ਤਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਲ [ਨਾਂਪੁ] ਸਤਰ, ਪੱਧਰ; ਥੱਲਾ , ਤਲਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32942, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਲ. ਸੰ. तल्. ਧਾ—ਕ਼ਾਇਮ ਹੋਣਾ, ਪੂਰਣ ਹੋਣਾ। ੨ ਸੰ. ਸੰਗ੍ਯਾ—ਹੇਠਲਾ ਭਾਗ. ਤਲਾ। ੩ ਜਲ ਦੇ ਥੱਲੇ ਦੀ ਜ਼ਮੀਨ। ੪ ਪੈਰ ਦਾ ਤਲਾ. “ਮੇਰਾ ਸਿਰ ਤਿਨ ਵਿਟਹੁ ਤਲ ਰੋਲੀਆ.” (ਮ: ੪ ਵਾਰ ਗਉ ੧) ੫ ਹਥੇਲੀ. “ਨਵ ਨਿਧਿ ਕਰਤਲ ਤਾਂਕੇ.” (ਸੋਰ ਰਵਿਦਾਸ) ੬ ਦੇਸ਼. ਅਸਥਾਨ. ੎ਥਲ. “ਜਨੁ ਰੰਭਾ ਮਹਿਤਲ ਪਗਧਾਰੀ.” (ਗੁਪ੍ਰਸੂ) ੭ ਜੰਗਲ । ੮ ਦਸ੍ਤਾ. ਮੁੱਠ । ੯ ਆਧਾਰ. ਸਹਾਰਾ। ੧੦ ਸੱਤ ਪਾਤਾਲਾਂ ਵਿੱਚੋਂ ਪਹਿਲਾ ਪਾਤਾਲ । ੧੧ ਕ੍ਰਿ. ਵਿ—ਤਲੇ. ਨੀਚੇ. ਦੇਖੋ, ਤਲਿ। ੧੨ ਥੱਲਿਓਂ. ਹੇਠੋਂ. ਅੰਦਰੋਂ. “ਰਤਾ ਸਚਿਨਾਮਿ ਤਲਹੀਅਲੁ.” (ਪ੍ਰਭਾ ਮ: ੧) ਸਤ੍ਯਨਾਮ ਵਿੱਚ ਹ੍ਰਿਦ੍ਯ੎ਥਲ ਅੰਦਰੋਂ ਰੰਗਿਆ ਹੋਇਆ ਹੈ, ਬਾਹਰ ਦਾ ਦਿਖਾਵਾ ਨਹੀਂ। ੧੩ ਦੇਖੋ, ਟਿੱਲਾ ੨। ੧੪ ਤਾਲ ਲਈ ਭੀ ਤਲ ਸ਼ਬਦ ਆਇਆ ਹੈ. “ਪੰਖੀਆ ਜਿਨੀ ਵਸਾਏ ਤਲ.” (ਸ. ਫਰੀਦ) ੧੫ ਦੇਖੋ, ਤਲਨਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 32775, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਤਲ (ਕ੍ਰਿ. ਵਿ.। ਸੰਸਕ੍ਰਿਤ ਤਲ=ਡੂੰਘ, ਹੇਠ ਹੱਥ ਦੀ ਤਲੀ , ਜੰਗਲ) ੧. ਤਲੇ , ਹੇਠਾਂ, ਥੱਲੇ। ਯਥਾ-‘ਤਲ ਕਾ ਬ੍ਰਹਮੁ ਲੇ ਗਗਨਿ ਚਰਾਵੈ’। ਦੇਖੋ ,‘ਤਲਕਾ’

ਤਥਾ-‘ਜਿਉ ਮੈਗਲੁ ਮਸਤੁ ਦੀਜੈ ਤਲਿ ਕੁੰਡੇ ’ ਜਿਕੁਰ ਮਸਤ ਹਾਥੀ ਨੂੰ ਕੁੰਡੇ ਹੇਠ ਦੇਕੇ ਵੱਸ ਕਰੀਦਾ ਹੈ।

੨. (ਸੰ.) ਤਲੀ, ਹਥੇਲੀ ਹੱਥ ਦੀ। ਯਥਾ-‘ਨਵ ਨਿਧਿ ਕਰ ਤਲ ਤਾ ਕੇ’।                    

ਦੇਖੋ, ‘ਕਰਤਲ’

੩. (ਸੰ. ਸੰਸਕ੍ਰਿਤ ਸਥਲੰ ਦਾ ਪੰਜਾਬੀ ਰੂਪ , ਥਲ ਤੇ ਤਲ) ਭੋਆਂ ਦੇ ਤਲਕੇ, ਥਲ, ਉਜਾੜ। ਯਥਾ-‘ਜਿਨੀੑ ਵਸਾਏ ਤਲ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 32744, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.