ਚੱਠਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੱਠਾ (ਨਾਂ,ਪੁ) ਵੇਲਣੇਂ ਵਿੱਚ ਪੀੜੇ ਜਾ ਰਹੇ ਗੰਨਿਆਂ ਵਿੱਚੋਂ ਨਿਕਲਣ ਵਾਲੀ ਰਹੁ ਦੇ ਡਿੱਗਣ ਵਾਲਾ ਪਾੜਛਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2591, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚੱਠਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੱਠਾ 1 [ਨਾਂਪੁ] ਜੱਟਾਂ ਦੀ ਇੱਕ ਗੋਤ 2 [ਨਾਂਪੁ] ਪਸ਼ੂਆਂ ਦੇ ਪਾਣੀ ਪੀਣ ਵਾਲ਼ਾ ਭਾਂਡਾ; 3 [ਨਾਂਪੁ] ਤਰਤੀਬਵਾਰ ਲਾਈਆਂ ਇੱਟਾਂ ਦਾ ਢੇਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2583, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚੱਠਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੱਠਾ. ਇੱਕ ਜੱਟ ਗੋਤ੍ਰ. ਚੱਠਿਆਂ ਦੀ ਲੜਾਈ ਮਹਾਰਾਜਾ ਰਣਜੀਤ ਸਿੰਘ ਨਾਲ ਹੋਈ ਸੀ, ਜਿਸ ਦਾ ਜਿਕਰ “ਚੱਠਿਆਂ ਦੀ ਵਾਰ” ਵਿੱਚ ਵੇਖੀਦਾ ਹੈ। ੨ ਇਸ ਗੋਤ੍ਰ ਦੇ ਜ਼ਿਮੀਦਾਰਾਂ ਦੇ ਵਸਾਏ ਕਈ ਪਿੰਡ , ਚੱਠਾ ਨਾਮ ਤੋਂ ਪ੍ਰਸਿੱਧ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2428, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚੱਠਾ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਚੱਠਾ : ਇਹ ਜੱਟ ਸਿੱਖਾਂ ਅਤੇ ਮੁਸਲਮਾਨਾਂ ਦਾ ਇਕ ਗੋਤ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਗੋਤ ਗੁਜਰਾਂਵਾਲਾ ਇਲਾਕੇ ਤਕ ਹੀ ਸੀਮਿਤ ਰਿਹਾ। ਇਸ ਜ਼ਿਲ੍ਹੇ ਦੇ 81 ਪਿੰਡਾਂ ਵਿਚ ਤਕਰੀਬਨ ਇਨ੍ਹਾਂ ਦੀ ਹੀ ਵਸੋਂ ਸੀ। ਇਹ ਆਪਣੇ ਆਪ ਨੂੰ ਦਿੱਲੀ ਦੇ ਰਾਜੇ ਪ੍ਰਿਥਵੀ ਰਾਜ ਚੌਹਾਨ ਦੇ ਪੋਤਰੇ ਜਿਸ ਦਾ ਨਾਂ ਚੱਠਾ ਸੀ, ਦੀ ਔਲਾਦ ਅਤੇ ਚੀਮਾ ਗੋਤ ਦੇ ਪੂਰਵਜ ਦਾ ਭਰਾ ਦੱਸਦੇ ਹਨ। ਚੱਠੇ ਦੀ ਦਸਵੀਂ ਪੀੜ੍ਹੀ ਜਾਂ ਤਕਰੀਬਨ 500 ਸਾਲ ਪਹਿਲਾਂ ਮੁਰਾਦਾਬਾਦ ਦੇ ਨਜ਼ਦੀਕ ਸੰਬਾਲ ਵਿਖੇ ਇਨ੍ਹਾਂ ਦਾ ਵਡੇਰਾ ਦਾਹੜੂ ਚਨਾਬ ਦੇ ਕੰਢੇ ਆ ਵਸਿਆ ਤੇ ਉਸ ਨੇ ਗੁਜਰਾਂਵਾਲਾ ਜ਼ਿਲ੍ਹੇ ਦੇ ਜੱਟ ਕਬੀਲਿਆਂ ਵਿਚ ਵਿਆਹ ਕਰ ਲਿਆ ਜਿਸ ਤੋਂ ਇਹ ਗੋਤ ਅੱਗੇ ਤੁਰਿਆ। ਸੰਨ 1600 ਦੇ ਕਰੀਬ ਇਨ੍ਹਾਂ ਵਿਚੋਂ ਕੁਝ ਨੇ ਇਸਲਾਮ ਕਬੂਲ ਕਰ ਲਿਆ। ਸਿੱਖ ਰਾਜ ਸਮੇਂ ਇਨ੍ਹਾਂ ਦੀ ਸਰਕਾਰੇ ਦਰਬਾਰੇ ਵੀ ਕਾਫ਼ੀ ਪੁੱਛ ਗਿੱਛ ਸੀ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1483, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-16-12-47-37, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਕਾ. : 118
ਵਿਚਾਰ / ਸੁਝਾਅ
Please Login First