ਜੂਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਜੂਨ. ਸੰਗ੍ਯਾ—ਅੰਤੜੀ (ਆਂਦ) ਵਿੱਚ ਹੋਣ ਵਾਲਾ ਮੈਲ ਦਾ ਕੀੜਾ. ਮਲੱਪ ਇਹ ਗੰਡਗਡੋਏ ਦੀ ਕਿ਼ਸਮ ਦਾ ਮੇਦੇ ਦੀ ਅਪਵਿਤ੍ਰਤਾ ਕਾਰਣ ਅੰਤੜੀ ਵਿੱਚ ਪੈਦਾ ਹੋ ਜਾਂਦਾ ਹੈ. ਜਿਸ ਦੇ ਪੇਟ ਵਿੱਚ ਜੂਨ ਹੋਵੇ ਉਸ ਦੇ ਮੂੰਹ ਤੋਂ ਸੁੱਤੇ ਪਏ ਪਾਣੀ ਵਹਿੰਦਾ ਹੈ. ਦੇਖੋ, ਮਲੱਪ। ੨ ਦੇਖੋ, ਜੂਨਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 35883, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੂਨ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜੂਨ, (ਪ੍ਰਾਕ੍ਰਿਤ : जुण्ण; ਸੰਸਕ੍ਰਿਤ : जीर्ण√जृ=ਪੁਰਾਣਾ) \ ਪੁਲਿੰਗ : ਸਮਾਂ, ਵਕਤ, ਜ਼ਮਾਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 213, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-08-03-43-51, ਹਵਾਲੇ/ਟਿੱਪਣੀਆਂ:

ਜੂਨ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜੂਨ, (ਅੰਗਰੇਜ਼ੀ : June; ਲਾਤੀਨੀ : Junius √Juvenis=ਛੋਟਾ, ਮੁੱਢ ਵਿੱਚ ਜੂਨ ਮਹੀਨਾ ਛੱਬੀ ਦਿਨਾਂ ਦਾ ਹੁੰਦਾ ਸੀ ਪਰ ਜੂਲੀਅਸ-ਸੀਜ਼ਰ ਦੇ ਵਕਤ ਤੋਂ ਇਹ ਤੀਹ ਦਿਨਾਂ ਦਾ ਹੋ ਗਿਆ) \ ਪੁਲਿੰਗ : ਅੰਗਰੇਜ਼ੀ ਸਾਲ ਦਾ ਛੇਵਾਂ ਮਹੀਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 212, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-08-03-44-01, ਹਵਾਲੇ/ਟਿੱਪਣੀਆਂ:

ਜੂਨ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜੂਨ, (ਜੂਨੀ) \ ਇਸਤਰੀ ਲਿੰਗ : ੧.ਚੁਰਾਸੀ ਲੱਖ ਜੂਨਾਂ ਵਿੱਚੋਂ ਜਨਮ ਕਰਮ ਦੇ ਚੱਕਰਾਂ ਵਿੱਚੋਂ ਇੱਕ; ੨. ਸਰੀਰ; ੩. ਜੀਵਨ, ਜ਼ਿੰਦਗੀ

–ਜੂਨ ਕੱਟਣਾ,  ਮੁਹਾਵਰਾ : ਔਖੇ ਸੌਖੇ ਹੋ ਕੇ ਉਮਰ ਬਿਤਾਉਣਾ, ਦੁਖ ਭਰਿਆ ਜੀਵਨ ਬਤੀਤ ਕਰਨਾ

–ਜੂਨ ਖ਼ਰਾਬ ਕਰਨਾ, ਮੁਹਾਵਰਾ : ਜ਼ਿੰਦਗੀ ਖ਼ਰਾਬ ਕਰਨਾ

–ਜੂਨ ਪੂਰੀ ਕਰਨਾ, ਮੁਹਾਵਰਾ : ਜੂਨ ਕੱਟਣਾ

–ਜੂਨ ਬਦਲਣਾ, ਮੁਹਾਵਰਾ : ਮਰ ਕੇ ਹੋਰ ਜਨਮ ਲੈਣਾ , ਚੋਲਾ ਬਦਲਣਾ

–ਜੂਨ ਭੋਗਣਾ, ਕਿਰਿਆ ਸਮਾਸੀ : ੧.ਮਿਲੇ ਹੋਏ ਜਨਮ ਨੂੰ ਆਪਣੇ ਕਰਮ ਅਨੁਸਾਰ ਬਿਤਾਉਣਾ; ੨. ਕਲੇਸ਼ ਜਾਂ ਦੁਖਮਈ ਜੀਵਨ ਬਤੀਤ ਕਰਨਾ

–ਜੂਨ ਲੈਣਾ, ਮੁਹਾਵਰਾ : ਨਵੀਂ ਜੂਨ ਵਿੱਚ ਆਉਣਾ, ਕਿਸੇ ਨਵੀਂ ਜੂਨ ਵਿੱਚ ਪੈਣਾ

–ਜੂਨ ਵਿੱਚ ਜਾਣਾ,  ਮੁਹਾਵਰਾ : ਮਰ ਕੇ ਕਿਸੇ ਨਵੀਂ ਜੂਨ ਵਿੱਚ ਪੈਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 212, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-08-03-44-12, ਹਵਾਲੇ/ਟਿੱਪਣੀਆਂ:

ਜੂਨ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜੂਨ, ਇਸਤਰੀ ਲਿੰਗ : ਇੱਕ ਪਰਕਾਰ ਦਾ ਲੰਮਾ ਕੀੜਾ ਜੋ ਹਾਜ਼ਮੇ ਦੀ ਖ਼ਰਾਬੀ ਕਰ ਕੇ ਆਂਤਾਂ ਵਿੱਚ ਪੈ ਜਾਂਦਾ ਹੈ, ਮਲ੍ਹੱਪ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 3099, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-08-03-44-54, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.