ਜੀਭ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਜੀਭ: ਉਚਾਰਨੀ ਧੁਨੀ ਵਿਗਿਆਨ ਵਿਚ ਉਚਾਰਨ-ਅੰਗਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : (i) ਉਚਾਰਕ ਅਤੇ (ii) ਉਚਾਰਨ-ਸਥਾਨ। ਜਿਹੜੇ ਉਚਾਰਨ-ਅੰਗ ਆਪਣੇ ਨਿਸ਼ਚਤ ਸਥਾਨ ਤੋਂ ਹਿਲ ਕੇ ਕਿਸੇ ਦੂਜੇ ਉਚਾਰਨ-ਅੰਗ ਨਾਲ ਖਹਿੰਦੇ, ਲਗਦੇ ਜਾਂ ਸਪਰਸ਼ ਕਰਦੇ ਹਨ ਉਨ੍ਹਾਂ ਨੂੰ ਉਚਾਰਕ ਕਿਹਾ ਜਾਂਦਾ ਹੈ। ਦੂਜੇ ਪਾਸੇ ਜਿਹੜੇ ਉਚਾਰਨ-ਅੰਗ ਆਪਣੀ ਥਾਂ ’ਤੇ ਸਥਿਰ ਰਹਿੰਦੇ ਹਨ ਅਤੇ ਉਨ੍ਹਾਂ ਨਾਲ ਦੂਜੇ ਉਚਾਰਨ-ਅੰਗ ਲਗਦੇ ਹਨ ਉਨ੍ਹਾਂ ਨੂੰ ਉਚਾਰਨ-ਸਥਾਨ ਕਿਹਾ ਜਾਂਦਾ ਹੈ। ਜੀਭ ਇਕ ਉਚਾਰਕ ਹੈ ਅਤੇ ਭਾਸ਼ਾ ਦੇ ਉਚਾਰਨ ਵਿਚ ਇਸ ਦਾ ਖਾਸ ਯੋਗਦਾਨ ਹੈ। ਬੁੱਲ੍ਹਾਂ ਜਾਂ ਕੰਠ ਨੂੰ ਛੱਡ ਕੇ ਬਾਕੀ ਸਾਰੀਆਂ ਧੁਨੀਆਂ ਦੇ ਉਚਾਰਨ ਵਿਚ ਜੀਭ ਕਾਰਜਸ਼ੀਲ ਹੁੰਦੀ ਹੈ। ਉਚਾਰਨ ਦੀ ਦਰਿਸ਼ਟੀ ਤੋਂ ਜੀਭ ਨੂੰ ਪੰਜ ਭਾਗਾਂ ਵਿਚ ਵੰਡਿਆ ਜਾਂਦਾ ਹੈ : (i) ਟਿਪ, (ii) ਬਲੇਡ, (iii) ਅਗਲਾ ਹਿੱਸਾ, (iv) ਵਿਚਕਾਰਲਾ ਹਿੱਸਾ ਅਤੇ (v) ਪਿਛਲਾ ਹਿੱਸਾ। ਜੀਭ ਦੀ ਨੋਕ (ਟਿੱਪ) ਜਦੋਂ ਉਪਰਲੇ ਦੰਦਾਂ ਦੇ ਪਿਛਲੇ ਪਾਸੇ ਲਗਦੀ ਹੈ ਤਾਂ ਇਸ ਸਥਿਤੀ ਵਿਚੋਂ ਪੈਦਾ ਹੋਣ ਵਾਲੀਆਂ ਧੁਨੀਆਂ ਨੂੰ ਦੰਤੀ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਵਿਚ ਇਸ ਭਾਂਤ ਦੀਆਂ ਧੁਨੀਆਂ (ਤ, ਥ, ਣ, ਨ, ਲ, ਰ ਤੇ ਸ) ਜੀਭ ਦੀ ਨੋਕ ਦਾ ਪਿਛਲਾ ਪਾਸਾ ਜਦੋਂ ਸਖਤ ਤਾਲੂ ਨਾਲ ਲਗਦਾ ਹੈ ਤਾਂ ਇਸ ਪਰਕਾਰ ਦੀਆਂ ਧੁਨੀਆਂ ਨੂੰ ਉਲਟ-ਜੀਭੀ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਵਿਚ ਇਸ ਪਰਕਾਰ ਦੀਆਂ ਧੁਨੀਆਂ (ਟ, ਠ, ਡ, ਣ, ਲ਼ ਤੇ ੜ) ਹਨ। ਜੀਭ ਦਾ ਵਿਚਕਾਰਲਾ ਹਿੱਸਾ ਜਦੋਂ ਸਖਤ ਤਾਲੂ ਨਾਲ ਲਗਦਾ ਹੈ ਤਾਂ ਤਾਲਵੀ ਧੁਨੀਆਂ ਪੈਦਾ ਹੁੰਦੀਆਂ ਹਨ। ਪੰਜਾਬੀ ਵਿਚ ਤਾਲਵੀ ਧੁਨੀਆਂ (ਚ, ਛ, ਜ, ਵ, ਸ਼, ਯ) ਹਨ। ਜੀਭ ਦਾ ਪਿਛਲਾ ਪਾਸਾ ਜਦੋਂ ਕੋਮਲ ਤਾਲੂ ਨਾਲ ਲਗਦਾ ਹੈ ਤਾਂ ਇਸ ਸਥਿਤੀ ਵਿਚੋਂ ਪੈਦਾ ਹੋਣ ਵਾਲੀਆਂ ਧੁਨੀਆਂ ਨੂੰ ਕੋਮਲ ਤਾਲਵੀ ਜਾਂ ਕੰਠੀ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਵਿਚ ਇਸ ਭਾਂਤ ਦੀਆਂ ਧੁਨੀਆਂ (ਕ, ਖ, ਗ, ਙ) ਹਨ। ਉਚਾਰਨ-ਵਿਧੀ ਦੀ ਦਰਿਸ਼ਟੀ ਤੋਂ ਡੱਕਵੀਆਂ ਵਿਅੰਜਨ ਧੁਨੀਆਂ ਦੇ ਉਚਾਰਨ ਵੇਲੇ ਜੀਭ ਆਪਣੇ ਸਥਾਨ ਤੋਂ ਉਠ ਕੇ ਉਚਾਰਨ-ਸਥਾਨ ਨਾਲ ਜੁੜਦੀ ਹੈ ਅਤੇ ਉਚਾਰਨ ਉਸ ਵੇਲੇ ਸੰਭਵ ਹੁੰਦਾ ਹੈ ਜਦੋਂ ਇਹ ਅਲੱਗ ਹੋ ਜਾਂਦੇ ਹਨ ਅਤੇ ਅਡੱਕਵੀਆਂ ਧੁਨੀਆਂ ਦੇ ਉਚਾਰਨ ਵੇਲੇ ਜੀਭ ਉਚਾਰਨ-ਸਥਾਨਾਂ ਨਾਲ ਸਪਰਸ਼ ਕਰਦੀ, ਖਹਿੰਦੀ ਜਾਂ ਫਟਕਦੀ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 7746, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਜੀਭ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੀਭ (ਨਾਂ,ਇ) ਬੋਲਣ ਅਤੇ ਸੁਆਦ ਮਹਿਸੂਸ ਕਰਨ ਵਾਲਾ ਸਰੀਰ ਦਾ ਇੱਕ ਅੰਗ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7744, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜੀਭ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੀਭ [ਨਾਂਇ] ਸਰੀਰ ਦਾ ਅੰਗ ਜਿਸ ਨਾਲ਼ ਖਾਣ ਪੀਣ ਦਾ ਸੁਆਦ ਮਹਿਸੂਸ ਹੁੰਦਾ ਹੈ, ਜ਼ਬਾਨ, ਰਸਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7728, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੀਭ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੀਭ ਦੇਖੋ, ਜਿਹਵਾ ਅਤੇ ਜਿਹ੍ਵਾ. “ਜੀਭ ਰਸਾਇਣਿ ਸਾਚੈ ਰਾਤੀ.” (ਮਾਰੂ ਸੋਲਹੇ ਮ: ੧)

ਜੀਭ ਯੋਗ ਅਰੁ ਭੋਗ ਜੀਭ ਸਭ ਰੋਗ ਬਢਾਵੈ,

ਜੀਭ ਕਰੈ ਉਦ੍ਯੋਗ ਜੀਭ ਲੈ ਕੈਦ ਕਰਾਵੈ,

ਜੀਭ ਸ੍ਵਰਗ ਲੈ ਜਾਇ ਜੀਭ ਸਭ ਨਰਕ ਦਿਖਾਵੈ,

ਜੀਭ ਮਿਲਾਵੈ ਰਾਮ ਜੀਭ ਸਭ ਦੇਹ ਧਰਾਵੈ,

ਜੀਭ ਓਂਠ ਏਕਤ੍ਰ ਕਰ ਬਾਟ ਸਿਹਾਰੇ ਤੌਲਿਯੇ,

“ਬੈਤਾਲ” ਕਹੈ ਵਿਕ੍ਰਮ ਸੁਨੋ! ਜੀਭ ਸਭਾਰੇ ਬੋਲਿਯੇ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7493, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.