ਢੱਡ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਢੱਡ (ਨਾਂ,ਇ) ਖੱਬੇ ਹੱਥ ਵਿੱਚ ਫੜੀਆਂ ਤਣੀਆਂ ਨੂੰ ਕੱਸ ਅਤੇ ਢਿੱਲਾ ਛੱਡ ਕੇ ਸੱਜੇ ਹੱਥ ਦੀਆਂ ਉਂਗਲਾਂ ਦੇ ਪ੍ਰਹਾਰ ਨਾਲ ਵਜਾਉਣ ਵਾਲਾ ਚਮੜੇ ਨਾਲ ਮੜ੍ਹਿਆ ਨਿੱਕੇ ਡੌਰੂ ਜਿਹਾ ਸਾਜ਼


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15666, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਢੱਡ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਢੱਡ [ਨਾਂਇ] ਡਮਰੂ ਵਰਗਾ ਇੱਕ ਸਾਜ਼ ਜਿਸ ਨੂੰ ਢਾਡੀ ਵਾਰਾਂ ਆਦਿ ਗਾਉਣ ਸਮੇਂ ਇੱਕ ਹੱਥ ਵਿੱਚ ਫੜ ਕੇ ਦੂਜੇ ਹੱਥ ਦੀਆਂ ਉਂਗਲਾਂ ਨਾਲ਼ ਵਜਾਉਂਦੇ ਹਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15657, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਢੱਡ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਢੱਡ : ਇਹ ਪ੍ਰਾਚੀਨ ਸੰਗੀਤ ਸਾਜ਼ਾਂ ਵਿਚੋਂ ਇਕ ਹੈ।  ਇਹ ਸਾਜ਼ ਡੌਰੂ, ਡਮਰੂ , ਕੁੜਵਾ ਅਤੇ ਡਿਮਡਿਮੀ ਆਦਿ ਸਾਜ਼ਾਂ ਦੀ ਜਾਤੀ ਵਿਚੋਂ ਹੈ। ਢੱਡ, ਡਮਰੂ ਤੋਂ ਥੋੜ੍ਹੀ ਜਿਹੀ ਵੱਡੀ ਹੁੰਦੀ ਹੈ। ਪੰਜਾਬ ਦੇ ਲੋਕ–ਗੀਤਾਂ ਵਿਚ ਢੱਡ ਨੂੰ ਸਾਰੰਗੀ ਦੇ ਬਰਾਬਰ ਸਥਾਨ ਦਿੱਤਾ ਜਾਂਦਾ ਹੈ । ਪੰਜਾਬ ਦੇ ਲੋਕ–ਗੀਤਾਂ ਵਿਚ ਇਹ ਦੋਵੇਂ ਸੰਗੀਤ ਸਾਜ਼ ਇਕੱਠੇ ਹੀ ਵਜਦੇ ਹਨ । ਸੰਗੀਤ ਵਿਚ ਜਿਸ ਤਰ੍ਹਾਂ ਸਾਰੰਗੀ ਆਪਣੇ ਸੁਰਾਂ ਨਾਲ ਚਾਰ ਚੰਨ ਲਗਾਉਂਦੀ ਹੈ ਉਸੀ ਤਰ੍ਹਾਂ ਢੱਡ ਤਾਲ ਕਸੌਟੀ ਲੈ ਕੇ ਸੋਨੇ ਤੇ ਸੁਹਾਗੇ ਵਾਲੀ ਗੱਲ ਕਰਦੀ ਹੈ ।

ਪੰਜਾਬ ਵਿਚ ਢਾਡੀ ਜੱਥੇ ਢੱਡ ਸਾਰੰਗੀ ਉੱਤੇ ਪ੍ਰਸਿੱਧ ਪ੍ਰੇਮ ਕਥਾਵਾਂ ਅਤੇ ਕਿੱਸੇ ਗਾਉਂਦੇ ਹਨ । ਕਿੱਸਿਆਂ ਤੋਂ ਇਲਾਵਾ ਢੱਡ ਸਾਰੰਗੀ ਉੱਤੇ ਕਾਫ਼ੀਆਂ ਵੀ ਗਾਈਆਂ ਜਾਂਦੀਆਂ ਹਨ ।

