ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

[ਨਾਂਪੁ] ਗੁਰਮੁਖੀ ਲਿਪੀ ਦਾ ਤੇਰ੍ਹਵਾਂ ਅੱਖਰ , ਜੱਜਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 42959, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜ. ਪੰਜਾਬੀ ਵਰਣਮਾਲਾ ਦਾ ਤੇਰਵਾਂ ਅੱਖਰ , ਇਸ ਦਾ ਉੱਚਾਰਣ ਅਸਥਾਨ ਤਾਲੂਆ ਹੈ. ਸੰ. ਸੰਗ੍ਯਾ—ਜਨਮ। ੨ ਪਿਤਾ । ੩ ਵਿ੄. ਜ਼ਹਿਰ । ੪ ਮੁਕ੍ਤਿ. ਮੋ੖। ੫ ਤੇਜ। ੬ ਜਗਣ ਦਾ ਸੰਖੇਪ ਨਾਮ । ੭ ਵਿ—ਵੇਗਵਾਨ. ਤੇਜ ਚਾਲ ਵਾਲਾ। ੮ ਜਿੱਤਣ ਵਾਲਾ। ੯ ਪ੍ਰਤ੍ਯ—ਉਤਪੰਨ. ਪੈਦਾ ਹੋਇਆ. ਅਜਿਹੀ ਦਸ਼ਾ ਵਿੱਚ ਇਹ ਕਿਸੇ ਸ਼ਬਦ ਦੇ ਅੰਤ ਆਉਂਦਾ ਹੈ. ਜਿਵੇਂ ਜਲਜ, ਦੇਸ਼ਜ ਆਦਿ। ੧੦ ਜਉ (ਯਦਿ) ਦਾ ਸੰਖੇਪ. ਅਗਰ. ਜੇ. “ਜਪੀਐ ਨਾਮ ਜਪੀਐ ਅੰਨ.” (ਗੌਂਡ ਕਬੀਰ) ਨਾਮ ਜਪਿਆ ਜਾਂਦਾ ਹੈ, ਜੇ (ਯਦਿ) ਪਾਨ ਕਰੀਏ ਅਤੇ ਖਾਈਏ। ੧੧ ਯਸ੍ਯ ਅਥਵਾ ਜਿਸ ਦਾ ਸੰਖੇਪ. “ਨ ਦਨੋਤਿ ਜਸਮਰਣੇਨ ਜਨਮ ਜਰਾਧਿ.” (ਗੂਜ ਜੈਦੇਵ) ੧੨ ਪੰਜਾਬੀ ਵਿੱਚ ਇਹ ਯ ਦੇ ਥਾਂ ਭੀ ਆ ਜਾਂਦਾ ਹੈ. ਜਿਵੇਂ—ਜਮ ਜੁਗ ਜੋਗ ਆਦਿ ਸ਼ਬਦਾਂ ਵਿੱਚ ਹੈ। ੧੩ ਕਦੇ ਕਦੇ ਦ ਅਤੇ ज्ञ (੔-ਗ੍ਯ) ਦੀ ਥਾਂ ਭੀ ਇਹ ਵਰਤੀਦਾ ਹੈ, ਜਿਵੇਂ—ਜਸਰਥ ਅਤੇ ਜਾਪਨ। ੧੪ ਫ਼ਾ ਜ਼. ਇਹ ਸੰਖੇਪ ਹੈ ਅਜ਼ ਦਾ. ਸੇ. ਤੋਂ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 42868, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਰਮੁਖੀ ਵਰਣ ਮਾਲਾ ਦਾ ਤੇਰ੍ਹਵਾਂ ਅੱਖਰ ਤੇ ਦਸਵਾਂ ਵ੍ਯੰਜਨ ਹੈ, ਚਵਰਗ ਦਾ ਤੀਸਰਾ ਅੱਖਰ ਹੈ। ਫ਼ਾਰਸੀ ਦਾ ਤੇ ਸੰਸਕ੍ਰਿਤ ਦਾ -t- ਏਹੋ ਅਵਾਜ਼ ਦੇਂਦੇ ਹਨ।

ਸੰਸਕ੍ਰਿਤ ਵਿਚ -ਜ- ਕਈ ਪਦਾਂ ਦੇ ਅਖੀਰ ਲਗਕੇ ਉਤਪਤੀ ਦੇ ਅਰਥ ਦੇਂਦਾ ਹੈ ਇਹ ਵਰਤਾਉ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬੀ ਆਯਾ ਹੈ। ਯਥਾ-‘ਅੰਡਜ’ -ਅੰਡੇ ਤੋਂ ਉਤਪਤ ਹੋਣ ਵਾਲੀ ਸ੍ਰਿਸ਼੍ਟੀ

