ਤੋਂ ਪਹਿਲਾਂ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Before_ਤੋਂ ਪਹਿਲਾਂ: ਜਦੋਂ ਕੋਈ ਅਰਜ਼ੀ ਦੇਣ ਜਾਂ ਕੰਮ ਕਰਨ ਲਈ ਤਰੀਕ ਨਿਯਤ ਕਰਨ ਲਗਿਆਂ ਇਹ ਲਿਖਿਆ ਜਾਵੇ ਕਿ ਇਹ ਅਰਜ਼ੀ ਜਾਂ ਕੰਮ ਫਲਾਣੀ ਤਰੀਕ (ਮਿਸਾਲ ਲਈ ਇਕ ਅਪ੍ਰੈਲ) ਤੋਂ ਪਹਿਲਾਂ ਕੀਤਾ ਜਾਵੇ ਤਾਂ ਕਈ ਵਾਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਉਹ ਅਰਜ਼ੀ ਇਸ ਸੂਰਤ ਵਿਚ ਪਹਿਲੀ ਅਪ੍ਰੈਲ ਨੂੰ ਦਿੱਤੀ ਜਾਵੇ ਜਾਂ ਉਹ ਕੰਮ ਪਹਿਲੀ ਅਪ੍ਰੈਲ ਨੂੰ ਕੀਤਾ ਜਾਵੇ ਤਾਂ ਕੀ ਉਹ ਅਰਜ਼ੀ ਕਾਨੂੰਨ ਦੁਆਰਾ ਇਜਾਜ਼ਤ ਦਿੱਤੇ ਸਮੇਂ ਦੇ ਅੰਦਰ ਦਿੱਤੀ ਗਈ ਸਮਝੀ ਜਾਵੇਗੀ ਜਾਂ ਉਹ ਕੰਮ ਕਾਨੂੰਨ ਪੂਰਬਕ ਕੀਤਾ ਗਿਆ ਸਮਝਿਆ ਜਾਵੇਗਾ? ਇਸ ਬਾਰੇ ਬੰਬੇ ਉਚ ਅਦਾਲਤ ਨੇ ਪ੍ਰੇਮ ਚੰਦ ਬਨਾਮ ਕਿਸ਼ਨ ਲਾਲ (ਏ ਆਈ ਆਰ 1976 ਬੰਬੇ 82) ਵਿਚ ਕਿਹਾ ਹੈ ਕਿ ਅੰਗਰੇਜ਼ੀ ਦੇ ਇਸ ਸ਼ਬਦ ਦੇ ਕਈ ਭਾਵ ਲਏ ਜਾ ਸਕਦੇ ਹਨ ਅਤੇ ਇਸ ਲਈ ਇਸ ਸ਼ਬਦ ਦੇ ਸਹੀ ਅਰਥ ਸੁਨਿਸਚਿਤ ਕਰਨ ਲਈ ਬਾਹਰਲੀ ਸਹਾਇਤਾ ਲਈ ਜਾ ਸਕਦੀ ਹੈ ਅਤੇ ਇਸ ਕੰਮ ਲਈ ਪ੍ਰਸੰਗ ਤੇ ਨਜ਼ਰ ਮਾਰਨੀ ਪਵੇਗੀ ਤਾਂ ਜੋ ਵਿਧਾਨ ਮੰਡਲ ਦਾ ਇਰਾਦਾ ਜਾਣਿਆ ਜਾ ਸਕੇ। ਉਸ ਕੇਸ ਵਿਚ ਅਦਾਲਤ ਦਾ ਕਹਿਣਾ ਸੀ ਕਿ ਜਦ ਵਿਧਾਨ ਮੰਡਲ ਨੇ ਇਹ ਉਪਬੰਧ ਕੀਤਾ ਕਿ ‘‘ਅਰਜ਼ੀ ਅਪ੍ਰੈਲ ਦੀ ਪਹਿਲੀ ਤਰੀਕ ਤੋਂ ਪਹਿਲਾਂ ਦਿੱਤੀ ਜਾਵੇ’’ ਤਾਂ ਉਸ ਦਾ ਇਰਾਦਾ ਅਰਜ਼ੀ ਦਾਖ਼ਲ ਕਰਨ ਲਈ ਹੋਰ ਸਮਾਂ ਦੇਣਾ ਸੀ। ਇਸ ਲਈ ਉਥੇ ‘ਤੋਂ ਪਹਿਲਾਂ ਸ਼ਬਦ ਦੇ ਅਰਥ ‘ਤਕ ’ ਲਏ ਗਏ ਜਿਸ ਦਾ ਮਤਲਬ ਸੀ ਕਿ ਅਰਜ਼ੀ ਪਹਿਲੀ ਤਰੀਕ ਨੂੰ ਵੀ ਦਿੱਤੀ ਜਾ ਸਕਦੀ ਸੀ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11357, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.