ਤੋਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੋਰ [ਨਾਂਇ] ਟੋਰ, ਚਾਲ, ਗਤੀ; ਢੰਗ , ਵਰਤਾਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 46439, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤੋਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤੋਰ. ਸਰਵ—ਤਵ. ਤੇਰਾ. ਤੇਰੇ. “ਪਗ ਲਾਗਉ ਤੋਰ.” (ਬਸੰ ਅ: ਮ: ੧) ੨ ਦੇਖੋ, ਤੋਰਨਾ (ਤੋੜਨਾ) ਅਤੇ ਤੋਰਿ। ੩ ਸੰਗ੍ਯਾ—ਚਾਲ. ਤੁਰਣ ਦੀ ਕ੍ਰਿਯਾ. ਭਾਵ—ਰੀਤਿ. “ਮਿਲ ਸਾਧਸੰਗਤਿ ਹਰਿ ਤੋਰ.” (ਮਲਾ ਮ: ੪ ਪੜਤਾਲ) ੪ ਤ੍ਵੰਤਾ. ਤੇਰਾਪਨ. “ਤਜ ਮੋਰ ਤੋਰ.” (ਬਸੰ ਮ: ੧) ੫ ਦੇਖੋ, ਤੋਰੁ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 46310, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤੋਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਤੋਰ (ਸ. ਨਾ.। ਹਿੰਦੀ) ੧. ਤੇਰੇ , ਆਪਦੇ। ਯਥਾ-‘ਪਗ ਲਾਗਉ ਤੋਰ’। ਤਥਾ-‘ਗੁਰ ਸੇਵ ਤਰੇ ਤਜਿ ਮੇਰ ਤੋਰ’। ੨. (ਹਿੰਦੀ ਤੋੜਨਾ ਤੋਂ ਤੋਰਨਾ। ਰ, ੜ ਦੀ ਸ੍ਵਰਣਤਾ) ਤੋੜਕੇ। ਯਥਾ- ‘ਤੁਮ ਸਿਉ ਤੋਰਿ ਕਵਨ ਸਿਉ ਜੋਰਹਿ’। ਤਥਾ-‘ਲਈ ਲੰਗੋਟੀ ਤੋਰਿ’।

੩. (ਕ੍ਰਿ.। ਪੰਜਾਬੀ ਤੁਰਨਾ ਪ੍ਰੇਰਣਾਰਥਿਕ, ਤੋਰਨਾ) ਤੋਰ ਦਿੱਤੇ ਹਨ। ਯਥਾ-‘ਗੁਰ ਚਰਨ ਸਰੇਵਹਿ ਗੁਰਸਿਖ ਤੋਰ’। ਜੋ ਸਿਖ ਗੁਰੂ ਦੇ ਚਰਨ ਸੇਂਵਦੇ ਹਨ, ਓਹ ਗੁਰਾਂ ਨੇ (ਵਾਹਿਗੁਰੂ ਦੇ ਚਰਨਾਂ ਵੱਲ) ਤੋਰ ਦਿਤੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 46220, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.