ਜੁਲਾਬ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੁਲਾਬ (ਨਾਂ,ਪੁ) ਮੇਦ੍ਹਾ ਸਾਫ਼ ਕਰਨ ਲਈ ਕਬਜ਼-ਕੁਸ਼ਾ ਦਵਾਈ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2865, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਜੁਲਾਬ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੁਲਾਬ [ਨਾਂਇ] ਦਸਤ , ਪਤਲੀਆਂ ਟੱਟੀਆਂ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2865, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਜੁਲਾਬ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੁਲਾਬ. ਅ਼ ਜੁੱਲਾਬ. ਸੰਗ੍ਯਾ—ਇਸ ਦਾ ਮੂਲ ਗੁਲ-ਆਬ ਹੈ. ਗੁਲਾਬ ਦਾ ਅ਼ਰਕ਼. ਗੁਲਾਬ ਦਾ ਅ਼ਰਕ਼ ਦਸ੍ਤਾਵਰ ਹੈ, ਇਸ ਲਈ ਦ੍ਰਾਵਕ ਦਵਾਈਆਂ ਲਈ ਇਹ ਸ਼ਬਦ ਆਮ ਹੋ ਗਿਆ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2758, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜੁਲਾਬ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਜੁਲਾਬ : ਇਸ ਦਾ ਮੂਲ ‘ਗੁਲ-ਆਬ’ ਅਰਥਾਤ ਗੁਲਾਬ ਦਾ ਅਰਕ ਹੈ। ਗੁਲਾਬ ਦਾ ਅਰਕ ਦਸਤਾਵਰ ਹੁੰਦਾ ਹੈ। ਇਸ ਲਈ ਦ੍ਰਾਵਕ ਦਵਾਈਆਂ ਲਈ ਇਹ ਸ਼ਬਦ ਆਮ ਵਰਤਿਆ ਜਾਂਦਾ ਹੈ। ਜੁਲਾਬ ਸ਼ਬਦ ਜਾਂ ਤਾਂ ਸਾਧਾਰਣ ਅਰਥਾਂ ਵਿਚ ਸਾਰੀਆਂ ਹੀ ਦਸਤਾਵਰ ਦਵਾਈਆਂ ਲਈ ਵਰਤਿਆ ਜਾਂਦਾ ਹੈ ਜਾਂ ਵਿਸ਼ੇਸ਼ ਤੌਰ ਤੇ ਇਹ ਦਸਤਾਵਰ ਦਵਾਈਆਂ ਦੀ ਸ਼੍ਰੇਣੀ ਵਿਚੋਂ ਕਿਸੇ ਇਕ ਲਈ ਵੀ ਵਰਤਿਆ ਜਾ ਸਕਦਾ ਹੈ। ਇਹ ਦਸਤਾਵਰ ਦਵਾਈਆਂ ਹਲਕੇ ਤੋਂ ਬਹੁਤ ਤੇਜ਼ ਜੁਲਾਬ ਲਿਆਉਣ ਦੇ ਯੋਗ ਹੁੰਦੀਆਂ ਹਨ।
