ਛੱਕਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਛੱਕਾ [ਨਾਂਪੁ] ਛੇ ਦਾ ਅੰਕ; ਛੇ ਦਾ ਸਮੂਹ; ਤਾਸ਼ ਦਾ ਇੱਕ ਪੱਤਾ; ਕ੍ਰਿਕਟ ਦੀ ਖੇਡ ਵਿੱਚ ਛੇ ਦੌੜਾਂ ਵਾਲ਼ਾ ਸ਼ਾਟ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6628, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਛੱਕਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਛੱਕਾ. ਸੰਗ੍ਯਾ—ਛੀ ਦਾ ਸਮੁਦਾਇ (ਇਕੱਠ). ੨ ਛੀ ਛੰਦਾਂ ਦਾ ਮਜਮੂਆ. ਦੇਖੋ, ਆਸਾ ਰਾਗ ਵਿੱਚ ਗੁਰੂ ਰਾਮਦਾਸ ਸਾਹਿਬ ਦੇ ਛੱਕੇ, ਜੋ ਆਸਾ ਦੀ ਵਾਰ ਨਾਲ ਮਿਲਾਕੇ ਗਾਈਦੇ ਹਨ। ੩ ਜੂਏ ਦਾ ਇੱਕ ਦਾਉ, ਜਿਸ ਵਿੱਚ ਕੌਡੀਆਂ ਸਿੱਟਣ ਤੋਂ ਛੀ ਕੌਡੀਆਂ ਚਿੱਤ ਪੈਂਦੀਆਂ ਹਨ। ੪ ਪੰਜ ਗ੍ਯਾਨਇੰਦ੍ਰੀਆਂ ਅਤੇ ਅੰਤਹਕਰਣ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6582, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਛੱਕਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਛੱਕਾ, (ਪ੍ਰਾਕ੍ਰਿਤ : छक्क; ਸੰਸਕ੍ਰਿਤ : षट्क) \ ਪੁਲਿੰਗ : ੧. ਛੇ ਦਾ ਅੰਕ ੬; ੨. ਛੇ ਦਾ ਸਮੂਹ, ਛੇ ਦੇ ਤੋਲ ਜਾਂ ਮਾਪ ਵਾਲੀ ਕੋਈ ਚੀਜ਼, ਛੀਆਂ ਚਰਣਾਂ ਦਾ ਇੱਕ ਛੰਦ, ਛੇ ਛੰਦਾਂ ਦਾ ਇਕੱਠ, ਛੇ ਤੁਕਾਂ ਦਾ ਇੱਕ ਛੰਦ; ੩. ਜੂਏ ਦਾ ਇੱਕ ਦਾਉ ਜਿਸ ਵਿੱਚ ਕੌਡੀਆਂ ਸੁੱਟਣ ਤੋਂ ਛੇ ਕੌਡੀਆਂ ਚਿੱਤ ਪੈਂਦੀਆਂ ਹਨ; ੪. ਪੰਜ ਗਿਆਨ ਇੰਦ੍ਰੀਆਂ ਅਤੇ ਅੰਤਹ ਕਰਣ; ੫. ਛੇ ਦਾਣਿਆਂ ਵਾਲਾ ਤਾਸ਼ ਦਾ ਪੱਤਾ, ਛਿੱਕੀ
–ਛੱਕੀ, ਇਸਤਰੀ ਲਿੰਗ
–ਛੱਕਾ ਪਊਆ, ਪੁਲਿੰਗ :ਚੌਪੜ ਵਿੱਚ ੬ ਅਤੇ ੧੨ ਦੀ ਗਿਣਤੀ
(ਭਾਈ ਬਿਸ਼ਨਦਾਸ ਪੁਰੀ)
–ਛੱਕਾ ਪਊਆ ਕਰਨਾ, ਮੁਹਾਵਰਾ : ਆਵਾਰਾ ਫਿਰਨਾ, ਛਲ ਕਰਨਾ
(ਭਾਈ ਬਿਸ਼ਨਦਾਸ ਪੁਰੀ)
–ਛੱਕੇ ਛੁਟ ਜਾਣਾ (ਛੁਟਣਾ), ਮੁਹਾਵਰਾ : ੧. ਘਾਬਰ ਜਾਣਾ; ੨. ਨੱਸ ਜਾਣਾ
–ਛੱਕੇ ਛੁਡਾ ਦੇਣਾ, ਮੁਹਾਵਰਾ : ੧.ਹੋਸ਼ ਗੁੰਮ ਕਰ ਦੇਣਾ; ੨. ਨਠਾ ਦੇਣਾ, ਭਜਾ ਦੇਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 14, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-18-01-49-28, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First