ਤੁੰਮਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤੁੰਮਾ (ਨਾਂ,ਪੁ) 1 ਖ਼ਰਬੂਜ਼ੇ ਅਤੇ ਨਿੱਕੇ ਮਤੀਰੇ ਦੀ ਦਿੱਖ ਦਾ ਅਤਿ ਕੌੜਾ ਫਲ਼ 2 ਅੱਕ ਦੇ ਬੂਟੇ ਨੂੰ ਲੱਗਣ ਵਾਲੇ ਬੀਜ ਦਾ ਫਲ਼
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8776, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਤੁੰਮਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤੁੰਮਾ [ਨਾਂਪੁ] ਇੱਕ ਕੌੜਾ ਫਲ਼ ਜੋ ਦਵਾਈ ਵਜੋਂ ਵਰਤਿਆ ਜਾਂਦਾ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8777, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਤੁੰਮਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤੁੰਮਾ. ਦੇਖੋ, ਇੰਦ੍ਰਾਯਨ. “ਪੇਖੰਦੜੋ ਕੀ ਭੁਲ ਤੁੰਮਾ ਦਿਸਮੁ ਸੋਹਣਾ.” (ਵਾਰ ਜੈਤ) ਤੁੰਮਾ ਦੇਖਣ ਵਿੱਚ ਖਰਬੂਜੇ ਜੇਹਾ ਸੁੰਦਰ ਹੁੰਦਾ ਹੈ, ਪਰ ਵਿੱਚੋਂ ਬਹੁਤ ਕੌੜਾ ਹੋਇਆ ਕਰਦਾ ਹੈ. ਤੁੰਮਾ ਦਸ੍ਤਾਵਰ ਅਤੇ ਬਾਦੀ ਦੇ ਰੋਗ ਦੂਰ ਕਰਦਾ ਹੈ. ਕਪਟੀ ਅਤੇ ਪਾਖੰਡੀ ਨੂੰ ਤੁੰਮੇ ਦਾ ਦ੍ਰਿਤ ਦਿੱਤਾ ਜਾਂਦਾ ਹੈ. ਦੇਖੋ, ਸੂਲ ੩ ਦਾ ਫੁੱਟ ਨੋਟ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8588, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਤੁੰਮਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਤੁੰਮਾ ਸੰਸਕ੍ਰਿਤ ਤੁਮੑਬ:। ਪ੍ਰਕ੍ਰਿਤ ਤੁੰਬ। ਇਕ ਵਿਹੁਲਾ ਫਲ ਜੋ ਵਿਸ਼ੇਸ਼ ਜੰਗਲੀ ਵੇਲ ਨੂੰ ਲਗਦਾ ਹੈ- ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ। ਵੇਖੋ ਤੁਮਾ ੨।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8558, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਤੁੰਮਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ
ਤੁੰਮਾ : ਇਹ ਖਰਬੂਜ਼ੇ ਅਤੇ ਮਤੀਰੇ ਵਰਗਾ ਇਕ ਸੁੰਦਰ ਫਲ ਹੈ ਪਰ ਇਸ ਦਾ ਸੁਆਦ ਅੰਦਰੋਂ ਕੌੜਾ ਹੁੰਦਾ ਹੈ। ਇਹ ਦਸਤਾਵਰ ਅਤੇ ਬਾਦੀ ਦੇ ਰੋਗ ਦੂਰ ਕਰਨ ਲਈ ਲਾਹੇਵੰਦ ਸਿੱਧ ਹੁੰਦਾ ਹੈ। ਕਪਟੀ ਅਤੇ ਪਾਖੰਡੀ ਆਦਮੀ ਲਈ ਤੁੰਮੇ ਦਾ ਦ੍ਰਿਸ਼ਟਾਂਤ ਦਿੱਤਾ ਜਾਂਦਾ ਹੈ। ਵਾਰ ਜੈਤਸਰੀ ਵਿਚ ਦਰਜ ਇਹ ਸਤਰ ਇਸ ਦੇ ਗੁਣਾਂ ਦਾ ਪੱਖ ਪੂਰਦੀ ਹੈ ਕਿ ‘‘ਪੇਖੰਦੜੋ ਕੀ ਭੁਲ ਤੁੰਮਾ ਦਿਸਮੁ ਸੋਹਣਾ !’’
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5473, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-21-03-31-53, ਹਵਾਲੇ/ਟਿੱਪਣੀਆਂ: ਹ.ਪੁ. –ਮ. ਕੋ. : 447, 597
ਵਿਚਾਰ / ਸੁਝਾਅ
Please Login First