ਸੰਸਕ੍ਰਿਤ ਦਾ ਯਯਾ ਪ੍ਰਾਕ੍ਰਿਤ ਵਿਚ ਜਜਾ ਹੋ ਜਾਂਦਾ ਹੈ, ਜੈਸੇ-ਸੰਸਕ੍ਰਿਤ -ਯਕਸ਼- ਦਾ ਪ੍ਰਾਕ੍ਰਿਤ ਹੈ -ਜਕਖੑ- ਇਹੋ ਵਰਤਾਉ ਗੁਰਬਾਣੀ ਵਿਚ ਹੈ, ਜੈਸੇ-

          ਯੋਗ-ਜੋਗ

          ਯਕਸ਼ੑ-ਜਖ

          ਯਮ-ਜਮ

          ਯਗ-ਜਗ।

          ਜ਼ਜਾ ਕਈ ਵੇਰ ਦਦੇ ਨਾਲ ਬਦਲਦਾ ਹੈ, ਜੈਸੇ ਅੰਗਜ ਨੂੰ ਅੰਗਦ ਬੋਲਿਆ ਲਿਖਿਆ ਗਿਆ ਹੈ। ਜੈਸੇ -ਦ੍ਯੂਤ- ਪਦ ਦਾ -ਜੂਆ- ਬਣਿਆ ਹੈ।

          ਫ਼ਾਰਸੀ ਵਿਚ ‘ਜ਼ੇਵਾਲੇ ਅੱਖਰ ਕਈ ਵੇਰ ਪੰਜਾਬੀ ਵਿਚ ‘ਜ’ ਨਾਲ ਬੋਲੇ ਜਾਂਦੇ ਹਨ, ਇਹ ਤ੍ਰੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੈ, ਜਿਕੂੰ ਫ਼ਾਰਸੀ ਦਾ ‘ਜ਼ਿੰਦ ’ ਪੰਜਾਬੀ ਵਿਚ ਜਿੰਦ ਬੋਲਿਆ ਜਾਂਦਾ ਹੈ।

          ਅਸਾਂ ਇਸ ਕੋਸ਼ ਵਿਚ ਫ਼ਾਰਸੀ ਦੀ ‘ਜ਼ੇ’ ਨੂੰ ‘ਜ਼’ ਨਾਲ ਲਿਖਿਆ ਹੈ ਅਤੇ ਦੂਸਰੀ ‘ਜ਼ੇ’ ਨੂੰ ‘ਜੁ’ ਤੇ ‘ਜ਼ੋਏ’ ਨੂੰ ‘ਜੁ’ ਤੇ ‘ਜ਼ੁਆਦ’ ਨੂੰ ‘ਜ਼’ ਦੇ ਕੇ ਲਿਖਿਆ ਹੈ।

          ਪੰਜਾਬੀ ਵਿਚ ਜ਼ੁਆਦ ਕਈ ਵੇਰ ਦਦੇ ਨਾਲ ਬੋਲਦੇ ਹਨ, ਜੈਸੇ ਫਦ਼ੀਹਤ, ਫਦੀਹਤ। ਕਾਦੀ, ਕਾਦੀ। ਇਸੇ ਤਰਾਂ ਜ਼ਾਲ ਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਦੇ ਨਾਲ ਬਦਲਦੀ ਹੈ, ਜੈਸੇ ਗੁਦਰੀ, ਗੁਦਾਰੀ, ਗੁਦਰਾਣ ਆਦਿ ਪਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਏ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 42764, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

(ਸੰਸਕ੍ਰਿਤ ਵਿਚ ਜਨੑ ਧਾਤੂ ਤੋਂ ਬਣਦਾ ਹੈ) ੧. ਜੰਮਣਹਾਰ। ਯਥਾ-‘ਅੰਡਜ’=ਅੰਡੇ ਤੋਂ ਉਤਪਤ ਹੋਈ ਸ੍ਰਿਸ਼ਟੀ- ਸੱਪ , ਪੰਛੀ ਆਦਿਕ।

੨. (ਸੰ. ਨਾ.। ਸੰਸਕ੍ਰਿਤ ਯਸ੍ਯ ਦਾ ਕੇਵਲ -ਜ- ਮਾਤ੍ਰ) ਜਿਸ ਦੇ। ਯਥਾ-‘ਨ ਦਨੋਤਿ ਜ ਸਮਰਣੇਨ’ ਜਿਸ ਦੇ ਸਿਮਰਣ ਕਰਕੇ ਨਹੀਂ ਦੇਂਦੇ ਦੁਖ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 42761, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

