ਜੂਹ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੂਹ (ਨਾਂ,ਇ) 1 ਪਿੰਡ ਦੀ ਹੱਦ; ਸੀਮਾ 2 ਪਸ਼ੂਆਂ ਦੀ ਚਰਾਂਦ ਲਈ ਰੱਖੀ ਥਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19303, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜੂਹ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਜੂਹ. ਸੰਗ੍ਯਾ—ਹ਼ੱਦ. ਸੀਮਾ. “ਚੜ੍ਹ ਘੋੜੇ ਨਸ ਜਾਣਗੇ ਵਿਚ ਜੂਹ ਪਰਾਈਆਂ.” (ਜੰਗਨਾਮਾ) ੨ ਯੂਥ. ਸਮੁਦਾਯ। ੩ ਵਿ—ਸਭ. ਤਮਾਮ. “ਮਉਲਿਓ ਮਨ ਤਨ ਜੂਹ.” (ਸਾਰ ਮ: ੫) ੪ ਘਾਹ ਵਾਲੀ ਡੂੰਘੀ ਥਾਂ, ਜੋ ਪਸ਼ੂਆਂ ਦੀ ਚਰਾਂਦ ਲਈ ਰੱਖੀ ਜਾਵੇ. ਚਰਾਗਾਹ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19174, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੂਹ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜੂਹ (ਸੰ.। ਪੰਜਾਬੀ) ਜੰਗਲ , ਬਨ , ਉਜਾੜ। ਪਿੰਡਾਂ ਦੇ ਬਾਹਰ ਚਾਰੇ ਵਾਲੀ ਭੋਂ। ਯਥਾ-‘ਮਉਲਿਓ ਮਨੁ ਤਨੁ ਜੂਹ’। ਤਨ ਜੂਹ ਵਿਚ ਮਨ ਮਉਲਿਆ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 19142, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਜੂਹ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜੂਹ, ਇਸਤਰੀ ਲਿੰਗ : ੧.ਚਰਾਂਦ, ਚਰਾਗਾਹ, ਡੰਗਰਾਂ ਦੇ ਚਰਨ ਦੀ ਥਾਂ; ੨. ਘਰਾਂ ਦੇ ਲਾਗੇ ਰੜੀ ਥਾਂ (ਭਾਈ ਬਿਸ਼ਨਦਾਸ ਪੁਰੀ); ੩. ਹੱਦ, ਸੀਮਾ

–ਜੂਹ ਜੰਗਲ, ਪੁਲਿੰਗ : ਜੰਗ ਵੇਲਾ : ‘ਆਪਣੇ ਜੂਹ ਜੰਗਲ ਦੇ ਨੇੜੇ ਜੋ ਕਿਨਆਨੀ ਯਾਰਾ’

(ਗੁਲਜ਼ਾਰ ਯੂਸਫ਼)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 66, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-05-02-36-15, ਹਵਾਲੇ/ਟਿੱਪਣੀਆਂ:

ਜੂਹ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜੂਹ, (ਪ੍ਰਾਕ੍ਰਿਤ : जूह: ਸੰਸਕ੍ਰਿਤ : यूथ=ਝੁੰਡ) \ ਇਸਤਰੀ ਲਿੰਗ : ੧.ਝੁੰਡ, ਸਮੁਦਾਇ; ੨. ਸਭ, ਤਮਾਮ : ‘ਮਉਲਿਓ ਮਨ ਤਨੁ ਜੂਹ’

(ਸਾਰੰਗ ਮਹਲਾ ੫)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 66, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-05-02-36-34, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.