ਜੰਤੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੰਤੀ. ਜੰ. यन्त्रिन्. ਯੰਤ੍ਰੀ. ਵਿ—ਯੰਤ੍ਰ (ਕਲ) ਹੈ ਜਿਸ ਦੇ ਹੱਥ. ਮਸ਼ੀਨ ਚਲਾਉਣ ਵਾਲਾ। ੨ ਵਾਜਾ ਵਜਾਉਣ ਵਾਲਾ. “ਜਸ ਜੰਤੀ ਮਹਿ ਜੀਉ ਸਮਾਨਾ.” (ਗਉ ਕਬੀਰ) ਜਿਵੇਂ ਵਾਜਾ ਵਜਾਉਣ ਵਾਲੇ ਵਿੱਚ ਸੁਰ ਸਮਾਇਆ ਹੈ, ਤਿਵੇਂ ਕਰਤਾਰ ਵਿੱਚ ਜੀਵ ਹੈ। ੩ ਯੰਤ੍ਰ ਮੇਂ. ਕਲ ਵਿੱਚ. “ਜੈਸੇ ਬਿਰਖ ਜੰਤੀ ਜੋਤ.” (ਕੇਦਾ ਮ: ੫) ਜੈਸੇ ਵ੍ਰਿ੄ (ਬੈਲ) ਕੋਲ੍ਹੂ ਨੂੰ ਜੋਤਿਆ ਹੋਇਆ। ੩ ਸੰਗ੍ਯਾ—ਤਾਰ ਖਿੱਚਣ ਦਾ ਵੱਡੇ ਛੋਟੇ ਛੇਕਾਂ ਵਾਲਾ ਜੰਤਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16359, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੰਤੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜੰਤੀ (ਸੰ.। ਸੰਸਕ੍ਰਿਤ ਯੰਤ੍ਰ=ਕਲਾ) ੧. ਵਾਜਾ। ਯਥਾ-‘ਜਸ ਜੰਤੀ ਮਹਿ ਜੀਉ ਸਮਾਨਾ’। ਦੇਖੋ , ‘ਜੀਉ’

੨. ਵਾਜਾ ਵਜਾਉਣ ਵਾਲਾ, ਵਜੰਤ੍ਰੀ। ਯਥਾ-‘ਜੰਤੀ ਕੇ ਵਸ ਜੰਤ ’ ਵਾਜਾ ਵਜਾਉਣ ਵਾਲੇ ਦੇ ਹੱਥ ਵਿਚ ਵਾਜਾ ਹੈ, (ਵਜਾਏ ਚਾਹੇ ਨਾ)।

੩. ਕੋਲ੍ਹੂ। ਯਥਾ-‘ਜੈਸੇ ਬਿਰਖ ਜੰਤੀ ਜੋਤ’।      ਦੇਖੋ, ‘ਬਿਰਖ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 16337, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.