ਤਿਆਗ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਿਆਗ [ਨਾਂਪੁ] ਛੱਡ ਦੇਣ ਦਾ ਭਾਵ, ਕੁਰਬਾਨੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9689, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਤਿਆਗ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਤਿਆਗ. ਸੰ. ਤ੍ਯਾਗ. ਸੰਗ੍ਯਾ—ਛੱਡਣ ਦੀ ਕ੍ਰਿਯਾ. ਕਿਸੀ ਵਤੁ ਤੋਂ ਆਪਣਾ ਸ੍ਵਤ੍ਵ ਚੁੱਕ ਲੈਣ ਦਾ ਭਾਵ. ਕਰਮ ਫਲ ਦਾ ਤ੍ਯਾਗ.1
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9393, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਤਿਆਗ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਤਿਆਗ: ਸੰਸਕ੍ਰਿਤ ਮੂਲ ਦੇ ਇਸ ਸ਼ਬਦ ਦਾ ਅਰਥ ਹੈ ਕਿਸੇ ਵਸਤੂ ਨੂੰ ਛਡਣ ਦੀ ਕ੍ਰਿਆ। ਉਸ ਵਸਤੂ ਨਾਲੋਂ ਹਰ ਪ੍ਰਕਾਰ ਦਾ ਸੰਬੰਧ ਤੋੜ ਲੈਣਾ ਹੀ ਉਸ ਨੂੰ ਤਿਆਗਣਾ ਹੈ। ਉਂਜ ਭਾਰਤੀ ਧਰਮ-ਸ਼ਾਸਤ੍ਰਾਂ ਵਿਚ ਤਿਆਗ ਦੀ ਮਹੱਤਵ- ਸਥਾਪਨਾ ਬਹੁਤ ਹੋਈ ਹੈ, ਪਰ ਸੰਨਿਆਸ ਆਸ਼੍ਰਮ ਗ੍ਰਹਿਣ ਕਰਨ ਵੇਲੇ ਹਰ ਪ੍ਰਕਾਰ ਦੀ ਆਸਕੑਤੀ, ਮੋਹ , ਸਥਾਨ ਆਦਿ ਦੇ ਤਿਆਗ ਉਤੇ ਬਲ ਦਿੱਤਾ ਗਿਆ ਹੈ। ਪਰ ਮੱਧ-ਯੁਗ ਦੇ ਸੰਤਾਂ/ਭਗਤਾਂ ਨੇ ਇਸ ਪ੍ਰਕਾਰ ਦੀ ਤਿਆਗ-ਕ੍ਰਿਆ ਨੂੰ ਕੋਈ ਮਹੱਤਵ ਨਹੀਂ ਦਿੱਤਾ। ਉਨ੍ਹਾਂ ਅਨੁਸਾਰ ਇਹ ਸਭ ਦਿਖਾਵਾ ਹੈ। ਸੱਚਾ ਤਿਆਗ ਤਾਂ ਵਾਸਨਾਵਾਂ ਨੂੰ ਤਜ ਦੇਣ ਵਿਚ ਹੈ।
