ਝੋਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਝੋਲ. ਸੰਗ੍ਯਾ—ਕੇਸ਼ ਸਾਫ ਕਰਨ ਲਈ ਪਾਣੀ ਵਿੱਚ ਘੋਲਿਆ ਖਾਰ । ੨ ਗਿਲਟ. ਚਾਂਦੀ ਸੁਵਰਣ ਦਾ ਕਿਸੇ ਧਾਤੁ ਤੇ ਪੋਚਾ। ੩ ਹਿਲਾਉਣ ਦੀ ਕ੍ਰਿਯਾ. ਦਹੀਂ ਰਿੜਕਣ ਪਿੱਛੋਂ ਮੱਖਣ ਕੱਢਣ ਲਈ ਲੱਸੀ ਨੂੰ ਝਕੋਲਣ ਦੀ ਕ੍ਰਿਯਾ. “ਸਾਕਤ ਕਰਮ ਪਾਣੀ ਜਿਉ ਮਥੀਐ ਨਿਤ ਪਾਣੀ ਝੋਲ ਝੁਲਾਰੇ.” (ਨਟ ਅ: ਮ: ੪) ੪ ਨਿਵਾਰਣ (ਹਟਾਉਣ) ਦਾ ਭਾਵ. “ਜੈਸੇ ਤੋ ਸਰੋਵਰ ਸਿਵਾਲਕੈ ਅਛਾਦ੍ਯੋ ਜਲ, ਝੋਲ ਪੀਐ ਨਿਰਮਲ ਦੇਖਿਯੇ ਅਛੋਤ ਹੈ.” (ਭਾਗੁ ਕ) ੫ ਬੁਛਾੜ. ਵਰਖਾ ਦਾ ਜ਼ੋਰ ਨਾਲ ਗਿਰਨਾ. “ਕਾਲਾਂ ਗੰਢੁ ਨਦੀਆਂ ਮੀਹ ਝੋਲ.” (ਮ: ੧ ਵਾਰ ਮਾਝ ) ੬ ਝੂਟਾ. ਹਿਲੋਰਾ. “ਮਾਇਆ ਤਾਸੁ ਨ ਝੋਲੈ ਦੇਵ.” (ਬਿਲਾ ਕਬੀਰ) ੭ ਹਵਾ ਦਾ ਝੋਕਾ । ੮ ਪਸੂ ਪੰਛੀਆਂ ਦੇ ਇੱਕ ਵਾਰ ਦੇ ਜਣੇ ਹੋਏ ਬੱਚੇ। ੯ ਹਾਥੀ ਦਾ ਝੁੱਲ. ਝੂਲ. “ਟਿਰੜੰਤ ਟੀਕ ਝਿਰੜੰਤ ਝੋਲ.” (ਕਲਕੀ) ਹਾਥੀਆਂ ਦੇ ਮੱਥੇ ਦੇ ਟਿੱਕੇ ਡਿਗਦੇ ਅਤੇ ਝੁੱਲ ਝਰੀਟੀਦੇ ਹਨ। ੧੦ ਖ਼ਮ. ਝੁਕਾਉ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21477, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਝੋਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਝੋਲ, (ਬਾਲ), ਪੁਲਿੰਗ : ਗਿਲਟ, ਝਾਲ, ਚਾਂਦੀ ਜਾਂ ਸੋਨੇ ਆਦਿ ਦਾ ਕਿਸੇ ਧਾਤ ਤੇ ਪੋਚਾ
–ਝੋਲ ਫੇਰਨਾ, ਕਿਰਿਆ ਸਮਾਸੀ : ਮੁਲੰਮਾ ਕਰਨਾ, ਗਿਲਟ ਕਰਨਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 136, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-08-02-02-20-10, ਹਵਾਲੇ/ਟਿੱਪਣੀਆਂ:
ਝੋਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਝੋਲ, (ਘਚੋਲ (ਣਾ)) \ ਪੁਲਿੰਗ : ਹਿਲਾਉਣ ਦੀ ਕਿਰਿਆ, ਦਹੀਂ ਰਿੜਕਣ ਪਿੱਛੋਂ ਮੱਖਣ ਕੱਢਣ ਲਈ ਘਚੋਲਣ ਦੀ ਕਿਰਿਆ ਜਾਂ ਭਾਵ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 135, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-08-02-02-20-29, ਹਵਾਲੇ/ਟਿੱਪਣੀਆਂ:
ਝੋਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਝੋਲ, (ਹਿੰਦੀ : झालि)\ ਪੁਲਿੰਗ : ਬੁਛਾੜ, ਬਰਖਾ ਦੇ ਜ਼ੋਰ ਨਾਲ ਗਿਰਨ ਦਾ ਭਾਵ : ‘ਕਾਲਾਂ ਗੰਢੁ ਨਦੀਆਂ ਮੀਹ ਝੋਲ’
(ਵਾਰ ਮਾਝ ਮਹਲਾ ੧)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 135, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-08-05-10-47-23, ਹਵਾਲੇ/ਟਿੱਪਣੀਆਂ:
ਝੋਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਝੋਲ, (ਝੂਲਾ) \ ਪੁਲਿੰਗ : ਝੂਟਾ, ਹਿਲੋਰਾ : ‘ਮਾਇਆ ਤਾਸੁਨ ਝੋਲੇ ਦੇਵ’
(ਬਿਲਾਵਲ : ਕਬੀਰ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 135, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-08-05-10-47-36, ਹਵਾਲੇ/ਟਿੱਪਣੀਆਂ:
ਝੋਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਝੋਲ, ਪੁਲਿੰਗ \ ਸੂ : ਪੰਛੀ ਜਾਂ ਜਾਨਵਰ ਦੇ ਇੱਕ ਵਾਰ ਕੱਠੇ ਜੰਮੇ ਬੱਚੇ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 135, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-08-05-10-47-53, ਹਵਾਲੇ/ਟਿੱਪਣੀਆਂ:
ਝੋਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਝੋਲ, (ਝੂਲਣਾ) \ ਪੁਲਿੰਗ : ੧. ਢਿੱਲਾਪਣ, ਢਿੱਲ (ਮੰਜੇ -ਦੀ); ੨. ਕਪੜੇ ਦਾ ਵਟ; ੩. ਪਿੰਡੇ ਦਾ ਮਾਸ ਢਿਲਕੇ ਹੋਣ ਦਾ ਭਾਵ, ਝੁਰੜੀ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 135, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-08-05-10-48-05, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First