ਜੂਠਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੂਠਾ [ਵਿਸ਼ੇ] ਬਚਿਆ-ਖੁਚਿਆ (ਭੋਜਨ ਆਦਿ); ਜੋ ਮਾਂਜਿਆ ਨਾ ਗਿਆ ਹੋਵੇ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8945, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੂਠਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਜੂਠਾ. ਸੰ. ਜੁ੄਍. ਵਿ—ਅਪਵਿਤ੍ਰ. ਖਾਧੇ ਪਿੱਛੋਂ ਬਚਿਆ ਹੋਇਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8872, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੂਠਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜੂਠਾ, (ਜੂਠ+ਆ) \ ਵਿਸ਼ੇਸ਼ਣ : ੧.ਖਾਣ ਪਿੱਛੋਂ ਬਚਿਆ ਹੋਇਆ; ੨. ਪਰੋਸੇ ਹੋਏ ਭੋਜਨ ਚੋਂ ਅਲਗ ਬਰਤਨ ਚੋਂ ਕੱਢੇ ਬਿਨਾਂ ਹੀ ਖਾਧਾ ਹੋਇਆ, (ਭਾਂਡਾ) ਜੋ ਮਾਂਜਿਆ ਨਾ ਹੋਵੇ

–ਜੂਠਾਉਣਾ, ਕਿਰਿਆ ਸਕਰਮਕ : ਜੁਠਾਉਣਾ

–ਜੂਠਾਨ, ਪੁਲਿੰਗ : ਜੂਠ, ਜੂਠਾਪਣ, ਅਪਵਿੱਤਰਤਾ : ਅੰਤਰਿ ਲੱਭ ਜੁਠਾਨ (ਸਾਰੰਗ ਮਹਲਾ ੫)

–ਜੂਠਾਪਣ, ਪੁਲਿੰਗ : ਜੂਠਾ ਹੋਣ ਦਾ ਭਾਵ, ਅਪਵਿੱਤਰਤਾ

–ਜੂਠਾ ਮੂੰਹ, ਪੁਲਿੰਗ : ਜਿਸ ਮੂੰਹ ਨਾਲ ਕੁਝ ਖਾ ਪੀ ਲਿਆ ਹੋਵੇ ਜਾਂ ਜੋ ਧੋਤਾ ਨਾ ਹੋਵੇ

(ਭਾਈ ਬਿਸ਼ਨਦਾਸ ਪੁਰੀ)

–ਜੂਠਾਰਾ,(ਜੂਠ+ਆਰਾ) \ ਵਿਸ਼ੇਸ਼ਣ :  ਜੂਠ ਵਾਲਾ, ਅਪਾਵਨ: ‘ਭਾਰ ਅਨਾਰਹਿ ਸਗਲ ਜੂਠਾਰੇ’

(ਧਨਾਸਰੀ ਰਾਗ,  ਭਗਤ ਰਵਿਦਾਸ ਜੀ)

–ਜੂਠਾਰੀ, (ਜੂਠ+ਆਰੀ) \ ਵਿਸ਼ੇਸ਼ਣ : ਜੂਠ ਵਾਲੀ, ਅਪਾਵਨ : ‘ਹਮ ਕਿਉਕਰਿ ਮਿਲਹਿ ਜੂਠਾਰੀ’ ?

(ਦੇਵਗੰਧਾਰੀ ਰਾਗ, ਮਹਲਾ ੪)

–ਜੂਠੀਆਂ ਪੱਤਲਾਂ ਚੱਟਣਾ, ਮੁਹਾਵਰਾ  :ਕਮੀਨਾ ਕੰਮ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 39, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-08-03-39-34, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.