ਛੱਜ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਛੱਜ (ਨਾਂ,ਪੁ) ਚਮੜੇ ਦੀ ਤੰਦੀ ਨਾਲ ਕਾਨਿਆਂ ਦੀਆਂ ਬਰੀਕ ਸੀਖਾਂ ਜੋੜ ਕੇ ਬਣਾਇਆ ਅਨਾਜ ਵਿੱਚੋਂ ਕੱਖ-ਕਾਨ ਸਾਫ਼ ਕਰਨ ਦਾ ਘਰੇਲੂ ਸੰਦ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21177, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਛੱਜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਛੱਜ [ਨਾਂਪੁ] ਅਨਾਜ ਆਦਿ ਸਾਫ਼ ਕਰਨ ਲਈ ਤੀਲਾਂ ਦੀ ਬਣੀ ਟੋਕਰੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21169, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਛੱਜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਛੱਜ. ਦੇਖੋ, ਛਜ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20560, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਛੱਜ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਛੱਜ, (ਛੱਜ, ਛੱਜਾ, <ਹਿੰਦੀ : छाज, छाजन, छादन<ਸੰਸਕ੍ਰਿਤ√छद्) \ ਪੁਲਿੰਗ : ਅਨਾਜ ਸਾਫ਼ ਕਰਨ ਵਾਲੀ ਤੀਲਾਂ ਦੀ ਬਣੀ ਹੋਈ ਇੱਕ ਚੌਰਸ ਟੋਕਰੀ ਜਿਸ ਦਾ ਇੱਕ ਪਾਸਾ ਖੁੱਲ੍ਹਾ ਹੁੰਦਾ ਹੈ
–ਛੱਜ ਕੰਨਾ, ਵਿਸ਼ੇਸ਼ਣ : ਜਿਸ ਦੇ ਕੰਨ ਛੱਜ ਵਰਗੇ ਹੋਣ, ਲੰਮੇ ਕੰਨਾਂ ਵਾਲਾ
–ਛੱਜ ਕੀ ਮਿਹਣਾ ਦੇਵੇ ਛਾਨਣੀ ਨੂੰ, ਅਖੌਤ : ਜਦੋਂ ਕੋਈ ਬਹੁਤ ਬੁਰਾ ਆਦਮੀ ਘਟ ਬੁਰੇ ਨੂੰ ਬੁਰਾ ਕਹੇ ਤਾਂ ਵਰਤਦੇ ਹਨ
–ਛੱਜ ਕੁੱਟਣਾ, ਮੁਹਾਵਰਾ : ਵਿਆਹ ਦੀ ਇੱਕ ਰਸਮ ਜਿਸ ਵਿੱਚ ਨਾਨਕੀਆਂ ਇਕੱਠੀਆਂ ਹੋ ਕੇ ਰਾਤ ਨੂੰ ਛੱਜ ਕੁੱਟਦੀਆਂ ਤੇ ਗੀਤ ਗਾਉਂਦੀਆਂ ਹਨ
(ਪੁਆਧੀ ਕੋਸ਼)
–ਛੱਜ ਛੱਜ ਰੋਣਾ, ਮੁਹਾਵਰਾ : ਬਹੁਤ ਹੀ ਹੰਝੂ ਵਹਾ ਵਹਾ ਕੇ ਰੋਣਾ
–ਛੱਜ ਛੱਜ ਲੀਰਾਂ ਲਮਕਣਾ, ਮੁਹਾਵਰਾ : ਅਤਿ ਗ਼ਰੀਬੀ ਦੀ ਦਸ਼ਾ ਵਿੱਚ ਹੋਣਾ, ਕਪੜੇ ਬਿਲਕੁਲ ਪਾਟੇ ਹੋਏ ਹੋਣਾ
–ਛੱਜ ਤਾਂ ਬੋਲੇ ਛਾਣਨੀ ਕੀ ਬੋਲੇ, ਜਿਸ ਵਿੱਚ ਛਤੀ ਸੌ ਛੇਕ ਹੋਣ, ਅਖੌਤ : ਜਦੋਂ ਕੋਈ ਬੁਰਾ ਆਦਮੀ ਦੂਸਰੇ ਦੇ ਨੁਕਸ ਕੱਢੇ ਤਾਂ ਕਹਿੰਦੇ ਹਨ
–ਛੱਜ ਬੋਲਣਾ, (ਪੁਆਧੀ) / ਮੁਹਾਵਰਾ : ਛੱਜ ਕੁੱਟਣਾ
–ਛੱਜ ਭਰਿਆ ਤੋਹਾਂ ਦਾ ਫਿਟੇ ਮੂੰਹ ਦੋਹਾਂ ਦਾ, (ਪੋਠੋਹਾਰੀ) / ਅਖੌਤ : ਉਦੋਂ ਬੋਲਦੇ ਹਨ ਜਦੋਂ ਲੜਨ ਵਾਲੀਆਂ ਦੋਹਾਂ ਧਿਰਾਂ ਨੂੰ ਲਾਹਨਤ ਪਾਉਣੀ ਹੋਵੇ
–ਛੱਜ ਵਿੱਚ ਪਾ ਕੇ ਛਟਣਾ (ਛੰਡਣਾ), ਮੁਹਾਵਰਾ : ਬੁਰੀ ਤਰ੍ਹਾਂ ਬਦਨਾਮ ਕਰਨਾ
–ਛੱਜੀਂ ਖਾਰੀਂ ਹੋਣਾ, ਮੁਹਾਵਰਾ : ਬਹੁਤ ਰੋਣਾ : ‘ਛੱਜੀਂ ਖਾਰੀਂ ਰੁੰਨੀ ਬੀਬੀ ਹੰਝੂੰ ਝੋਲੀ ਭਰੀਆਂ’
(ਸੈਫ਼ੁਲ ਮਲੂਕ)
–ਛੱਜੀਂ ਬੁੱਕੀਂ ਕਮਾਉਣਾ, ਮੁਹਾਵਰਾ : ਬਹੁਤ ਕਮਾਈ ਕਰਨਾ
–ਛੱਜੂੰ, ਛੱਜੋਂ) ਛੱਟਣਾ, ਛੱਟਣਾ ਪਰੂਣੂੰ (ਪਰੂਣੋਂ) ਛਾਣਨਾ, (ਪੋਠੋਹਾਰੀ) / ਮੁਹਾਵਰਾ : ਛਜੀਂ ਪਾ ਕੇ ਛੱਟਣਾ, ਕਿਸੇ ਦੇ ਨੁਕਸ ਛਾਂਟਣਾ ਅਤੇ ਉਨ੍ਹਾਂ ਨੰ ਦੁਨੀਆ ਸਾਮ੍ਹਣੇ ਨੰਗਾ ਕਰਨਾ, ਬਹੁਤ ਬਦਨਾਮ ਕਰਨਾ
–ਛੱਜੇਂ ਚੁਹਾਂਏ ਰੋਣਾ, (ਪੋਠੋਹਾਰੀ) / ਮੁਹਾਵਰਾ : ਛਮ ਛਮ ਰੋਣਾ, ਫੁਟ ਫੁਟ ਕੇ ਰੋਣਾ
–ਛੱਜ ਪੱਤਰ, ਪੁਲਿੰਗ : ਛਿਛ - ਪਤ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 35, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-18-03-52-57, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First