ਝੋਲੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਝੋਲੀ. ਸੰ. ਦੋਲਿਕਾ ਅਥਵਾ ਝੌਲਿਕ. ਸੰਗ੍ਯਾ—ਛੋਟਾ ਝੋਲਾ. ਥੈਲੀ। ੨ ਫ਼ਕੀਰਾਂ ਦੀ ਭਿਖ੍ਯਾ ਮੰਗਣ ਦੀ ਗੁਥਲੀ. “ਮੁੰਦਾ ਸੰਤੋਖੁ ਸਰਮੁ ਪਤੁ ਝੋਲੀ.” (ਜਪੁ) ੩ ਕੱਛ ਪਜਾਮੇ ਆਦਿ ਦਾ ਆਸਣ । ੪ ਪਹਿਰੇ ਹੋਏ ਵਸਤ੍ਰ ਦਾ ਪੇਟ ਅੱਗੇ ਦਾ ਲਟਕਦਾ ਭਾਗ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10786, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਝੋਲੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਝੋਲੀ* (ਸੰ.। ਸੰਸਕ੍ਰਿਤ ਦੋਲਨ। ਪੰਜਾਬੀ ਝੁਲਣਾ। ਜੋ ਝੁਲੇ ਸੋ ਝੋਲੀ। ਉਹ ਹੱਥ ਵਿਚ ਲਟਕਦਾ ਬੱਧਾ ਹੋਇਆ ਕਪੜਾ ਯਾ ਥੈਲੇ ਵਾਂਙੂ ਸੀਤਾ ਹੋਇਆ ਬਸਤ੍ਰ ਜਿਸ ਵਿਚ ਮੰਗਤੇ ਆਟਾ ਰੋਟੀਆਂ ਲੈ ਲੈ ਮੰਗ ਮੰਗ ਪਾਉਂਦੇ ਹਨ। ਯਥਾ-‘ਮੁੰਦਾ ਸੰਤੋਖੁ ਸਰਮੁ ਪਤੁ ਝੋਲੀ’। ਸੰਤੋਖ ਤੇ (ਸਰਮ) ਵੈਰਾਗ ਦੀਆਂ ਦੋ ਮੁੰਦ੍ਰਾਂ ਹਨ ਤੇ (ਪਤ) ਪ੍ਰਤਿਸ਼ਟਾ ਦੀ ਝੋਲੀ।
----------
* ਪੰਜਾਬੀ ਵਿਚ -ਗੋਦੀ- ਅਰਥ ਬੀ ਕਰਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10771, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਝੋਲੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਝੋਲੀ, (ਝੋਲਾ+ਈ) \ ਇਸਤਰੀ ਲਿੰਗ : ੧. ਥੈਲੀ, ਗੁਥਲੀ; ੨. ਪੱਲਾ, ਦੁਪੱਟਾ ਜੋ ਕਿਸੇ ਚੀਜ਼ ਲਈ ਫੈਲਾਇਆ ਜਾਵੇ, ਬਗਲੀ; ੩. ਉਹ ਹਰੀ ਥੈਲੀ ਜੋ ਮਹੱਰਮ ਦੇ ਦਿਨਾਂ ਵਿੱਚ ਬੱਚਿਆਂ ਦੇ ਗਲੇ ਵਿੱਚ ਪਾ ਦਿੰਦੇ ਹਨ; ੪. ਚਾਦਰ ਦੀ ਕੰਨੀ ਵਿੱਚ ਜਿੰਨਾ ਅਨਾਜ ਆ ਸਕੇ; ੫. ਸੂਆ, ਜਾਨਵਰਾਂ ਜਾਂ ਪੰਛੀਆਂ ਦੇ ਇੱਕ ਵਾਰ ਜੰਮੇ ਬੱਚੇ; ੬. ਮਿਆਨੀ, ਪਜਾਮੇ ਆਦਿ ਵਿੱਚ ਪਾਉਣ ਵਾਲੀ ਰੇਬ ਟਾਕੀ
–ਝੋਲੀ ਚੁੱਕ, ਵਿਸ਼ੇਸ਼ਣ \ ਪੁਲਿੰਗ : ਖ਼ੁਸ਼ਾਮਦੀ, ਟੋਡੀ
–ਝੋਲੀ ਉਧਣਾ, ਮੁਹਾਵਰਾ : ਖ਼ੁਸ਼ਾਮਦ ਕਰਨਾ, ਚਾਪਲੋਸੀ ਕਰਨਾ
–ਝੋਲੀ ਪਾਉਣਾ, ਮੁਹਾਵਰਾ : ਕਿਸੇ ਦਾ ਪੁੱਤਰ ਆਪਣਾ ਬਣਾ ਲੈਣਾ, ਮੁਤਬੰਨਾ ਬਣਾਉਣਾ ਗੋਦ ਲੈਣਾ, ਗੋਦ ਦੇਣਾ
–ਝੋਲੀ ਭਰਨਾ, ਮੁਹਾਵਰਾ : ਮੁਰਾਦ ਪੂਰੀ ਕਰਨਾ, ਗੋਦ ਭਰਨਾ
–ਝੋਲੀਆ ਪਾਉਣਾ, ਮੁਹਾਵਰਾ : ਚੁਰਾਈ ਹੋਈ ਚੀਜ਼ ਦਾ ਪਤਾ ਲਾਉਣ ਲਈ ਚੱਦਰ ਦੀ ਕੰਨੀ ਵਿੱਚੋਂ ਮਿੱਟੀ ਕੱਢ ਕੱਢ ਪਾਉਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 37, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-08-05-10-49-30, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First