ਡਿਗ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਡਿਗ. ਦੇਖੋ, ਡਿਗਣਾ। ੨ ਸੰ. ਨ੍ਰਿਗ (नृग). ਭਾਗਵਤ ਅਤੇ ਮਹਾਭਾਰਤ ਅਨੁਸਾਰ ਇਕ ਵੰਸ਼ੀ ਇੱਕ ਪ੍ਰਤਾਪੀ ਰਾਜਾ , ਜਿਸ ਨੇ ਪਯੋੑਣੀ ਨਦੀ ਦੇ ਕਿਨਾਰੇ ਅਨੇਕ ਜੱਗ ਕੀਤੇ. ਇਸ ਦੀ ਦਾਨ ਕੀਤੀ ਗਊ ਇੱਕ ਵਾਰ ਮੁੜ ਇਸ ਦੇ ਵੱਗ ਵਿੱਚ ਆ ਗਈ ਅਤੇ ਉਹ ਦੁਬਾਰਾ ਦਾਨ ਕੀਤੀ ਗਈ. ਜਿਸ ਬ੍ਰਾਹਮਣ ਨੂੰ ਪਹਿਲੀ ਵਾਰ ਦਾਨ ਵਿੱਚ ਗਊ ਮਿਲੀ ਸੀ, ਉਸ ਨੇ ਨ੍ਰਿਗ ਨੂੰ ਸ੍ਰਾਪ ਦਿੱਤਾ ਕਿ ਤੂੰ ਕਿਰਲਾ ਹੋਜਾ. ਇਸ ਕਿਰਲੇ ਦਾ ਕ੍ਰਿਸਨ ਜੀ ਨੇ ਉੱਧਾਰ ਕੀਤਾ. “ਏਕ ਭੂਪ ਛਤ੍ਰੀ ਡਿਗ ਨਾਮਾ.” (ਕ੍ਰਿਸਨਾਵ) ਦੇਖੋ, ਨ੍ਰਿਗ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8926, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First