ਤੰਤ੍ਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤੰਤ੍ਰ. ਸੰ. तन्त्र्. ਧਾ—ਫੈਲਾਉਣਾ, ਵਿਸ੍ਤਾਰ ਕਰਨਾ , ਕੁਟੰਬ ਪਾਲਣਾ । ੨ ਸੰਗ੍ਯਾ—ਵਸਤ੍ਰ. ਕਪੜਾ। ੩ ਕੁਟੰਬ ਦੇ ਪਾਲਣ ਦੀ ਕ੍ਰਿਯਾ। ੪ ਸਿੱਧਾਂਤ। ੫ ਔਧ. ਦਵਾ। ੬ ਕਾਰਣ. ਹੇਤੁ. ਸਬਬ। ੭ ਉਪਾਯ. ਜਤਨ। ੮ ਰਾਜ੍ਯ। ੯ ਰਾਜ੍ਯ ਦਾ ਪ੍ਰਬੰਧ । ੧੦ ਸੈਨਾ. ਫ਼ੌਜ। ੧੧ ਸਮੂਹ. ਸਮੁਦਾਯ। ੧੨ ਆਨੰਦ। ੧੩ ਘਰ । ੧੪ ਧਨ । ੧੫ ਕੁਲ. ਵੰਸ਼ । ੧੬ ਕ਼ਸਮ. ਪ੍ਰਤਿਗ੍ਯਾ। ੧੭ ਟੂਣਾ. ਜਾਦੂ. “ਜੰਤ੍ਰ ਮੰਤ੍ਰ ਨ ਤੰਤ ਜਾਕੋ ਆਦਿ ਪੁਰਖ ਅਪਾਰ.” (ਅਕਾਲ) ੧੮ ਅਧੀਨਤਾ. ਵਸ਼ਿਕਾਰ. “ਨਮੋ ਏਕ ਤੰਤ੍ਰੇ ਨਮੋ ਏਕ ਤੰਤ੍ਰੇ.” (ਅਕਾਲ) ੧੯ ਨੀਤਿਵਿਦ੍ਯਾ। ੨੦ ਸ਼ਾਸਤ੍ਰ. ਦੇਖੋ, ਤੰਤ੍ਰ ਸ਼ਾਸਤ੍ਰ। ੨੧ ਤਾਰ. ਧਾਤੁ ਜਾਂ ਤੰਦ ਦੀ ਤਾਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6615, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਤੰਤ੍ਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਤੰਤ੍ਰ (ਸੰ. ਸੰਸਕ੍ਰਿਤ) ੧. ਰਿਧੀਆਂ ਸਿਧੀਆਂ ਦੀ ਪ੍ਰਾਪਤੀ ਲਈ ਕਈ ਤ੍ਰੀਕੇ ਵਰਤਣੇ ਜਿਨ੍ਹਾਂ ਨਾਲ ਸ਼ਕਤੀਆਂ ਦੀ ਪ੍ਰਾਪਤੀ ਮੰਨਦੇ ਹਨ, ਉਨ੍ਹਾਂ ਨੂੰ ਅਰ ਜਿਨ੍ਹਾਂ ਵਿਚ ਏਹ ਲਿਖੇ ਹਨ ਉਨ੍ਹਾਂ ਸ਼ਾਸਤ੍ਰਾਂ ਨੂੰ ਬੀ ਤੰਤ੍ਰ ਕਹਿੰਦੇ ਹਨ।
੨. ਤਵੀਤ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6533, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First