ਢੱਡ , ਅੰਬ, ਟਾਹਲੀ, ਤੂਤ, ਸ਼ੀਸਮ ਆਦਿ ਦੀ ਲੱਕੜੀ ਦਾ ਬਣਿਆ ਸੰਗੀਤ ਸਾਜ਼ ਹੈ। ਇਸ ਦੀ ਲੰਬਾਈ ਦਸ ਉਂਗਲ ਤੋਂ ਲੈ ਕੇ ਬਾਰਾਂ ਉਂਗਲ ਤਕ ਹੋ ਸਕਦੀ ਹੈ । ਡਮਰੂ ਦੀ ਤਰ੍ਹਾਂ ਇਸ ਦਾ ਵਿਚਲਾ ਹਿੱਸਾ ਪਿਚਕਿਆ ਹੁੰਦਾ ਹੈ। ਇਸ ਦੇ ਦੋਵੇਂ ਮੂੰਹ ਗੋਲਾਈ ਆਕਾਰ ਦੇ ਹੁੰਦੇ ਹਨ ਅਤੇ ਇਨ੍ਹਾਂ ਦੀ ਲੰਬਾਈ ਚੌੜਾਈ ਚਾਰ ਤੋਂ ਪੰਜ ਉਂਗਲ ਤਕ ਹੁੰਦੀ ਹੈ । ਆਮ ਤੌਰ ਤੇ ਇਸ ਦੀ ਲੰਬਾਈ 16 ਸੈਂ. ਮੀ. ਤੇ ਮੂੰਹ ਦੀ ਚੌੜਾਈ 9 ਸੈਂ. ਮੀ. ਹੁੰਦੀ ਹੈ । ਇਨ੍ਹਾਂ ਉੱਤੇ ਚਮੜੀ ਦੀ ਪਤਲੀ ਖੱਲ ਦੇ ਪੁੜੇ ਆਦਿ ਚੜ੍ਹਾਏ ਜਾਂਦੇ ਹਨ ਅਤੇ ਇਨ੍ਹਾਂ ਦੋਹਾਂ ਪੁੜਿਆਂ ਨੂੰ ਸੂਤ ਦੀ ਪਤਲੀ ਰੱਸੀ ਨਾਲ ਸੱਤ ਜਾਂ ਅੱਠ ਜਗ੍ਹਾਂ (ਘਰ ) ਵਿਚ ਮੜ੍ਹ ਦਿਤਾ ਜਾਂਦਾ ਹੈ । ਥੋੜ੍ਹੀ ਜਿਹੀ ਰੱਸੀ ਫਾਲਤੂ ਰੱਖੀ ਜਾਂਦੀ ਹੈ ਜਿਸ ਨੂੰ ਵਜਾਉਣ ਵੇਲੇ ਵਿਚਲੇ ਹਿੱਸੇ ਉੱਤੇ ਲਪੇਟ ਕੇ ਹੱਥ ਨਾਲ ਖਿੱਚੀ ਜਾ ਢਿੱਲੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਇਕ ਖ਼ਾਸ ਕਿਸਮ ਦੀ ਆਵਾਜ਼ ਪੈਦਾ ਹੁੰਦੀ ਹੈ  ਜਿਸ ਨੂੰ ਸ਼ਾਸਤਰੀ ਸੰਗੀਤ ਵਿਚ ਗਮਕ ਕਿਹਾ ਜਾਂਦਾ ਹੈ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8798, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-19-11-23-51, ਹਵਾਲੇ/ਟਿੱਪਣੀਆਂ: ਹ. ਪੁ. –ਪੰਜਾਬ ਦੇ ਲੋਕ ਸਾਜ਼-ਅਨਿਲ ਨਰੂਲਾ 14

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.