ਛਛਰੌਲੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਛਛਰੌਲੀ. ਦੇਖੋ, ਕਲਸੀਆ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1192, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਛਛਰੌਲੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਛਛਰੌਲੀ (ਕਸਬਾ): ਸ. ਗੁਰਬਖ਼ਸ਼ ਸਿੰਘ ਸੰਧੂ ਸੰਨ 1725 ਈ. ਵਿਚ ਅੰਮ੍ਰਿਤ ਪਾਨ ਕਰਕੇ ਕਰੋੜੀਆ ਮਿਸਲ ਵਿਚ ਸ਼ਾਮਲ ਹੋ ਗਿਆ ਅਤੇ ਅੰਬਾਲਾ ਅਤੇ ਜਗਾਧਰੀ ਦੇ ਵਿਚਾਲੇ ਬਹੁਤ ਸਾਰਾ ਇਲਾਕਾ ਜਿਤ ਕੇ ਉਥੇ ਆਪਣੇ ਜੱਦੀ ਪਿੰਡ ਦੇ ਨਾਂ ਉਤੇ ‘ਕਲਸੀਆ’ ਰਿਆਸਤ ਕਾਇਮ ਕੀਤੀ। ਛਛਰੌਲੀ ਨੂੰ ਉਸ ਨੇ ਆਪਣੀ ਰਾਜਧਾਨੀ ਬਣਾਇਆ।
ਇਕ ਵਿਸ਼ਵਾਸ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਸੰਨ 1688 ਈ. ਵਿਚ ਕਪਾਲ ਮੋਚਨ ਦੀ ਠਹਿਰ ਦੌਰਾਨ ਇਥੇ ਆਏ ਸਨ। ਸੰਨ 1920 ਈ. ਵਿਚ ਮਸਤੂਆਣਾ ਵਾਲੇ ਸੰਤ ਹਰਨਾਮ ਸਿੰਘ ਨੇ ਉਸ ਸਥਾਨ ਦੀ ਨਿਸ਼ਾਨਦੇਹੀ ਕੀਤੀ ਅਤੇ ਸੰਨ 1924 ਈ. ਵਿਚ ਰਾਣੀ ਰਣਬੀਰ ਕੌਰ ਨੇ ਗੁਰਦੁਆਰੇ ਦੀ ਉਸਾਰੀ ਕਰਵਾਈ। ਇਹ ਸਥਾਨ ਛਛਰੌਲੀ ਕਸਬੇ ਤੋਂ ਪੂਰਬ ਵਲ ਅੱਧਾ ਕਿ.ਮੀ. ਦੀ ਵਿਥ ’ਤੇ ਸੋਮ ਨਦੀ ਦੇ ਪਰਲੇ ਪਾਸੇ ਬਣਾਇਆ ਗਿਆ ਸੀ। ਇਸ ਗੁਰਦੁਆਰੇ ਦਾ ਨਾਂ ‘ਸੰਤੋਖਪੁਰਾ’ ਹੈ ਅਤੇ ਇਸ ਦੀ ਵਿਵਸਥਾ ਸਥਾਨਕ ਸਿੰਘ ਸਭਾ ਕਰਦੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1168, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਛਛਰੌਲੀ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਛਛਰੌਲੀ: ਹਰਿਆਣਾ ਦੇ ਅੰਬਾਲਾ ਜ਼ਿਲੇ ਵਿਚ ਜਗਾਧਰੀ (30°-10`ਉ, 77°-18`ਪੂ) ਦੇ ਲਗ-ਪਗ 12 ਕਿਲੋਮੀਟਰ ਉੱਤਰ-ਪੱਛਮ ਵੱਲ ਇਕ ਛੋਟਾ ਜਿਹਾ ਕਸਬਾ ਹੈ ਜੋ ਕਿ ਕਲਸੀਆ ਦੀ ਸ਼ਾਹੀ ਰਿਆਸਤ ਦੀ ਰਾਜਧਾਨੀ ਸੀ ।ਵਿਸ਼ਵਾਸ ਕੀਤਾ ਜਾਂਦਾ ਹੈ ਕਿ 1688 ਵਿਚ ਕਪਾਲ ਮੋਚਨ ਵੱਲ ਜਾਂਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਛਛਰੌਲੀ ਆਏ ਸਨ। ਇਸ ਸਥਾਨ ਨੂੰ ਮਸਤੂਆਣੇ ਦੇ ਸੰਤ ਹਰਨਾਮ ਸਿੰਘ ਨੇ 1920 ਵਿਚ ਉਜਾਗਰ ਕੀਤਾ ਅਤੇ ਇਸ ਦੀ ਇਮਾਰਤ-ਉਸਾਰੀ ਕਲਸੀਆ ਦੀ ਰਾਣੀ ਰਣਬੀਰ ਕੌਰ ਨੇ 1924 ਵਿਚ ਕਰਵਾਈ ਸੀ। ‘ਸੰਤੋਖਪੁਰਾ` ਨਾਂ ਦਾ ਗੁਰਦੁਆਰਾ ਯਮੁਨਾ ਦਰਿਆ ਦੀ ਸਹਾਇਕ ਸੋਮ ਨਦੀ ਦੇ ਦੂਜੇ ਪਾਸੇ ਸ਼ਹਿਰ ਤੋਂ ਅੱਧਾ ਕਿਲੋਮੀਟਰ ਪੂਰਬ ਵੱਲ ਜੰਗਲ ਵਿਚ ਬਣਿਆ ਹੋਇਆ ਹੈ। ਇਹ ਇਕ ਪੱਧਰੀ ਛੱਤ ਵਾਲਾ ਕਮਰਾ ਹੈ ਜਿਸਦੇ ਤਿੰਨ ਪਾਸੇ ਕੁਝ ਸਮਾਂ ਪਹਿਲਾਂ ਹੀ ਵਰਾਂਡਾ ਬਣਾਇਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸੁਤੰਤਰ, ਇਸ ਗੁਰਦੁਆਰੇ ਦਾ ਪ੍ਰਬੰਧ ਸਿੰਘ ਸਭਾ ਛਛਰੌਲੀ ਦੇ ਹੱਥਾਂ ਵਿਚ ਹੈ।
ਲੇਖਕ : ਮ.ਗ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1168, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਛਛਰੌਲੀ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ
ਛਛਰੌਲੀ : ਇਹ ਹਰਿਆਣਾ ਰਾਜ ਦੇ ਯਮਨਾਨਗਰ ਜ਼ਿਲ੍ਹੇ ਵਿਚ ਇਕ ਸ਼ਹਿਰ ਹੈ। ਪਹਿਲਾਂ ਇਹ ਰਿਆਸਤ ਕਲਸੀਆ ਦੀ ਰਾਜਧਾਨੀ ਹੁੰਦਾ ਸੀ। ਇਸ ਦੇ ਉੱਤਰ ਵੱਲ ਅੰਬਾਲਾ, ਦੱਖਣ ਵੱਲ ਜਗਾਧਰੀ ਤੇ ਪੱਛਮ ਵੱਲ ਨਰਾਇਣ ਗੜ੍ਹ ਹੈ। ਇਸ ਮਿਸਲ ਦਾ ਬਾਨੀ ਸਰਦਾਰ ਗੁਰਬਖ਼ਸ਼ ਸਿੰਘ ਸੀ ਜਿਹੜਾ ਪਿੰਡ ਕਲਸੀਆ, ਪਰਗਣਾ ਪੱਟੀ ਤੇ ਜ਼ਿਲ੍ਹਾ ਲਾਹੌਰ (ਹੁਣ ਅੰਮ੍ਰਿਤਸਰ) ਦਾ ਰਹਿਣ ਵਾਲਾ ਸੀ। ਇਹ ਕਰੋੜਾ ਸਿੰਘੀਆਂ ਦੇ ਸਰਦਾਰ ਬਘੇਲ ਸਿੰਘ ਦਾ ਸਾਥੀ ਸੀ। ਸਰਹਿੰਦ ਫਤਹਿ ਕਰਨ ਮਗਰੋਂ ਜਦੋਂ ਸਿੰਘਾਂ ਨੇ ਇਲਾਕੇ ਵੰਡੇ ਤਾਂ ਸਰਦਾਰ ਗੁਰਬਖ਼ਸ਼ ਸਿੰਘ ਨੂੰ ਬਸੀ ਤੇ ਛਛਰੌਲੀ ਆਦਿ ਦੇ ਇਲਾਕੇ ਮਿਲ ਗਏ ਤੇ ਇਸ ਦੇ ਪੁੱਤਰ ਜੋਧ ਸਿੰਘ ਨੇ ਇਲਾਕਾ ਹੋਰ ਵੀ ਵਧਾ ਲਿਆ ਅਤੇ ਨਰਾਇਣ ਗੜ੍ਹ ਦੀ ਲੜਾਈ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਵੀ ਸਾਥ ਦਿੱਤਾ।
ਭਾਰਤ ਆਜ਼ਾਦ ਹੋਣ ਸਮੇਂ ਉਸ ਸਮੇਂ ਦੇ ਰਾਜਾ ਕਰਨ ਸ਼ੇਰ ਸਿੰਘ ਵਲੋਂ ਯਾਦਵਿੰਦਰ ਸਿੰਘ ਨੇ 5 ਮਈ 1948 ਨੂੰ ਇਸ ਨੂੰ ਪੈਪਸੂ ਵਿਚ ਸ਼ਾਮਲ ਕਰਨ ਸਬੰਧੀ ਹਸਤਾਖਰ ਕੀਤੇ ਅਤੇ ਇਹ 20 ਅਗਸਤ, 1948 ਨੂੰ ਇਹ ਪੈਪਸੂ ਯੂਨੀਅਨ ਵਿਚ ਸ਼ਾਮਲ ਹੋ ਗਈ। ਇਸ ਦੇ ਇਵਜ਼ ਵਜੋਂ ਕਲਸੀਆ ਦੇ ਰਾਜਾ ਕਰਨ ਸ਼ੇਰ ਸਿੰਘ ਨੂੰ 65000 ਰੁਪਏ ਸਾਲਾਨਾ ਦਿੱਤੇ ਜਾਣ ਲੱਗ ਪਏ।
ਆਬਾਦੀ––7,330 (1991)
30° 15' ਉ. ਵਿੱਥ.; 77° 25' ਪੂ. ਲੰਬ.
ਹ. ਪੁ.––ਇੰਪ. ਗ. ਇੰਡ. 10 : 196
ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 908, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First