ਜਨਮ ਅਸ਼ਟਮੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਮ ਅਸ਼ਟਮੀ (ਨਾਂ,ਇ) ਕ੍ਰਿਸ਼ਨ ਦੇ ਜਨਮ ਨਾਲ ਸੰਬੰਧਿਤ ਭਾਦਰੋਂ ਮਹੀਨੇ ਦੀ ਅੱਠਵੀਂ ਤਿਥ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2729, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜਨਮ ਅਸ਼ਟਮੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਨਮ ਅਸ਼ਟਮੀ : ਵੇਖੋ, ਕ੍ਰਿਸ਼ਨ ਅਸ਼ਟਮੀ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1975, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਜਨਮ ਅਸ਼ਟਮੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਜਨਮ ਅਸ਼ਟਮੀ : ਭਾਦੋਂ ਦੇ ਕ੍ਰਿਸ਼ਨ ਪੱਖ ਦੀ ਅਠਵੀਂ ਤਿਥ ਜਦੋਂ ਰਾਤ ਸਮੇਂ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀ। ਵਿਸ਼ਨੂੰ ਪੁਰਾਣ ਵਿਚ ਲਿਖਿਆ ਹੈ ਕਿ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਸਾਵਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅੱਠਵੀਂ ਨੂੰ ਹੋਇਆ ਸੀ। ਇਸ ਅੰਤਰ ਦਾ ਕਾਰਨ ਮੁੱਖ ਚੰਦ ਮਹੀਨਾ ਅਤੇ ਗੌਣ ਚੰਦ ਮਹੀਨੇ ਦਾ ਫ਼ਰਕ ਜਾਪਦਾ ਹੈ ਕਿਉਂਕਿ ਜਨਮ ਅਸ਼ਟਮੀ ਕਿਸੇ ਸਾਲ ਸਾਵਣ ਮਹੀਨੇ ਵਿਚ ਅਤੇ ਕਿਸੇ ਸਾਲ ਭਾਦੋਂ ਮਹੀਨੇ ਵਿਚ ਮਨਾਈ ਜਾਂਦੀ ਹੈ।

ਇਸ ਦਿਨ ਸਾਰੇ ਮੰਦਰਾਂ ਵਿਚ ਰੌਸ਼ਨੀ ਅਤੇ ਸਜਾਵਟ ਕੀਤੀ ਜਾਂਦੀ ਹੈ। ਸਾਰੇ ਹੀ ਮੰਦਰਾਂ ਵਿਚ ਪਾਲਕੀਆਂ ਬਣਾ ਕੇ ਕ੍ਰਿਸ਼ਨ ਜੀ ਦੀ ਮੂਰਤੀ ਰੱਖੀ ਜਾਂਦੀ ਹੈ। ਸ਼ਰਧਾਲੂ ਦਰਸ਼ਨ ਕਰਨ ਆਉਂਦੇ ਹਨ ਤਾਂ ਪਾਲਕੀ ਨੂੰ ਝੂਟਾ ਵੀ ਦਿੰਦੇ ਹਨ। ਪਹਿਲਾਂ ਇਹ ਰਸਮ ਅੱਧੀ ਰਾਤ ਨੂੰ ਜਨਮ ਸਮੇਂ ਹੀ ਕੀਤੀ ਜਾਂਦੀ ਸੀ ਅਤੇ ਉਸ ਤੋਂ ਬਾਅਦ ਹੀ ਪ੍ਰਸ਼ਾਦ ਵੰਡਿਆ ਜਾਂਦਾ ਸੀ ਪਰ ਹੁਣ ਮੰਦਰਾਂ ਵਿਚ ਸਵੇਰ ਤੋਂ ਹੀ ਪ੍ਰਸ਼ਾਦ ਵੰਡਿਆ ਜਾਂਦਾ ਹੈ। ਇਸ ਦਿਨ ਕ੍ਰਿਸ਼ਨ ਜੀ ਦੇ ਜੀਵਨ ਨਾਲ ਸਬੰਧਤ ਝਾਕੀਆਂ ਬਣਾਈਆਂ ਜਾਂਦੀਆਂ ਹਨ। ਕਥਾ ਕੀਰਤਨ ਰਾਹੀਂ ਕ੍ਰਿਸ਼ਨ ਜੀ ਦੇ ਜੀਵਨ ਦੇ ਪ੍ਰਸੰਗ ਸੁਣਾਏ ਜਾਂਦੇ ਹਨ। ਕਈ ਵਾਰ ਰਾਸ ਲੀਲਾ ਵੀ ਖੇਡੀ ਜਾਂਦੀ ਹੈ। ਕ੍ਰਿਸ਼ਨ ਜੀ ਦੇ ਜਨਮ ਦਿਨ ਤੇ ਕਈ ਸ਼ਹਿਰਾਂ ਵਿਚ ਮੇਲੇ ਵੀ ਲਗਦੇ ਹਨ। ਇਸ ਦਿਨ ਹਿੰਦੂ ਇਸਤਰੀਆਂ ਵਰਤ ਵੀ ਰੱਖਦੀਆਂ ਹਨ।

ਜਨਮ ਅਸ਼ਟਮੀ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ ਕਿ ਜਿਵੇਂ ਸ੍ਰੀ ਕ੍ਰਿਸ਼ਨ ਜੀ ਨੇ ਜਨਮ ਲੈ ਕੇ ਆਪਣੇ ਮਾਤਾ-ਪਿਤਾ ਨੂੰ ਜੇਲ੍ਹ ਵਿਚੋਂ ਕੱਢਿਆ ਸੀ ਇਸੇ ਤਰ੍ਹਾਂ ਜੇ ਕੋਈ ਸ਼ਰਧਾ ਤੇ ਵਿਸ਼ਵਾਸ ਸਹਿਤ ਜਨਮ ਅਸ਼ਟਮੀ ਨੂੰ ਉਨ੍ਹਾਂ ਦੀ ਪੂਜਾ ਕਰੇ, ਉਸ ਦੇ ਵੀ ਕਸ਼ਟ ਦੂਰ ਹੋ ਜਾਂਦੇ ਹਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1701, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-29-12-04-51, ਹਵਾਲੇ/ਟਿੱਪਣੀਆਂ: ਹ. ਪੁ. –ਹਿੰਦੀ ਸ਼ਬਦ ਸਾਗਰ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.