ਦਸਤਾਵੇਜ਼ੀ ਸ਼ਹਾਦਤ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Documentary evidence_ਦਸਤਾਵੇਜ਼ੀ ਸ਼ਹਾਦਤ: ਅਜਿਹੀ ਸ਼ਹਾਦਤ ਜੋ ਲਿਖਤਾਂ ਅਤੇ ਖੁਲ੍ਹੇ ਅਰਥਾਂ ਵਿਚ ਲਏ ਜਾਂਦੇ ਹਰ ਕਿਸਮ ਦੇ ਦਸਤਾਵੇਜ਼ਾਂ ਦੁਆਰਾ ਪੇਸ਼ ਕੀਤੀ ਜਾਂਦੀ ਹੈ; ਪਰੰਪਰਾਗਤ ਸੰਕੇਤਾਂ (ਜਿਵੇਂ ਕਿ ਅਖਰ) ਤੋਂ ਹਾਸਲ ਕੀਤੀ ਗਈ ਸ਼ਹਾਦਤ। ਇਸ ਮਾਧਿਅਮ ਦੁਆਰਾ ਕਿਸੇ ਵੀ ਚੀਜ਼ ਤੇ ਵਿਚਾਰ ਪਰਗਟ ਕੀਤੇ ਜਾ ਸਕਦੇ ਹਨ। ਉਹ ਸ਼ਹਾਦਤ ਜੋ ਲਿਖਤਾਂ, ਸ਼ਿਲਾ-ਲੇਖਾਂ, ਹਰ ਕਿਸਮ ਦੇ ਦਸਤਾਵੇਜ਼ਾਂ ਦੁਆਰਾ ਦਿੱਤੀ ਜਾਵੇ। ਜੇ ਕੋਈ ਅਜਿਹੀ ਨਿਰ-ਜਿੰਦ ਚੀਜ਼ ਦੁਆਰਾ ਸ਼ਹਾਦਤ ਪੇਸ਼ ਕਰੇ ਜਿਸ ਦੇ ਪੇਸ਼ ਕੀਤੇ ਜਾਣ ਦੀ ਇਜਾਜ਼ਤ ਹੋਵੇ ਅਤੇ ਜੋ ਜ਼ਬਾਨੀ ਨ ਹੋਵੇ, ਉਹ ਸ਼ਹਾਦਤ ਵੀ ਦਸਤਾਵੇਜ਼ੀ ਸ਼ਹਾਦਤ ਹੋਵੇਗੀ। ਮਨੁਖਾਂ ਦੇ ਬੋਲਾਂ ਰਾਹੀਂ ਪੇਸ਼ ਕੀਤੀ ਸ਼ਹਾਦਤ ਤੋਂ ਇਹ ਸ਼ਹਾਦਤ ਵਖਰੀ ਕਿਸਮ ਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1568, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First