ਡੋਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡੋਰਾ (ਨਾਂ,ਪੁ) 1 ਵਿਆਹ ਸਮੇਂ ਲਾੜੀ ਦੇ ਵਾਲਾਂ ਵਿੱਚ ਗੁੰਦਿਆ ਜਾਣ ਵਾਲਾ ਰਾਂਗਲਾ ਪਰਾਂਦਾ 2 ਕੱਜਲ ਜਾਂ ਸੁਰਮੇ ਦੀ ਧਾਰ 3 ਖੇਸ ਦੀ ਕੰਨੀ ਜਾਂ ਪੱਲੇ ਤੇ ਵਗਾਈ ਤੰਦ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8649, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਡੋਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡੋਰਾ [ਨਾਂਪੁ] ਮੋਟਾ ਧਾਗਾ , [ਬਹੁ] (ਖੇਸ, ਚਾਦਰ , ਦਰੀ ਆਦਿ ਦੇ ਪੱਲਿਆਂ ਉੱਤੇ ਵੱਟੀਆਂ) ਮੋਟੀਆਂ ਤੰਦਾਂ; ਬਸਤੀ ਦੀ ਸੀਮਾ; ਪ੍ਰੇਮ ਸੂਤਰ; ਜੰਤਰ-ਤੰਤਰ ਦਾ ਧਾਗਾ; ਸ਼ੜਜੰਤਰ; ਅੱਖ ਦੇ ਡੇਲੇ ਉਪਰਲੀ ਬਰੀਕ ਨਸ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8640, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਡੋਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡੋਰਾ. ਦੇਖੋ, ਡੋਰ । ੨ ਦੇਖੋ, ਡੋਲਾ. “ਡਾਰ ਲਯੋ ਡੋਰਾ ਮਹਿ ਤਬੈ.” (ਚਰਿਤ੍ਰ ੨੫੧) ੩ ਵਿ—ਬੋਲਾ. ਬਹਿਰਾ. “ਨਾਮ ਨ ਸੁਨਈ ਡੋਰਾ.” (ਆਸਾ ਮ: ੫) ੪ ਅੱਖ ਦੀ ਸੂਖ਼ਮ ਰਗ ਜੋ ਡੋਰੇ ਦੀ ਸਫੈਦੀ ਅੰਦਰ ਲਾਲੀ ਦੀ ਭਾਹ ਨਾਲ ਵਿਖਾਈ ਦੇਂਦੀ ਹੈ: “ਭੌਂ ਚਿਤਵਨ ਡੋਰੇ ਵਰੁਣਿ ਅਸਿ ਕਟਾਰ ਬ੘ਧ ਤੀਰ । ਕਟਤ ਫਟਤ ਬਾਂਧਤ ਵਿਧਤ ਜਿਯ ਹਿਯ ਤਨ ਮਨ ਬੀਰ.”


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8459, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਡੋਰਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਡੋਰਾ (ਗੁ.। ਪੰਜਾਬੀ) ਬੋਲਾ। ਯਥਾ-‘ਨਾਮੁ ਨ ਸੁਨਈ ਡੋਰਾ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8428, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.