ਠੱਪਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਠੱਪਾ (ਨਾਂ,ਪੁ) ਕੱਪੜੇ ਉੱਤੇ ਵੇਲ ਬੂਟੇ ਠਾਕਣ ਵਾਲਾ ਲੱਕੜੀ ਜਾਂ ਧਾਤ ਦਾ ਬਣਾਇਆ ਮੋਹਰ ਦੀ ਸ਼ਕਲ ਦਾ ਛਾਪਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2242, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਠੱਪਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਠੱਪਾ [ਨਾਂਪੁ] ਠਾਪ, ਛਾਪ , ਛਾਪਾ; ਕੱਪੜਿਆਂ ਦੇ ਫੁੱਲ ਜਾਂ ਕੋਈ ਡਿਜ਼ਾਇਨ ਛਾਪਣ ਵਾਲ਼ਾ ਲੱਕੜ ਦਾ ਟੁਕੜਾ; ਮੋਹਰ, ਸਾਂਚਾ, ਸੱਚਾ , ਛਾਪ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2236, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਠੱਪਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਠੱਪਾ. ਸੰਗ੍ਯਾ—ਛਾਪਣ ਦਾ ਸੰਦ. ਮੁਹਰ ਦੀ ਸ਼ਕਲ ਦਾ ਕਾਠ ਜਾਂ ਧਾਤੁ ਦਾ ਬਣਿਆ ਛਾਪਾ , ਜਿਸ ਪੁਰ ਅੱਖਰ ਅਥਵਾ ਬੇਲ ਬੂਟੇ ਆਦਿ ਉੱਕਰੇ ਹੁੰਦੇ ਹਨ. ਜਿਸ ਵੇਲੇ ਨਕਦ ਮੁਆਮਲੇ ਦੀ ਥਾਂ ਜਿਨਸ ਲਈ ਜਾਂਦੀ ਸੀ, ਤਦ ਵੰਡਾਈ ਕਰਾਣ ਵਾਲੇ ਦਾਰੋਗੇ ਦਾਣਿਆਂ ਦੇ ਢੇਰਾਂ ਤੇ ਗਿੱਲਾ ਰੇਤਾ ਰੱਖਕੇ ਠੱਪਾ ਲਾਇਆ ਕਰਦੇ ਸਨ, ਤਾਕਿ ਕਾਸ਼ਤਕਾਰ ਚੋਰੀ ਨਾ ਕਰ ਸਕੇ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2040, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First