: ਇਸ ਅੱਖਰ ਦਾ ਉਚਾਰਣ ਜੱਜਾ ਹੈ। ਇਹ ਗੁਰਮੁਖੀ ਲਿਪੀ ਦਾ ਤੇਰ੍ਹਵਾਂ ਅੱਖਰ ਹੈ। ਇਹ ਘੋਸ਼ ਅਲਪ ਪ੍ਰਾਣ ਹੈ ਅਤੇ ਇਸ ਦੇ ਉਚਾਰਣ ਦਾ ਟਿਕਾਣਾ ਖਰਵੇਂ ਤਾਲੂ ਦਾ ਉੱਤਲਾ ਭਾਗ ਅਤੇ ਜੀਭ ਦਾ ਵਿਚਲਾ ਭਾਗ ਹੈ। ਇਹ ਚਵਰਗ ਦਾ ਤੀਜਾ ਵਰਣ ਹੈ। ਇਹ ਇਕ ਵਿਅੰਜਨ ਹੈ ਅਤੇ ਇਸ ਨੂੰ ਸਾਰੀਆਂ ਲਗਾਂ ਮਾਤਰਾਂ ਲੱਗਦੀਆਂ ਹਨ।

          ਇਹ ਅੱਖਰ ਟਾਕਰੀ ਲਿਪੀ ਵਿਚ ਵੀ ਆਉਂਦਾ ਹੈ। ਡੇਢ ਹਜ਼ਾਰ ਵਰ੍ਹੇ ਪੁਰਾਣੀ ਸਿੱਧ ਲਿਪੀ ਦੀ ਵਰਣਮਾਲਾ ਦੇ  ਗੁਰਮੁਖੀ ਕ੍ਰਮ ਵਿਚ ਇਸ ਦਾ 24ਵਾਂ ਸਥਾਨ ਹੈ। ਛੰਦ ਸ਼ਾਸਤਰ ਵਿਚ ਇਹ ਜਗਣ ਦਾ ਸੂਚਕ ਜਾਂ ਸੰਖੇਪ ਹੈ। ਇਹ ਸ਼ਬਦਾਂ ਦੇ ਪਿੱਛੇ ਆ ਕੇ ‘ਉੱਤਪੰਨ ਹੋਇਆ’ ਦੇ ਅਰਥ ਦਰਸਾਉਂਦਾ ਹੈ ਜਿਵੇਂ––ਅੰਡਜ, ਜੇਰਜ, ਦੇਸ਼ਜ, ਜਲਜ ਆਦਿ।

          ਅਰਬੀ ਫ਼ਾਰਸੀ ਦੇ ਅਸਰ ਕਰਕੇ ‘ਜ’ ਧੁਨੀ ਵੀ ਪੰਜਾਬੀ ਵਿਚ ਸ਼ਾਮਲ ਹੋਈ ਹੈ। ਪੰਜਾਬੀ ਵਿਚ ਇਹ ‘ਯ’ ਦੀ ਥਾਂ ਤੇ ਵੀ ਆਉਂਦਾ ਹੈ ਜਿਵੇਂ––ਜਮ, ਜੁਗ, ਜੋਗ ਆਦਿ ਸ਼ਬਦਾਂ ਵਿਚ ਪਰ ਕਦੇ-ਕਦੇ ਇਸ ਨੂੰ ‘ਦ’ ਦੀ ਥਾਂ ਤੇ ਵੀ ਵਰਤਿਆ ਜਾਂਦਾ ਹੈ, ਜਿਵੇਂ ਜਸਰਥ (ਦਸਰਥ)। ਅਲੱਗ-ਅਲੱਗ ਲਿਪੀਆਂ ਵਿਚ ਇਸ ਨੂੰ ਅਲੱਗ-ਅਲੱਗ ਤਰ੍ਹਾਂ ਉਚਾਰਿਆ ਜਾਂਦਾ ਹੈ, ਜਿਵੇਂ

         