ਜੁਲਾਬ ਦਾ ਅਸਰ ਪੈਦਾ ਕਰਨ ਲਈ ਵਰਤੇ ਜਾਂਦੇ ਪਦਾਰਥਾਂ ਨੂੰ ਉਨ੍ਹਾਂ ਦੀ ਕਿਰਿਆ ਅਨੁਸਾਰ ਆਮ ਤੌਰ ਤੇ ਤਿੰਨ ਗਰੁੱਪਾਂ ਵਿਚ ਵੰਡਿਆ ਜਾਂਦਾ ਹੈ। ਪਹਿਲੇ ਗਰੁੱਪ ਵਿਚ ਸਨਾਹ, ਕੈਸਕਾਰਾ, ਕੁਆਰ ਗੰਦਲ, ਜਲਪ, ਕੌੜ-ਤੁੰਪਾ, ਪੋਡੋਫ਼ਾਈਲਮ, ਅਰਿੰਡ ਦਾ ਤੇਲ, ਫ਼ੀਨੋਲ-ਫ਼ਥੈਲੀਨ ਅਤੇ ਕੈਲੋਮਲ ਸ਼ਾਮਲ ਹਨ ਜੋ ਮਿਹਦਾ-ਆਂਦਰ ਰਸਤੇ ਵਿਚ ਖਲਸ਼ (ਜਲਣ) ਪੈਦਾ ਕਰਕੇ ਇਸ ਵਿਚ ਮੌਜੂਦ ਮਾਦੇ ਨੂੰ ਜਲਦੀ ਬਾਹਰ ਕੱਢਣ ਵਿਚ ਮਦਦ ਕਰਦੇ ਹਨ। ਦੂਜੇ ਗਰੁੱਪ ਵਿਚ ਉਹ ਪਦਾਰਥ ਸ਼ਾਮਲ ਹਨ ਜੋ ਮਿਹਦਾ-ਆਂਦਰ ਵਿਚਲੇ ਮਾਦੇ ਦੀ ਮਾਤਰਾ ਵਧਾ ਕੇ ਬਾਹਰ ਕੱਢਣ ਵਿਚ ਸਹਾਈ ਹੁੰਦੇ ਹਨ ਜਿਸ ਤਰ੍ਹਾਂ ਕਈ ਤਰ੍ਹਾਂ ਦੇ ਲੂਣ ਜਿਵੇਂ ਮੈਗਨੀਸ਼ੀਅਮ ਸਲਫ਼ੇਟ ਤੇ ਸੋਡੀਅਮ ਸਲਫੇਟ ਅਤੇ ਜਲ ਸਨੇਹੀ ਕੋਲਾੱਇਡ ਜਿਵੇਂ ਐਗਾਰ, ਸਿਲੀਅਮ ਬੀਜ ਅਤੇ ਮੀਥਾਈਲ ਸੈਲੂਲੋਜ਼ ਆਦਿ ਮਿਹਦਾ-ਆਂਦਰ ਰਸਤੇ ਵਿਚ ਪਾਣੀ ਰੋਕ ਕੇ ਭਾਰ ਵਧਾ ਦਿੰਦੇ ਹਨ ਜਦੋਂ ਕਿ ਗੂਹੜੇ ਲਾਲ ਨਾ ਪਚਣ ਵਾਲੇ ਰੇਸ਼ੇ ਹੀ ਵੱਧ ਜਾਂਦੇ ਹਨ। ਤੀਸਰੇ ਗਰੁੱਪ ਵਿਚ ਖਣਿਜ ਤੇਲ ਅਤੇ ਜ਼ੈਤੂਨ ਦਾ ਤੇਲ ਸ਼ਾਮਲ ਹਨ ਜੋ ਮਿਹਦਾ-ਆਂਦਰ ਰਸਤੇ ਵਿਚ ਚਿਕਨਾਹਟ ਪੈਦਾ ਕਰਦੇ ਹਨ ਅਤੇ ਮਿਹਦਾ-ਆਂਦਰ ਰਸਤੇ ਵਿਚਲਾ ਮਾਦਾ ਸੌਖਿਆਂ ਹੀ ਬਾਹਰ ਨਿਕਲ ਜਾਂਦਾ ਹੈ।
ਜੁਲਾਬ ਲਿਆਉਣ ਵਾਲੇ ਪਦਾਰਥ ਕਿਸੇ ਡਾਕਟਰ ਦੀ ਸਲਾਹ ਨਾਲ ਹੀ ਲੈਣੇ ਚਾਹੀਦੇ ਹਨ। ਗਲਤ ਕਿਸਮ ਅਤੇ ਮਾਤਰਾ ਵਿਚ ਜੁਲਾਬ ਲੈਣ ਨਾਲ ਖ਼ਤਰਨਾਕ ਹਾਲਾਤ ਵੀ ਪੈਦਾ ਹੋ ਸਕਦੇ ਹਨ।
ਹ. ਪੁ.––ਐਨ. ਬ੍ਰਿ. 5 : 74; ਮ. ਕੋ; 530
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1814, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First