ਡੈਸੀਮਲ ਤੋਂ ਬਾਇਨਰੀ ਰੂਪਾਂਤਰਣ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Decimal to Binary Conversion

ਡੈਸੀਮਲ ਦਾ ਬਾਇਨਰੀ ਵਿੱਚ ਰੂਪਾਂਤਰਣ ਕਰਨ ਸਮੇਂ ਡੈਸੀਮਲ ਅੰਕ ਨੂੰ 2 ਨਾਲ ਲਗਾਤਾਰ ਉਦੋਂ ਤੱਕ ਭਾਗ ਕੀਤਾ ਜਾਂਦਾ ਹੈ ਜਦੋਂ ਤੱਕ ਕਿ ਭਾਗਫਲ 0 ਨਾ ਬਣ ਜਾਵੇ। ਡੈਸੀਮਲ ਅੰਕ ਨੂੰ ਬਾਇਨਰੀ ਵਿੱਚ ਤਬਦੀਲ ਕਰਨ ਦੇ ਸਟੈੱਪ (ਪੱਗ) ਹੇਠਾਂ ਲਿਖੇ ਅਨੁਸਾਰ ਹਨ।

ਸਟੈੱਪ-1

ਡੈਸੀਮਲ ਅੰਕ ਨੂੰ 2 ਨਾਲ ਭਾਗ ਕਰੋ

ਸਟੈੱਪ-2

ਭਾਗਫਲ ਨੂੰ ਹੇਠਾਂ ਲਿਖੋ ਅਤੇ ਬਾਕੀ ਨੂੰ ਸੱਜੇ ਹੱਥ ਲਿਖੋ।

ਸਟੈੱਪ-3

ਪਿਛਲੇ ਸਟੈੱਪ ਰਾਹੀਂ ਪ੍ਰਾਪਤ ਹੋਏ ਭਾਗਫਲ ਨੂੰ 2 ਨਾਲ ਭਾਗ ਕਰੋ।

ਸਟੈੱਪ ਨੰਬਰ 2 ਅਤੇ 3 ਨੂੰ ਦੁਹਰਾਓ

ਬਾਕੀ ਦਾ ਪਰਿਕਲਨ ਕਰਦੇ ਜਾਵੋ ਜਦੋਂ ਤੱਕ ਕਿ ਭਾਗਫਲ 0 ਨਾ ਬਚ ਜਾਵੇ।

ਸਟੈੱਪ-4

ਹੇਠਾਂ ਤੋਂ ਉਪਰ ਤੱਕ ਸਾਰੇ 'ਬਾਕੀ' ਕ੍ਰਮਵਾਰ ਲਿਖੋ।

ਇਸ ਪ੍ਰਕਾਰ ਡੈਸੀਮਲ ਤੋਂ ਬਾਇਨਰੀ ਸੰਖਿਆ ਪ੍ਰਾਪਤ ਹੋ ਜਾਂਦੀ ਹੈ।

ਇਸੇ ਤਰ੍ਹਾਂ ਡੈਸੀਮਲ ਅੰਕਾਂ 79 ਅਤੇ 33 ਦਾ ਕ੍ਰਮਵਾਰ ਬਾਇਨਰੀ ਰੂਪ 1001111 ਅਤੇ 100001 ਹੋਵੇਗਾ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 884, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.