ਪੰਜਾਬੀ

ਅਪਭ੍ਰੰਸ਼,

ਪ੍ਰਾਕ੍ਰਿਤ

ਸੰਸਕ੍ਰਿਤ

ਜੋ

ਜੁ

ਯਦ

          ਅਸ਼ੋਕ ਦੀਆਂ ਉਕਰਾਈਆਂ ਵਿਚ ‘ਜ’ ਅੱਖਰ ਆਮ ਤੌਰ ਤੇ ਦੋ ਅੱਧੇ ਦਾਇਰਿਆਂ ਦੇ ਸਰੂਪ ਵਾਲਾ ਹੈ, ਜਿਹੜੇ ਇਕ ਦੂਜੇ ਦੇ ਉੱਤੇ ਰੱਖੇ ਗਏ ਹਨ। ਇਸ ਦੀ ਵਰਤੋਂ ਆਮ ਹੋਣ ਕਰਕੇ ਇਸ ਦੇ ਸਰੂਪ ਵੀ ਬਹੁਤ ਸਾਰੇ ਹਨ। ਜਰਨਲ ਕਨਿੰਘਮ ਨੇ ਇਸ ਅੱਖਰ ਤੇ ‘ਯ’ ਅੱਖਰ ਵਿਚ ਇਕ ਸਮਾਨਤਾ ਦਰਸਾਈ ਹੈ ਅਤੇ ਇਨ੍ਹਾਂ ਦੋਹਾਂ ਅੱਖਰਾਂ ਨੂੰ ਇਕ ਗਰੁਪ ਵਿਚ ਰੱਖਿਆ ਗਿਆ ਹੈ ਪਰ ਇਨ੍ਹਾਂ ਦੀਆਂ ਵੱਖ-ਵੱਖ ਦਿਸ਼ਾਵਾਂ ਵਾਲੇ ਪੱਖ ਵੱਲ ਧਿਆਨ ਨਹੀਂ ਦਿੱਤਾ, ਜਿਹੜੀ ਇਨ੍ਹਾਂ ਦੀ ਬਨਾਵਟ ਸਬੰਧੀ ਬਹੁਤ ਮਹੱਤਵਪੂਰਨ ਹੈ। ‘ਜ’ ਦਾ ਮੂੰਹ ਸੱਜੇ ਪਾਸੇ ਵੱਲ ਹੈ ਅਤੇ ‘ਯ’ ਦਾ ਉਪਰ ਵੱਲ। ਨਾਲ ਹੀ ‘ਯ’ ਦੀ ਵਿਚਕਾਰਲੀ ਲਕੀਰ ਹਮੇਸ਼ਾ ਲੰਮੀ ਹੁੰਦੀ ਹੈ ਪਰ ‘ਜ’ ਦੇ ਸਬੰਧ ਵਿਚ ਅਜਿਹਾ ਨਹੀਂ ਹੈ। ਕਨਿੰਘਮ ਨੇ ਇਸ ਸਮਾਨਤਾ ਨੂੰ ਹੋਰ ਪ੍ਰਬਲ ਬਣਾਉਣ ਲਈ ਇਨ੍ਹਾਂ ਅੱਖਰਾਂ ਦੇ ਮੁੱਢ ਬਾਰੇ ਗੱਲ ਬਣਾਈ ਹੈ। ਉਸ ਦਾ ਵਿਚਾਰ ਹੈ ਕਿ ਅਸ਼ੋਕ ਦੇ ਸਮੇਂ ਦੀ ਲਿਪੀ ਦੇ ਇਹ ਦੋਵੇਂ ਅੱਖਰ ਸਪਸ਼ਟ ਤੌਰ ਤੇ ‘ਯੋਨੀ’ ਦਾ ਨਿਰੂਪਣ ਹਨ।

          ਉਪਰੋਕਤ ਵਰਣਿਤ ‘ਜ’ ਦਾ ਪ੍ਰਮਾਣਿਕ ਸਰੂਪ ਅਸ਼ੋਕ ਦੇ ਸਮੇਂ ਦੀਆਂ ਲਗਭਗ ਸਭ ਉਕਰਾਈਆਂ ਵਿਚ ਮਿਲਦਾ ਹੈ। ਕਿਤੇ-ਕਿਤੇ ਥੋੜ੍ਹੀ ਭਿੰਨਤਾ ਵੀ ਵਿਖਾਈ ਦਿੰਦੀ ਹੈ। ਇਹ ਭਿੰਨਤਾ ਉਦੋਂ ਹੋਂਦ ਵਿਚ ਆਈ, ਜਦੋਂ ਉਕੇਰੇ ਨੇ ਦੋ ਅੱਧੇ ਦਾਇਰੇ ਇਕ ਦੂਜੇ ਦੇ ਉੱਤੇ ਰੱਖਣ ਦੀ ਥਾਂ ਇਕ ਮੋੜ ਨਾਲ ਉਨ੍ਹਾਂ ਵਿਚ ਵਿੱਥ ਪਾ ਦਿੱਤੀ। ਇਕ ਹਾਲਤ ਵਿਚ ਤਾਂ ਉਕੇਰੇ ਦੀ ਲਾਪਰਵਾਹੀ ਸਪੱਸ਼ਟ ਹੈ, ਜਿਥੇ ਉਪਰਲਾ ਅੱਧਾ ਦਾਇਰਾ ਇਕ ਕੋਣ ਵਰਗਾ ਬਣਾ ਦਿੱਤਾ ਗਿਆ, ਜਦੋਂ ਕਿ ਹੇਠਲਾ ਬਾਕਾਇਦਾ ਇਕ ਅੱਧੇ ਦਾਇਰੇ ਦੇ ਰੂਪ ਵਿਚ ਰਿਹਾ। ਇਕ ਹਾਲਤ ਵਿਚ ਹੇਠਲਾ ਭਾਗ ਅੱਧੇ ਦਾਇਰੇ ਦੀ ਥਾਂ ਇਕ ਖੜੀ ਲਕੀਰ ਬਣਾ ਦਿੱਤਾ ਗਿਆ, ਜਿਸ ਦੇ ਉਪਰਲੇ ਸਿਰੇ ਵਿਚ ਮੋੜ ਪਾ ਦਿੱਤਾ ਗਿਆ। ਕਿਤੇ ਤਾਂ ਦੋਹਾਂ ਅੱਧੇ ਦਾਇਰਿਆਂ ਨੂੰ ਕੋਣਾਂ ਦਾ ਸਰੂਪ ਦੇ ਦਿੱਤਾ ਗਿਆ। ਇਕ ਦੋ ਹਾਲਤਾਂ ਵਿਚ ਤਾਂ ‘ਜ’ ਅੱਖਰ ਰੋਮਨ ਲਿਪੀ ਦਾ ‘E’ ਅੱਖਰ ਲਗਦਾ ਹੈ। ਪ੍ਰਮਾਣਿਕ ਸਰੂਪ ਨਾਲੋਂ ਜਿਹੜੇ ਵੀ ਹੋਰ ਫ਼ਰਕ ਮਿਲਦੇ ਹਨ, ਉਹ ਦੋ ਗੱਲਾਂ ਕਰਕੇ ਹੀ ਹੋਏ ਜਾਪਦੇ ਹਨ : ਇਕ ਉਕੇਰੇ ਦੀ ਲਾਪਰਵਾਹੀ ਅਤੇ ਦੂਜਾ ਕਾਹਲੀ ਨਾਲ ਲਿਖੀ ਹੋਈ ਹੱਥ-ਲਿਖਤ ਦੀ ਹੂ-ਬ-ਹੂ ਨਕਲ ਕਰਨ ਕਰਕੇ।

