ਜੂਠ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੂਠ (ਨਾਂ,ਇ) ਖਾਣ ਮਗਰੋਂ ਬਚੀ ਹੋਈ ਖਾਧ ਵਸਤੂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18890, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜੂਠ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੂਠ [ਨਾਂਇ] ਜੂਠੀ ਵਸਤ , ਅਪਵਿੱਤਰ ਚੀਜ਼ [ਵਿਸ਼ੇ] ਭੈੜਾ , ਖੱਚ, ਨਕਾਰਾ , ਬਦਕਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18882, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੂਠ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਜੂਠ. ਸੰ. ਜੁ੄਍. ਸੰਗ੍ਯਾ—ਖਾਧੇ ਪਿੱਛੋਂ ਬਚਿਆ ਹੋਇਆ ਅੰਨ. ਉੱਛਿ੄਍। ੨ ਜੂਠੀ ਵਸਤੁ। ੩ ਅਪਵਿਤ੍ਰਤਾ. ਦੇਖੋ, ਜੂਠਿ। ੪ ਸਿੰਧੀ. ਜੂਠ. ਅਸਤ੍ਯ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18652, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੂਠ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਜੂਠ, (ਪ੍ਰਾਕ੍ਰਿਤ : जुट्ठ; ਸੰਸਕ੍ਰਿਤ : जुष्ट√जुष्) \ ਇਸਤਰੀ ਲਿੰਗ : ੧.ਖਾਣਾ ਖਾਣ ਮਗਰੋਂ ਬਚਿਆ ਹੋਇਆ ਅੰਨ, ਜੂਠੀ ਵਸਤ (ਭਾਈ ਬਿਸ਼ਨਦਾਸ ਪੁਰੀ); ੨. ਅਪਵਿਤ੍ਰਤਾ; ੩. ਭੈੜਾ ਮਨੁੱਖ, ਨਕਾਰਾ ਆਦਮੀ, ਰੱਦੀ ਮਨੁੱਖ, ਮੂੰਹ ਨਾ ਲਾਉਣ ਵਾਲਾ ਮਨੁੱਖ

–ਜੂਠ ਸੁੱਚ ਇੱਕ ਕਰਨਾ,  ਮੁਹਾਵਰਾ : ਜੂਠ ਹੀ ਜੂਠ ਕਰ ਦੇਣਾ, ਸੁੱਚ ਨਾ ਰਹਿਣ ਦੇਣਾ

–ਜੂਠ ਕੂਠ, ਇਸਤਰੀ ਲਿੰਗ :  ਜੂਠ, ਨਿੰਦਿਤ ਜੂਠ, ਵਸਵਾ ਅਦਿ ਦੀ ਜੂਠ : ‘ਚੁਨੈ ਜੂਠ ਕੂਠੰ ਸ਼ੂਤੰ ਛੋਰ ਧਰਮਾ’ (ਕਲਕੀ)

(ਭਾਈ ਕਾਨ੍ਹ ਸਿੰਘ, ਮਹਾਨ ਕੋਸ਼)

–ਜੂਠ ਛੱਡਣਾ, ਕਿਰਿਆ ਸਮਾਸੀ : ਪਰੋਸੇ ਹੋਏ ਖਾਣੇ ਵਿੱਚੋਂ ਕੁਝ ਹਿੱਸਾ ਛੋੜ ਦੇਣਾ

–ਜੂਠ ਜ਼ਮਾਨੇ ਦੀ, ਇਸਤਰੀ ਲਿੰਗ : ਵਿਭਚਾਰਨ, ਬਦਕਾਰ ਔਰਤ

–ਜੂਠ ਪਰੂਠ, ਇਸਤਰੀ ਲਿੰਗ : ਖਾਣਾ ਖਾਣ ਮਗਰੋਂ ਬਚਿਆ ਖੁਚਿਆ ਭੋਜਨ, ਜੂਠ

–ਜੂਠ ਪਾਉਣਾ, ਕਿਰਿਆ ਸਮਾਸੀ :  ਜੂਠਾ ਕਰਨਾ, ਜੁਠਾਉਣਾ

–ਜੂਠ ਵਿੱਚ ਧਨ ਪਾਉਣਾ, ਮੁਹਾਵਰਾ : ਭੋਜਨ ਕਰਨ ਤੋਂ ਮਗਰੋਂ ਜੂਠੇ ਬਰਤਨਾਂ ਵਿੱਚ ਮੁਹਰ ਜਾਂ ਰੁਪਇਆ ਵਗੈਰਾ ਰੱਖਣਾ ਜਿਸ ਦੇ ਲੈਣ ਦਾ ਹੱਕ ਨਾਈ ਨੂੰ ਹੁੰਦਾ ਹੈ, ਇਹ ਰਸਮ ਅਕਸਰ ਵਿਆਹ ਦੇ ਮੌਕੇ ਹੁੰਦੀ ਹੈ; ‘ਜੂਠ ਬਿਖੇ ਬਹੁ ਧਨ ਕੋ ਡਾਰੇ’  (ਗੁਰਪ੍ਰਤਾਪ ਸੂਰਜਪ੍ਰਕਾਸ਼)

–ਹਿੰਦੂ ਨੂੰ ਮਾਰੇ ਜੂਠ, ਮੁਸਲਮਾਨ ਨੂੰ ਮਾਰੇ ਝੂਠ, ਅਖੌਤ : ਹਿੰਦੂ ਲਈ ਜੂਠ ਮੁਸਲਮਾਨ ਲਈ ਝੂਠ ਨਿੰਦਣ ਵਾਲੀ ਗੱਲ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 62, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-07-08-03-38-21, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.