ਢੋਆ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਢੋਆ (ਨਾਂ,ਪੁ) ਲਾੜੀ ਲਈ ਵਿਆਹ ਤੋਂ ਪਹਿਲਾਂ ਵਰ ਦੇ ਪਰਿਵਾਰ ਵੱਲੋਂ ਭੇਜੇ ਗਹਿਣੇ, ਕੱਪੜੇ ਆਦਿ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3624, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਢੋਆ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਢੋਆ [ਨਾਂਪੁ] ਡਾਲ਼ੀ, ਤੋਹਫ਼ਾ, ਭੇਟਾ; ਵਿਆਹ ਤੋਂ ਪਹਿਲਾਂ ਮੁੰਡੇ ਵਾਲਿ਼ਆਂ ਵੱਲੋਂ ਕੁੜੀ ਲਈ ਭੇਜੇ ਵਸਤਰ ਅਤੇ ਗਹਿਣੇ ਆਦਿ; ਢੋਅ , ਆਸਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3614, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਢੋਆ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਢੋਆ. (ਦੇਖੋ, ਢੌਕ. ਧਾ). ਸੰਗ੍ਯਾ—ਢੁਕਾਉ. ਬਰਾਤ ਦੇ ਢੁੱਕਣ ਦਾ ਭਾਵ. “ਮਿਲਿ ਇਕਤ੍ਰ ਹੋਏ ਸਹਜਿ ਢੋਏ.” (ਬਿਲਾ ਛੰਤ ਮ: ੫) ੨ ਮੁਲਾਕ਼ਾਤ. ਮਿਲਾਪ. “ਖਟੁ ਦਰਸਨ ਕਰਿਗਏ ਗੋਸਟਿ ਢੋਆ.” (ਤੁਖਾ ਛੰਤ ਮ: ੪) ੩ ਆਸਰਾ. ਆਧਾਰ. “ਸਚੇ ਦਾ ਸਚਾ ਢੋਆ.” (ਸੋਰ ਮ: ੫) ੪ ਧਾਵਾ. ਹੱਲਾ. “ਪੰਜੇ ਬਧੇ ਮਹਾ ਬਲੀ ਕਰਿ ਸਚਾ ਢੋਆ.” (ਵਾਰ ਬਸੰ) ੫ ਲਾੜੀ ਲਈ ਵਿਆਹ ਤੋਂ ਪਹਿਲਾਂ ਵਰ ਵੱਲੋਂ ਭੇਜਿਆ ਵਸਤ੍ਰ ਭੂ੄ਣ ਆਦਿ ਸਾਮਾਨ। ੬ ਪੇਸ਼ਕਸ਼. ਭੇਟਾ ਲਈ ਪੇਸ਼ ਕੀਤਾ ਸਾਮਾਨ. ਸੰ. उपढौक.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3346, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਢੋਆ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਢੋਆ* (ਸੰ.। ਸੰਸਕ੍ਰਿਤ ਢੌਕਨ=ਭੇਟ। ਪੁ. ਪੰਜਾਬੀ ਢੋਆ) ੧. ਭੇਟਾ ਜੋ ਛੋਟੇ ਲੋਕ ਵੱਡਿਆਂ ਦੇ ਅੱਗੇ ਧਰਦੇ ਹਨ। ਯਥਾ-‘ਕਰਿ ਗਏ ਗੋਸਟਿ ਢੋਆ’ ਚਰਚਾ ਕਰਕੇ (ਹਾਰ ਗਏ) ਅਰ ਭੇਟਾ (ਅੱਗੇ ਰੱਖੀ)।

੨. ਸੁਗਾਤ , ਤੁਹਫਾ। ਯਥਾ-‘ਸਚੇ ਦਾ ਸਚਾ ਢੋਆ’।

੩. ਮਿਲਾਪ , ਅਥਵਾ ਆਸਰਾ। ਯਥਾ-‘ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ’। ਇਸ ਤੁਕ ਵਿਚ -ਸੁਗਾਤ- ਅਰਥ ਬੀ ਚੰਗਾ ਲੱਗਦਾ ਹੈ, ਕਿ ਪੰਜ ਮਹਾਂ ਬਲੀ ਤਾਕਤਾਂ ਨੂੰ ਇਸ ਤਰ੍ਹਾਂ ਵਸ ਕੀਤਾ ਹੈ ਕਿ ਓਹ ਦੁਖਦਾਈ ਹੋਣ ਦੀ ਥਾਂ ਸੁਗਾਤ ਹੋ ਗਏ ਹਨ।

----------

* ਪੰਜਾਬੀ ਢੋਣਾ=ਚੁੱਕ ਕੇ ਲੈ ਜਾਣਾ। ਜੋ ਸ਼ੈ ਲੈ ਜਾ ਕੇ ਕਿਸੇ ਦੋ ਅੱਗੇ ਰੱਖੀ ਜਾਵੇ, ਉਹ ਢੋਆ। ਜੋ ਤੁਹਫ਼ੇ ਵਿਆਹ ਵਿਚ ਲੈ ਜਾਂਦੇ ਹਨ; ਉਨ੍ਹਾਂ ਬਾਬਤ ਅਜੇ ਵੀ ਬੋਲਦੇ ਹਨ, -ਫਲਾਣੇ ਨੇ ਐਤਨੀ ਵਰੀ ਢੋਈ-, -ਕੀ ਕੁਛ ਢੋਇਆ ਸੁ ?- ਬੀ ਬੋਲਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3316, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.