨਿਰਨੇ ਲੈਣ ਵਿਚ ਭੁਲੇਖੇ ਜਾਂ ਨਿਰਦੋਸ਼ ਭੁੱਲ ਨਾਲ ਅਜਿਹਾ ਦੁਰਾਚਰਣ ਗਠਤ ਨਹੀਂ ਹੁੰਦਾ। ਲੇਕਿਨ ਸਰਵ ਉੱਚ ਅਦਾਲਤ ਨੇ ਕਈ ਕੇਸਾਂ ਵਿਚ ਘੋਰ ਅਣਗਹਿਲੀ ਨੂੰ ਵੀ ਦੁਰਾਚਰਣ ਦੀ ਕੋਟੀ ਵਿਚ ਲਿਆਂਦਾ ਹੈ। ਇਥੋਂ ਤਕ ਕਿ ਉਤਕਲ ਮਸ਼ੀਨਰੀ ਲਿਮਟਿਡ ਬਨਾਮ ਕਾਮਗਾਰ (ਏ ਆਈ ਆਰ 1966 ਐਸ ਸੀ 1051) ਵਿਚ ਅਣਸੰਤੋਸ਼ਜਨਕ ਕੰਮ ਨੂੰ ਵੀ ਦੁਰਾਚਰਣ ਮੰਨਿਆਂ ਗਿਆ ਹੈ।  ਸਾਧਾਰਨ ਤੌਰ ਤੇ ਇਕ ਅੱਧ ਉਕਾਈ ਜਾਂ ਨਿਰਨੇ ਦੀ ਗ਼ਲਤੀ ਨੂੰ ਦੁਰਾਚਰਣ ਨਹੀਂ ਮੰਨਿਆਂ ਜਾਂਦਾ। ਲੇਕਿਨ ਪੀ. ਐਚ. ਕਲਿਆਨੀ ਬਨਾਮ ਏਅਰ ਫ਼ਰਾਂਸ ਕਲਕੱਤਾ (ਏ ਆਈ ਆਰ 1963 ਐਸ ਸੀ 1756) ਅਨੁਸਾਰ ਜੇ ਨਿਰਨੇ ਦੀ ਉਸ ਗ਼ਲਤੀ ਜਾਂ ਉਕਾਈ ਦੇ ਗੰਭੀਰ ਅਤੇ ਨਿਰਮਮ (atrocious) ਨਤੀਜੇ ਨਿਕਲ ਸਕਦੇ ਹੋਣ ਤਾਂ ਉਸ ਨੂੰ ਦੁਰਾਚਰਣ ਮੰਨਿਆਂ ਜਾ ਸਕਦਾ ਹੈ। ਇਸ ਕੇਸ ਵਿਚ ਕਰਮਚਾਰੀ ਤੋਂ ਦੋ ਅਜਿਹੀਆਂ ਗ਼ਲਤੀਆਂ ਹੋਈਆਂ ਸਨ ਜਿਨ੍ਹਾਂ ਦਾ ਨਤੀਜਾ ਹਵਾਈ ਜਹਾਜ਼ ਦੀ ਦੁਰਘਟਨਾ ਵਿਚ ਨਿਕਲ ਸਕਦਾ ਸੀ। ਇਸ ਕਾਰਨ ਕੰਮ ਵਿਚ ਵਰਤੀ ਅਣਗਹਿਲੀ ਨੂੰ ਦੁਰਾਚਰਣ ਦੀ ਕੋਟੀ ਵਿਚ ਲਿਆਂਦਾ ਜਾ ਸਕਦਾ ਹੈ।

       ਉਪਰੋਕਤ ਤੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਦੁਰਾਚਰਣ ਨੂੰ ਨਪੀ ਤੁਲੀ ਭਾਸ਼ਾ ਵਿਚ ਪਰਿਭਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਇਸ ਸ਼ਬਦ ਦੇ ਅਰਥ ਕੇਸ ਦੇ ਪ੍ਰਸੰਗ, ਕਾਰਕਰਦਗੀ ਵਿਚ ਕਦਾਚਾਰ ਅਤੇ ਉਸ ਕੰਮ ਦੇ ਅਨੁਸ਼ਾਸਨ ਤੇ ਪੈਣ ਵਾਲੇ ਪ੍ਰਭਾਵ ਅਤੇ ਕਰਮਚਾਰੀ ਦੇ ਕਰਤੱਵ ਦੀ ਪ੍ਰਕਿਰਤੀ ਨੂੰ ਮੁੱਖ ਰੱਖ ਕੇ ਕੱਢੇ ਜਾਣੇ ਚਾਹੀਦੇ ਹਨ। ਇਸ ਵਿਚ ਅਣਸਦਾਚਾਰਕ ਵਰਤ-ਵਿਹਾਰ ਵੀ ਲਿਆ ਜਾ ਸਕਦਾ ਹੈ। ਲੇਕਿਨ ਇਹ ਜ਼ਰੂਰ ਹੈ ਕਿ ਅਣਉਚਿਤ ਜਾਂ ਗ਼ਲਤ ਵਰਤ ਵਿਹਾਰ, ਸੋਚਿਆ ਸਮਝਿਆ ਗ਼ੈਰ-ਕਾਨੂੰਨੀ ਵਰਤ-ਵਿਹਾਰ ਅਤੇ ਕੰਮ ਦੇ ਸਥਾਪਤ ਅਤੇ ਨਿਸਚਿਤ ਨਿਯਮਾਂ ਦੀ ਉਲੰਘਣਾ ਦੀਆਂ ਸੂਰਤਾਂ ਵਿਚ ਕਰਮਚਾਰੀ ਨੂੰ ਦੁਰਾਚਰਣ ਦਾ ਦੋਸ਼ੀ ਮੰਨਿਆ ਜਾ ਸਕਦਾ ਹੈ।੍ਰ


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3010, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.