          ਇਸ ਅੱਖਰ ਦੇ ਕੁਝ ਵਿਸ਼ੇਸ਼ ਰੂਪ ਹੇਠਾਂ ਦਿੱਤੇ ਗਏ ਹਨ :––

                      ਰੋਮਨ ਅੱਖਰ E ਦੀਆਂ ਬਾਹਵਾਂ ਵਾਲਾ ‘ਜ’

                        ਦੋ ਖ੍ਰਮਾਂ ਵਾਲਾ ‘ਜ’

                       ਤਿੰਨ ਬਾਹਵਾਂ ਵਾਲਾ ‘ਜ’ ਜਿਸ ਦੀ ਹੇਠਲੀ ਬਾਂਹ ਹੇਠਾਂ ਵੱਲ ਝੁਕੀ ਹੋਈ ਹੈ।

                        ਤਿੰਨ ਬਾਹਵਾਂ ਵਾਲਾ ‘ਜ’ ਜਿਸ ਦੀ ਉਪਰਲੀ ਬਾਂਹ ਸਾਰੇ ਦੇ ਨਿਸ਼ਾਨ ਨਾਲ ਜਾ ਜੁੜੀ ਹੈ ਅਤੇ ਹੇਠਲੀਆਂ ਦੋ ਬਾਹਵਾਂ ਹੇਠਾਂ ਵੱਲ ਝੁਕੀਆਂ ਹੋਈਆਂ ਹਨ।

                     ਉੱਤਰੀ ‘ਜ’ ਦਾ ਦੁਮਦਾਰ ਸਰੂਪ

                        ਦੱਖਣੀ ‘ਜ’ ਦਾ ਟੱਕ ਵਾਲਾ ਸਰੂਪ

          ਚੌਥੀ ਸਦੀ ਈਸਵੀ ਤੋਂ ‘ਜ’ ਦੇ ਭਿੰਨ-ਭਿੰਨ ਸਰੂਪ ਪਿੱਛੇ ਦਿੱਤੀ ਪੱਟੀ ਵਿਚ ਪਹਿਲਾਂ ਹੀ ਦਰਸਾਏ ਜਾ ਚੁੱਕੇ ਹਨ।

          ਪੰਜਾਬ ਦੀਆਂ ਹੋਰ ਲਿਪੀਆਂ ਤੇ ਲਿਖਤਾਂ ਦਾ ਟਾਕਰਾ ਗੁਰਮੁਖੀ ਦੇ ‘ਜ’ ਅੱਖਰ ਨਾਲ ਹੇਠਾਂ ਦਿੱਤੀਆਂ ਸਾਰਣੀਆਂ ਅਨੁਸਾਰ ਹੈ––

          ਹ. ਪੁ.––ਦੀ ਹਿਸਟਰੀ ਆਫ਼ ਪੇਲੀਉਗ੍ਰਾਫੀ ਆਫ਼ ਮੌਰੀਅਨ ਬ੍ਰਹਮੀ ਸਕ੍ਰਿਪਟ––ਸੀ. ਐਸ. ਉਪਸਕ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 33459, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

