ਡੰਗ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡੰਗ (ਨਾਂ,ਪੁ) 1 ਸੱਪ, ਬਿੱਛੂ, ਡੇਹਮੂ, ਮੱਛਰ ਆਦਿ ਜੀਵਾਂ ਦਾ ਜ਼ਹਿਰੀਲਾ ਕੰਡਾ ਜਾਂ ਦੰਦ 2 ਹਲ਼ ਦੇ ਫ਼ਾਲੇ ਦੀ ਨੋਕ 3 ਸਵੇਰ ਤੋਂ ਆਥਣ ਤੱਕ ਦਾ ਸਮਾਂ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7390, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਡੰਗ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡੰਗ 1 [ਨਾਂਪੁ] ਬਿੱਛੂ ਆਦਿ ਦਾ ਤਿੱਖਾ ਕੰਡਾ ਜਿਸ ਵਿੱਚ ਜ਼ਹਿਰ ਹੁੰਦਾ ਹੈ; ਸੱਪ ਦਾ ਜ਼ਹਿਰ ਵਾਲ਼ਾ ਦੰਦ 2 [ਨਾਂਪੁ] ਵਕਤ , ਵੇਲ਼ਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7364, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਡੰਗ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡੰਗ. ਸੰਗ੍ਯਾ—ਦੰਸ਼. ਜ਼ਹਿਰੀਲੇ ਜੀਵਾਂ ਦਾ ਦੰਦ ਮਾਰਨ ਦਾ ਭਾਵ। ੨ ਡੇਮ੍ਹੂ ਬਿੱਛੂ ਮੱਛਰ ਆਦਿ ਜੀਵਾਂ ਦਾ ਤਿੱਖਾ ਕੰਡਾ , ਜਿਸ ਵਿੱਚ ਜ਼ਹਿਰ ਹੁੰਦੀ ਹੈ. ਨੇਸ਼. “ਮਛਰ ਡੰਗ ਸਾਇਰ ਭਰ ਸੁਭਰੁ.” (ਤੁਖਾ ਬਾਰਹਮਾਹਾ) ੩ ਸਮਾਂ. ਵੇਲਾ। ੪ ਸਵੇਰ ਅਤੇ ਆਥਣ ਦਾ ਸਮਾਂ, ਜਿਵੇਂ—ਉਸ ਨੂੰ ਦੋ ਡੰਗ ਰੋਟੀ ਖਵਾਈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7202, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਡੰਗ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਡੰਗ (ਕ੍ਰਿ.। ਸੰਸਕ੍ਰਿਤ ਦੰਸ਼ਨ। ਪੰਜਾਬੀ ਡੰਗਣਾ) ਕੱਟਣਾ, ਡੰਗ ਮਾਰਨਾ। ਯਥਾ-‘ਮਛਰ ਡੰਗ ਸਾਇਰ ਭਰ ਸੁਭਰ ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7173, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First