ਦਸਤਾਵੇਜ਼ ਦੀ ਤਕਮੀਲ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Execution of a document_ਦਸਤਾਵੇਜ਼ ਦੀ ਤਕਮੀਲ: ਅਰਜੁਨ ਚੰਦਰਾ ਬਨਾਮ ਕੈਲਾਸ਼ (ਏ ਆਈ ਆਰ1923 ਕਲਕਤਾ 149) ਅਨੁਸਾਰ ਦਸਤਾਵੇਜ਼ ਦੀ ਤਕਮੀਲ ਦਾ ਮਤਲਬ ਧਿਰਾਂ ਦੁਆਰਾ ਦਸਤਾਵੇਜ਼ ਤੇ ਦਸਤਖ਼ਤ ਕਰਨ ਤੋਂ ਵਧੀਕ ਹੈ। ਦਸਤਖਤਾਂ ਦਾ ਮਤਲਬ ਗਵਾਹਾਂ ਦੀ ਹਾਜ਼ਰੀ ਵਿਚ ਦਸਖ਼ਤ ਕਰਨ ਤੋਂ ਇਲਾਵਾ ਉਸ ਦਸਤਾਵੇਜ਼ ਦੀ ਹਵਾਲਗੀ ਵੀ ਤਕਮੀਲ ਵਿਚ ਆਉਂਦੀ ਹੈ। ਭਾਵਨਜੀ ਹੋਰ ਭੂਮ ਬਨਾਮ ਦੇਵਜੀ ਪੰਜਾ [ਆਈ ਐਲ ਆਰ (1894) 19 ਬੰਬੇ 635] ਅਨੁਸਾਰ ਤਕਮੀਲ ਦਾ ਮਤਲਬ ਹੈ ਦਸਤਾਵੇਜ਼ ਤੇ ਦਸਖ਼ਤ ਕਰਨਾ , ਉਸ ਤੇ ਮੁਹਰ ਲਾਉਣਾ ਅਤੇ ਹਵਾਲੇ ਕਰਨਾ। ਜੇ ਇਸ ਸ਼ਬਦ ਨੂੰ ਪਰਿਭਾਸ਼ਿਤ ਹੀ ਕਰਨਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਤਕਮੀਲ ਦਾ ਮਤਲਬ ਹੈ ਕਿਸੇ ਵਸੀਕੇ ਨੂੰ ਯਥਾਰੀਤੀ ਮੁਕੰਮਲ ਕਰਨਾ। ਇਹ ਉਹ ਆਖ਼ਰੀ ਕੰਮ ਜਾਂ ਕੰਮਾਂ ਦੀ ਲੜੀ ਵਿਚ ਆਖ਼ਰੀ ਕੰਮ ਹੈ ਜੋ ਦਸਤਾਵੇਜ਼ ਨੂੰ ਮੁਕੰਮਲ ਕਰਦਾ ਹੈ। ਪੂਰਨ ਚੰਦ ਬਨਾਮ ਮਨਮਥੋ (1928 ਕੀ ਕੌ 38) ਅਨੁਸਾਰ ਕਿਸੇ ਦਸਤਾਵੇਜ਼ ਦੀ ਤਕਮੀਲ ਉਦੋਂ ਹੁੰਦੀ ਹੈ ਜਦੋਂ ਉਸ ਦਸਤਾਵੇਜ਼ ਅਧੀਨ ਲਾਭ ਲੈਣ ਵਾਲੇ ਅਤੇ ਬਾਨ੍ਹਾਂ ਉਠਾਉਣ ਵਾਲੇ ਉਸ ਉਤੇ ਆਪਣਾ ਨਾਂ ਪਾ ਦਿੰਦੇ ਹਨ ਜਾਂ ਪਾਉਣਾ ਕਾਰਤ ਕਰ ਦਿੰਦੇ ਹਨ। ਨਿਜੀ ਦਸਖ਼ਤਾਂ ਦੀ ਲੋੜ ਨਹੀਂ ਹੁੰਦੀ। ਦਸਖ਼ਤ ਧਿਰ ਦੀ ਰਜ਼ਾਮੰਦੀ ਦਾ ਸੰਕੇਤ ਹੁੰਦੇ ਹਨ। ਰੰਜਨ ਖ਼ਾਨ ਬਨਾਮ ਬਾਬੂ ਰਘੂਨਾਥ ਦਾਸ (ਏ ਆਈ ਆਰ 1992 ਮ. ਪ. 22) ਅਨੁਸਾਰ ਅਨਪੜ੍ਹ ਵਿਅਕਤੀ ਦੁਆਰਾ ਅੰਗੂਠਾ ਲਾਉਣ ਦੀ ਸੂਰਤ ਵਿਚ ਇਹ ਸਾਬਤ ਕਰਨ ਦਾ ਭਾਰ ਕਿ ਉਹ ਦਸਤਾਵੇਜ਼ ਉਸ ਨੂੰ ਪੜ੍ਹ ਕੇ ਸੁਣਾਇਆ ਅਤੇ ਸਪਸ਼ਟ ਕੀਤਾ ਗਿਅ ਹੈ ਉਸ ਵਿਅਕਤੀ ਤੇ ਹੈ ਜੋ ਉਸ ਦਸਤਾਵੇਜ਼ ਤੇ ਟੇਕ ਰਖਦਾ ਹੈ।  


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1657, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.