: ਇਸ ਅੱਖਰ ਦਾ ਉਚਾਰਣ ਜੱਜਾ ਹੈ। ਇਹ ਗੁਰਮੁਖੀ ਲਿਪੀ ਦਾ ਤੇਰ੍ਹਵਾਂ ਅੱਖਰ ਹੈ। ਇਹ ਘੋਸ਼ ਅਲਪ ਪ੍ਰਾਣ ਹੈ ਅਤੇ ਇਸ ਦੇ  ਉਚਾਰਣ ਦਾ ਟਿਕਾਣਾ ਖਰ੍ਹਵੇਂ ਤਾਲੂ ਦਾ ਉਪਰਲਾ ਭਾਗ ਅਤੇ ਜੀਭ ਦਾ ਵਿਚਕਾਰਲਾ ਭਾਗ ਹੈ। ਇਹ ਚਵਰਗ ਦਾ ਤੀਜਾ ਵਰਣ ਹੈ। ਇਹ ਇਕ ਵਿਅੰਜਨ ਹੈ ਅਤੇ ਇਸ ਨੂੰ ਸਾਰੀਆਂ ਲਗਾਂ ਮਾਤਰਾਂ ਲੱਗਦੀਆਂ ਹਨ।

ਇਹ ਅੱਖਰ ਟਾਕਰੀ ਲਿਪੀ ਵਿਚ ਵੀ ਹੈ। ਡੇਢ ਹਜ਼ਾਰ ਵਰ੍ਹੇ ਪੁਰਾਣੀ ਸਿੰਧੂ ਲਿਪੀ ਦੀ ਵਰਣਮਾਲਾ ਦੇ ਗੁਰਮੁਖੀ ਕ੍ਰਮ ਵਿਚ ਇਸ ਦਾ 24 ਵਾਂ ਸਥਾਨ ਹੈ। ਛੰਦ ਸ਼ਾਸਤਰ ਵਿਚ ਇਹ ਜਗਣ ਦਾ ਸੂਚਕ ਜਾਂ ਸੰਖੇਪ ਹੈ। ਇਹ ਸ਼ਬਦਾਂ ਦੇ ਪਿੱਛੇ ਆ ਕੇ ‘ਉਤਪੰਨ ਹੋਇਆ’ ਦੇ ਅਰਥ ਦਰਸਾਉਂਦਾ ਹੈ ਜਿਵੇਂ:– ਅੰਡਜ, ਜੇਰਜ, ਦੇਸ਼ਜ, ਜਲਜ ਆਦਿ।

ਅਰਬੀ ਫ਼ਾਰਸੀ ਦੇ ਅਸਰ ਕਰ ਕੇ ‘ਜ਼’ ਧੁਨੀ ਵੀ ਪੰਜਾਬੀ ਵਿਚ ਸ਼ਾਮਲ ਹੋਈ ਹੈ। ਪੰਜਾਬੀ ਵਿਚ ਇਹ ‘ਯ’ ਦੀ ਥਾਂ ਤੇ ਵੀ ਆਉਂਦਾ ਹੈ ਜਿਵੇਂ -ਜਪ, ਜੁਗ, ਜੋਗ ਆਦਿ ਸ਼ਬਦਾਂ ਵਿਚ ਪਰ ਕਦੇ ਕਦੇ ਇਸ ਨੂੰ ‘ਦ’ ਦੀ ਥਾਂ ਤੇ ਵੀ ਵਰਤਿਆ ਜਾਂਦਾ ਹੈ, ਜਿਵੇਂ ਜਸਰਥ (ਦਸਰਥ)। ਅਲੱਗ ਅਲੱਗ ਲਿਪੀਆਂ ਵਿਚ ਇਸ ਨੂੰ ਅਲੱਗ-ਅਲੱਗ ਤਰ੍ਹਾਂ ਉਚਾਰਿਆ ਜਾਂਦਾ ਹੈ, ਜਿਵੇਂ–

