ਦੁਪਿਆਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Disaffection_ਦੁਪਿਆਰ: ਦੁਪਿਆਰ ਇਕ ਭਾਵਨਾ ਹੈ ਨ ਕਿ ਭਾਵਨਾ ਦੀ ਅਣਹੋਂਦ। ਇਸ ਨੂੰ ਪਿਆਰ ਦੀ ਅਣਹੋਂਦ ਨਹੀ ਕਿਹਾ ਜਾ ਸਕਦਾ। ਇਹ ਉਦਾਸੀਨਤਾ ਨਹੀਂ ਹੁੰਦੀ ਸਗੋਂ ਨਿਸਚਿਤ ਰੂਪ ਵਿਚ ਇਕ ਤਰ੍ਹਾਂ ਦੀ ਭਾਵਨਾ ਹੁੰਦੀ ਹੈ, ਭਾਵੇਂ ਉਹ ਭਾਵਨਾ ਕਿਸੇ ਕਰਮ ਨੂੰ ਜਨਮ ਨ ਦਿੰਦੀ ਹੋਵੇ ਪਰ ਉਸ ਵਿਚ ਅਸਰ ਪਾਉਣ ਦੀ ਉਸੇ ਤਰ੍ਹਾਂ ਦੀ ਰੁਚੀ ਹੁੰਦੀ ਹੈ ਜਿਵੇਂ ਹੋਰਨਾਂ ਜਜ਼ਬਿਆਂ ਵਿਚ ਹੁੰਦੀ ਹੈ।

       ਕਲਕੱਤਾ ਹਾਈਕੋਰਟ ਅਨੁਸਾਰ (ਏ ਆਈ ਆਰ 1950 ਕਲਕਤਾ 444) ਇਸ ਦਾ ਮਤਲਬ ਸਿਆਸੀ ਮੁੱਖ ਧਾਰਾ ਤੋਂ ਅਲੱਗ ਹੋਣ ਦਾ ਜਾਂ ਬੇਚੈਨੀ ਦਾ ਹੈ ਜਿਸ ਨੂੰ ਤਤਸਮੇਂ ਦੀ ਸਰਕਾਰ ਪ੍ਰਤੀ ਗ਼ੈਰਵਫ਼ਾਦਾਰੀ ਵੀ ਕਿਹਾ ਜਾ ਸਕਦਾ ਹੈ। ਇਸ ਦਾ ਨਤੀਜਾ ਹੁਕਮ ਬਜਾ ਲਿਆਉਣ ਦੀ ਥਾਂ ਮਜ਼ਾਹਮਤ ਕਰਨਾ ਅਤੇ ਸਰਕਾਰ ਨੂੰ ਤੋੜਨਾ (subvert) ਹੋ ਸਕਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 771, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.