ਗੁਰਬਾਣੀ ਵਿਚ ਮਾਨਸਿਕ ਵਿਕਾਰਾਂ ਨੂੰ ਤਿਆਗਣ ਉਤੇ ਬਲ ਦਿੱਤਾ ਗਿਆ ਹੈ। ਗੁਰੂ ਅਰਜਨ ਦੇਵ ਜੀ ਨੇ ਮਾਰੂ ਰਾਗ ਵਿਚ ਕਿਹਾ ਹੈ ਕਿ ਜੇ ਕੁਝ ਤਿਆਗ ਕਰਨਾ ਹੀ ਹੈ ਤਾਂ ਕਾਮ , ਕ੍ਰੋਧ , ਲੋਭ ਆਦਿ ਦਾ ਤਿਆਗ ਕੀਤਾ ਜਾਏ—ਤਿਆਗਨਾ ਤਿਆਗਨੁ ਨੀਕਾ ਕਾਮੁ ਕ੍ਰਿੋਧੁ ਲੋਭੁ ਤਿਆਗਨਾ। (ਗੁ.ਗ੍ਰੰ.1018)। ਗੁਰੂ ਨਾਨਕ ਦੇਵ ਜੀ ਨੇ ਜਿਗਿਆਸੂ ਨੂੰ ਤਿਆਗਣ-ਯੋਗ ਚੀਜ਼ਾਂ ਦਾ ਵਿਵਰਣ ਦਿੰਦਿਆਂ ਕਿਹਾ ਹੈ ਕਿ ਕਾਮ, ਕ੍ਰਿੋਧ, ਝੂਠ , ਨਿੰਦਾ, ਮਾਇਆ , ਹੰਕਾਰ , ਕਾਮ, ਕਾਮਿਨੀ-ਮੋਹ, ਮਾਨ, ਅਭਿਮਾਨ, ਸੁਤ- ਦਾਰਾ-ਪ੍ਰੀਤ, ਆਸ਼ਾਵਾਂ ਦੀ ਪਿਆਸ ਆਦਿ ਨੂੰ ਤਜ ਕੇ ਰਾਮ-ਨਾਮ ਵਿਚ ਚਿੱਤ ਲਗਾਉਣਾ ਚਾਹੀਦਾ ਹੈ— ਪਰਹਰਿ ਕਾਮ ਕ੍ਰਿੋਧੁ ਝੂਠੁ ਨਿੰਦਾ ਤਜਿ ਮਾਇਆ ਅਹੰਕਾਰੁ ਚੁਕਾਵੈ। ਤਜਿ ਕਾਮੁ ਕਾਮਿਨੀ ਮੋਹੁ ਤਜੈ ਤ ਅੰਜਨ ਮਾਹਿ ਨਿਰੰਜਨੁ ਪਾਵੈ। ਤਜਿ ਮਾਨੁ ਅਭਿਮਾਨੁ ਪ੍ਰੀਤਿ ਸੁਤ ਦਾਰਾ ਤਜਿ ਪਿਆਸ ਆਸ ਰਾਮ ਲਿਵ ਲਾਵੈ। ਨਾਨਕ ਸਾਚਾ ਮਨਿ ਵਸੈ ਸਾਚ ਸਬਦਿ ਹਰਿ ਨਾਮਿ ਸਮਾਵੈ। (ਗੁ.ਗ੍ਰੰ.141)।
ਗੁਰੂ ਅਰਜਨ ਦੇਵ ਜੀ ਨੇ ਸਮੁੱਚੇ ਤੌਰ ’ਤੇ ਮਨ ਦੀ ਮਤਿ ਨੂੰ ਤਿਆਗਣ ਅਤੇ ਦ੍ਵੈਤ-ਭਾਵ ਨੂੰ ਵਿਸਾਰਨ ਦਾ ਉਪਦੇਸ਼ ਦਿੱਤਾ ਹੈ। ਕਿਉਂਕਿ ਉਨ੍ਹਾਂ ਦੀ ਸਥਾਪਨਾ ਹੈ ਕਿ ਅਜਿਹਾ ਕਰਨ ਨਾਲ ਹੀ ਪ੍ਰਭੂ ਦਾ ਦਰਸ਼ਨ ਪ੍ਰਾਪਤ ਹੁੰਦਾ ਹੈ ਅਤੇ ਕਿਸੇ ਪ੍ਰਕਾਰ ਦਾ ਕੋਈ ਕਸ਼ਟ ਵਿਆਪਤ ਨਹੀਂ ਹੁੰਦਾ— ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ। ਇਉ ਪਾਵਹਿ ਹਰਿ ਦਰਸਾਵੜਾ ਨਹ ਲਗੈ ਤਤੀ ਵਾਉ ਜੀਉ। (ਗੁ.ਗ੍ਰੰ.763)।
ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ-ਸੰਚਾਰ ਦੇ ਅਵਸਰ’ਤੇ ਅਨੇਕ ਪ੍ਰਕਾਰ ਦੇ ਤਿਆਗ ਕਰਨ ਉਤੇ ਬਲ ਦਿੱਤਾ, ਜਿਵੇਂ —ਖ਼ਾਲਸਾ ਸੋਇ ਜੁ ਨਿੰਦਾ ਤੑਯਾਗੇ।... ਖ਼ਾਲਸਾ ਸੋਇ ਪਰਦ੍ਰਿਸਟਿ ਤਿਆਗੇ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9353, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First