ਤਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਰੀ [ਨਾਂਇ] ਘਮੰਡ , ਗੁਮਾਨ; ਤਾਜ਼ਗੀ; ਨਮੀ, ਸਿੱਲ੍ਹ; ਰਸਾ , ਸ਼ੋਰਬਾ, ਰਸੇ ਦੇ ਉਪਰ ਆਈ ਥਿੰਧਿਆਈ; ਫੁੱਲਾਂ ਦਾ ਪਰਾਗ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13901, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਰੀ. ਤਰ ਗਈ. ਦੇਖੋ, ਤਰਣਾ. “ਹਰਿ ਹਰਿ ਕਰਤ ਪੂਤਨਾ ਤਰੀ.” (ਗੌਂਡ ਨਾਮਦੇਵ) ੨ ਸੰ. ਸੰਗ੍ਯਾ—ਨੌਕਾ. ਬੇੜੀ. “ਚਢ ਕਰ ਤਰੀ ਭਏ ਪੁਨ ਪਾਰੀ.” (ਗੁਪ੍ਰਸੂ) ਦੇਖੋ, ਨੌਕਾ. “ਤਰੀ ਤਰੀ ਸੰਗ ਔਰ, ਤਰੀ ਤਰੀ ਤਰ ਤਰ ਉਤਰ। ਨਰ ਵਰ ਸੁਰ ਸਿਰਮੌਰ, ਵਾਰ ਵਾਰ ਵਰ ਵਾਰਿ ਵਰ.” (ਗੁਪ੍ਰਸੂ) ਗੁਰੂ ਸਾਹਿਬ ਦੀ ਤਰੀ (ਬੇੜੀ) ਨਾਲ , ਸ਼ਾਹੂਕਾਰਾਂ ਦੇ ਬਾਲਕਾਂ ਦੀ ਨੌਕਾ ਤੇਜੀ ਨਾਲ ਪਾਣੀ ਉੱਤੇ ਤਰੀ, ਬੇੜੀ ਤੋਂ ਤਲੇ (ਹੇਠ) ਉਤਰਕੇ, ਮਨੁੱਖਾਂ ਵਿੱਚੋਂ ਉੱਤਮ ਅਤੇ ਦੇਵਤਿਆਂ ਦੇ ਸਿਰਤਾਜ ਗੁਰੂ ਜੀ ਪਾਣੀ ਵਿੱਚ ਵੜਕੇ ਵਾਰੰਵਾਰ ਨਿਰਮਲ ਜਲ ਨੂੰ ਬਾਹਾਂ ਨਾਲ ਵਾਰਕੇ (ਹਟਾਕੇ) ਸਾਥੀਆਂ ਨਾਲ ਪਾਣੀ ਦੀ ਖੇਡ ਖੇਡਣ ਲੱਗੇ। ੩ ਗਦਾ। ੪ ਕੱਪੜੇ ਰੱਖਣ ਦੀ ਪਿਟਾਰੀ। ੫ ਫ਼ਾ   ਨਮੀ. ਗਿੱਲਾਪਨ। ੬ ਉਹ ਭੂਮਿ, ਜਿੱਥੇ ਬਰਸਾਤ ਦਾ ਪਾਣੀ ਬਹੁਤ ਦਿਨਾਂ ਤਾਂਈਂ ਠਹਿਰੇ। ੭ ਉਤਰਾਈ, ਨਿਵਾਣ। ੮ ਕੇਸ਼ਰ. ਤਿਰੀ. ਫੁੱਲ ਦੀ ਬਾਰੀਕ ਪੰਖੜੀ , ਜਿਸ ਪੁਰ ਪਰਾਗ ਹੁੰਦੀ ਹੈ। ੯ ਤਰਕਾਰੀ ਦਾ ਰਸਾ. ਸ਼ੋਰਵਾ। ੧੦ ਦੇਖੋ, ਤੜੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13794, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤਰੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਤਰੀ (ਕ੍ਰਿ.। ਦੇਖੋ , ਤਰੁ। ਪੰਜਾਬੀ ਕ੍ਰਿਯਾ, ਤਰੀ) ੧. ਤਰ ਗਈ। ਯਥਾ-‘ਹਰਿ ਹਰਿ ਕਰਤ ਪੂਤਨਾ ਤਰੀ’।

੨. ਪਿੰਜਰੇ ਵਿਚ ਰੱਖੀ ਠੂਠੀ , ਜਿਸ ਵਿਚ ਪੰਛੀ ਲਈ ਚੋਗਾ ਪਾਉਂਦੇ ਹਨ। ਯਥਾ-‘ਤਰੀ ਤਾਗਰੀ ਛੂਟੀਚੋਗੇ ਵਾਲੀ ਠੂਠੀ ਤੇ ਪਾਣੀ ਵਾਲੀ ਠੂਠੀ।

                        ਦੇਖੋ, ‘ਤਰੀ ਤਾਗਰੀ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13753, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.