ਜੁਰਮਾਨਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਜੁਰਮਾਨਾ. ਫ਼ਾਸੰਗ੍ਯਾ—ਜੁਰਮ ਦੀ ਸਜ਼ਾ. ਚੱਟੀ. ਧਨਦੰਡ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4172, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਜੁਰਮਾਨਾ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Fine_ਜੁਰਮਾਨਾ: ਧਨ ਦੀ ਉਹ ਰਕਮ ਜੋ ਕਿਸੇ ਅਪਰਾਧ ਜਾਂ ਅਪਮਾਨ ਦੇ ਕਸੂਰਵਾਰ ਵਿਅਕਤੀ ਤੋਂ ਮਾਇਕ ਸਜ਼ਾ ਦੇ ਤੌਰ ਤੇ ਵਸੂਲ ਕੀਤੀ ਜਾਂਦੀ ਹੈ। ਜੁਰਮਾਨੇ ਦੀ ਰਕਮ ਕਾਨੂੰਨ ਦੁਆਰਾ ਮੁਕੱਰਰ ਹੋ ਸਕਦੀ ਹੈ ਅਤੇ ਅਦਾਲਤ ਦੇ ਵਿਵੇਕ ਤੇ ਵੀ ਛੱਡੀ ਜਾ ਸਕਦੀ ਹੈ। ਇਹ ਉਸ ਡੰਨ ਤੋਂ ਵਖਰੀ ਚੀਜ਼ ਹੈ ਜੋ ਕਿਸੇ ਕਾਨੂੰਨ ਦੀ ਅਜਿਹੀ ਖ਼ਿਲਾਫ਼ਵਰਜ਼ੀ ਲਈ ਲਾਇਆ ਜਾਂਦਾ ਹੈ ਜੋ ਜੁਰਮ ਦੀ ਕੋਟੀ ਵਿਚ ਨਹੀਂ ਆਉਂਦਾ। (ਲਾ ਡਿਕਸ਼ਨਰੀ-ਬੈਂਲਟਾਈਨ)
ਭਾਰਤੀ ਦੰਡ ਸੰਘਤਾ ਦੀ ਧਾਰਾ 53 ਅਨੁਸਾਰ ਜੁਰਮਾਨਾ ‘ਉਨ੍ਹਾਂ’ ਸਜ਼ਾਵਾਂ ਵਿਚੋਂ ਇਕ ਹੈ ਜਿਸ ਦੇ ‘‘ਇਸ ਸੰਘਤਾ ਦੇ ਅਧੀਨ ਅਪਰਾਧੀ ਭਾਗੀ ਹਨ।’’
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4155, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First