     ਪੰਜਾਬੀ         ਅਪਭ੍ਰੰਸ਼            ਪ੍ਰਾਕ੍ਰਿਤ              ਸੰਸਕ੍ਰਿਤ

      ਜ                ਜੋ                  ਜੁ                      ਯਦ

      ਅਸ਼ੋਕ ਦੀਆਂ ਉਕਰਾਈਆਂ ਵਿਚ ‘ਜ’ ਅੱਖਰ ਆਮ ਤੌਰ ਤੇ ਦੋ ਅੱਧੇ ਦਾਇਰਿਆਂ ਦੇ ਸਰੂਪ ਵਾਲਾ ਹੈ ਜਿਹੜੇ ਇਕ ਦੂਜੇ ਦੇ ਉੱਤੇ ਰੱਖੇ ਗਏ ਹਨ। ਇਸ ਦੀ ਵਰਤੋਂ ਆਮ ਹੋਣ ਕਰ ਕੇ ਇਸ ਦੇ ਸਰੂਪ ਵੀ ਬਹੁਤ ਸਾਰੇ ਹਨ। ਜਰਨਲ ਕਨਿੰਘਮ ਨੇ ਇਸ ਅੱਖਰ ਤੇ ‘ਯ’ ਅੱਖਰ ਵਿਚ ਇਕ ਸਮਾਨਤਾ ਦਰਸਾਈ ਹੈ ਅਤੇ ਇਨ੍ਹਾਂ ਦੋਹਾਂ ਅੱਖਰਾਂ ਨੂੰ ਇਕ ਗਰੁਪ ਵਿਚ ਰੱਖਿਆ ਗਿਆ ਹੈ ਪਰ ਇਨ੍ਹਾਂ ਦੀਆਂ ਵੱਖ-ਵੱਖ ਦਿਸ਼ਾਵਾਂ ਵਾਲੇ ਪੱਖ ਵੱਲ ਧਿਆਨ ਨਹੀਂ ਦਿੱਤਾ ਜਿਹੜਾ ਇਨ੍ਹਾਂ ਦੀ ਬਣਾਵਟ ਸਬੰਧੀ ਬਹੁਤ ਮਹੱਤਵਪੂਰਨ ਹੈ। ‘ਜ’ ਦਾ ਮੂੰਹ ਸੱਜੇ ਪਾਸੇ ਵੱਲ ਹੈ ਅਤੇ ‘ਯ’ ਦਾ ਉੱਪਰ ਵੱਲ। ਨਾਲ ਹੀ ‘ਯ’ ਦੀ ਵਿਚਕਾਰਲੀ ਲਕੀਰ ਹਮੇਸ਼ਾ ਲੰਮੀ ਹੁੰਦੀ ਹੈ ਪਰ ‘ਜ’ ਦੇ ਸਬੰਧ ਵਿਚ ਅਜਿਹਾ ਨਹੀਂ ਹੈ। ਕਨਿੰਘਮ ਨੇ ਇਸ ਸਮਾਨਤਾ ਨੂੰ ਹੋਰ ਪ੍ਰਬਲ ਬਣਾਉਣ ਲਈ ਇਨ੍ਹਾਂ ਅੱਖਰਾਂ ਦੇ ਮੁੱਢ ਬਾਰੇ ਗੱਲ ਬਣਾਈ ਹੈ। ਉਸ ਦਾ ਵਿਚਾਰ ਹੈ ਕਿ ਅਸ਼ੋਕ ਦੇ ਸਮੇਂ ਦੀ ਲਿਪੀ ਦੇ ਇਹ ਦੋਵੇਂ ਅੱਖਰ ਸਪਸ਼ਟ ਤੌਰ ਤੇ ‘ਯੋਨੀ’ ਦਾ ਨਿਰੂਪਣ ਹਨ।

ਉਪਰੋਕਤ ਵਰਣਿਤ ‘ਜ’ ਦਾ ਪ੍ਰਮਾਣਿਕ ਸਰੂਪ ਅਸ਼ੋਕ ਦੇ ਸਮੇਂ ਦੀਆਂ ਲਗਭਗ ਸਭ ਉਕਰਾਈਆਂ ਵਿਚ ਮਿਲਦਾ ਹੈ।

ਕਿਤੇ ਕਿਤੇ ਥੋੜ੍ਹੀ ਭਿੰਨਤਾ ਵੀ ਦਿਖਾਈ ਦਿੰਦੀ ਹੈ। ਇਹ ਭਿੰਨਤਾ ਉਦੋਂ ਹੋਂਦ ਵਿਚ ਆਈ ਜਦੋਂ ਉਕੇਰੇ ਨੇ ਦੋ ਅੱਧੇ ਦਾਇਰੇ ਇਕ ਦੂਜੇ ਦੇ ਉੱਤੇ ਰੱਖਣ ਦੀ ਥਾਂ ਇਕ ਮੋੜ ਨਾਲ ਉਨ੍ਹਾਂ ਵਿਚ ਵਿੱਥ ਪਾ ਦਿੱਤੀ। ਇਸ ਹਾਲਤ ਵਿਚ ਤਾਂ ਉਕੇਰੇ ਦੀ ਲਾਪਰਵਾਹੀ ਸਪਸ਼ਟ ਹੈ ਜਿਥੇ  ਉਪਰਲਾ ਅੱਧਾ ਦਾਇਰਾ ਇਕ ਕੋਣ ਵਰਗਾ ਬਣਾ ਦਿੱਤਾ ਗਿਆ ਜਦੋਂ ਕਿ ਹੇਠਲਾ ਬਾਕਾਇਦਾ ਇਕ ਅੱਧੇ ਦਾਇਰੇ ਦੇ ਰੂਪ ਵਿਚ ਰਿਹਾ। ਇਕ ਹਾਲਤ ਵਿਚ ਹੇਠਲਾ ਭਾਗ ਅੱਧੇ ਦਾਇਰੇ ਦੀ ਥਾਂ ਇਕ ਖੜ੍ਹੀ ਲਕੀਰ ਬਣਾ ਦਿੱਤਾ ਗਿਆ ਜਿਸ ਦੇ ਉਪਰਲੇ ਸਿਰ ਵਿਚ ਮੋੜ ਪਾ ਦਿੱਤਾ ਗਿਆ। ਕਿਤੇ ਦੋਹਾਂ ਅੱਧੇ ਦਾਇਰਿਆਂ ਨੂੰ ਕੋਣਾਂ ਦਾ ਸਰੂਪ ਦੇ ਦਿੱਤਾ ਗਿਆ। ਇਕ ਦੋ ਹਾਲਤਾਂ ਵਿਚ ਤਾਂ ‘ਜ’ ਅੱਖਰ ਰੋਮਨ ਲਿਪੀ ਦਾ ‘E’ ਅੱਖਰ ਲਗਦਾ ਹੈ। ਪ੍ਰਮਾਣਿਕ ਸਰੂਪ ਨਾਲੋਂ ਜਿਹੜੇ ਵੀ ਹੋਰ ਫ਼ਰਕ ਮਿਲਦੇ ਹਨ, ਉਹ ਦੋ ਗੱਲਾਂ ਕਰ ਕੇ ਹੀ ਹੋਏ ਜਾਪਦੇ ਹਨ : ਇਕ ਉਕੇਰੇ ਦੀ ਲਾਪਰਵਾਹੀ ਅਤੇ ਦੂਜਾ ਕਾਹਲੀ ਨਾਲ ਲਿਖੀ ਹੋਈ ਹੱਥ-ਲਿਖਤ ਦੀ ਹੂ-ਬ-ਹੂ ਨਕਲ ਕਰਨ ਕਰ ਕੇ।

ਇਹ ਅੱਖਰ ਦੇ ਕੁਝ ਵਿਸ਼ੇਸ਼ ਰੂਪ ਹੇਠਾਂ ਦਿੱਤੇ ਗਏ ਹਨ: –

ਰੋਮਨ ਅੱਖਰ ‘E’ ਦੀਆਂ ਬਾਹਵਾਂ ਵਾਲਾ ‘ਜ’

ਦੋ ਖ੍ਰਮਾਂ ਵਾਲਾ ‘ਜ’

 ਤਿੰਨ ਬਾਹਵਾਂ ਵਾਲਾ ‘ਜ’ ਜਿਸ ਦੀ ਹੇਠਲੀ ਬਾਂਹ ਹੇਠਾਂ ਵੱਲ ਝੁਕੀ ਹੋਈ ਹੈ।

ਤਿੰਨ ਬਾਹਵਾਂ ਵਾਲਾ ‘ਜ’ ਜਿਸ ਦੀ ਉਪਰਲੀ ਬਾਂਹ ਸਿਰੇ ਦੇ ਨਿਸ਼ਾਨ ਨਾਲ ਜਾ ਜੁੜੀ ਹੈ ਅਤੇ ਹੇਠਲੀਆਂ ਦੋ ਬਾਹਵਾਂ ਹੇਠ ਵੱਲ ਝੁਕੀਆਂ ਹੋਈਆਂ ਹਨ।

  ਉੱਤਰੀ ‘ਜ’ ਦਾ ਦੁਮਦਾਰ ਸਰੂਪ

        ਦੱਖਣੀ ‘ਜ’ ਦਾ ਟੱਕ ਵਾਲਾ ਸਰੂਪ

        ਚੌਥੀ ਸਦੀ ਈਸਵੀ ਤੋਂ ‘ਜ’ ਦੇ ਭਿੰਨ-ਭਿੰਨ ਸਰੂਪ ਪਿੱਛੇ ਦਿੱਤੀ ਪਟੀ ਵਿਚ ਪਹਿਲਾਂ ਹੀ ਦਰਸਾਏ ਜਾ ਚੁੱਕੇ ਹਨ।

ਪੰਜਾਬੀ ਦੀਆਂ ਹੋਰ ਲਿਪੀਆਂ ਤੇ ਲਿਖਤਾਂ ਦਾ ਟਾਕਰਾ ਗੁਰਮੁਖੀ ਦੇ ‘ਜ’ ਅੱਖਰ ਨਾਲ ਹੇਠਾਂ ਦਿੱਤੀ ਸਾਰਣੀ ਅਨੁਸਾਰ ਹੈ–

ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਆਸਾ ਰਾਗ ਵਿਚ ਉਚਾਰਣ ਕੀਤੀ ਪਟੀ ਵਿਚ ਇਸ ਅੱਖਰ ਦਾ ਉਚਾਰਣ ਜਜਾ ਹੈ:–

‘‘ਜਜੈ ਜਾਨੁ ਮੰਗਤ ਜਨੁ ਜਾਚੈ ਲਖ ਚਉਰਾਸੀਹ ਭੀਖ ਭਵਿਆ ‖’’


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 27030, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-28-04-35-14, ਹਵਾਲੇ/ਟਿੱਪਣੀਆਂ: ਹ. ਪੁ. –ਦੀ ਹਿਸਟਰੀ ਐਂਡ ਪੋਲੀਉਗ੍ਰਾਫੀ ਆਫ਼ ਮੋਰੀਅਨ ਬ੍ਰਹਮੀ ਸਕ੍ਰਿਪਟ-ਸੀ. ਐਸ. ਉਪਾਸਕ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.