ਚੰਡੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੰਡੀ [ਨਾਂਇ] ਦੇਵੀ ਦੁਰਗਾ, ਯੁੱਧ ਦੀ ਦੇਵੀ; ਤਲਵਾਰ; ਲੜਾਕੀ ਔਰਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9050, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚੰਡੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੰਡੀ ਵਿ—ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨ ਸੰਗ੍ਯਾ— ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. “ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ.” (ਚੰਡੀ ੩) ੩ ਕਾਲੀ ਦੇਵੀ । ੪ ਖ਼ਾ. ਅਗਨਿ. ਅੱਗ । ੫ ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8978, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚੰਡੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚੰਡੀ, (ਸੰਸਕ੍ਰਿਤ : चण्डी) \ ਇਸਤਰੀ ਲਿੰਗ : ੧. ਦੇਵੀ, ਦੁਰਗਾ ਦਾ ਉਹ ਰੂਪ ਜੋ ਉਸ ਨੇ ਮਹਿਖਾਸੁਰ ਨੂੰ ਮਾਰਨ ਵੇਲੇ ਧਾਰਨ ਕੀਤਾ ਸੀ ਅਤੇ ਜਿਸ ਦਾ ਵਰਣਨ ਮਾਰਕੰਡੇ ਪੁਰਾਨ ਵਿੱਚ ਆਇਆ ਹੈ, ਜੁੱਧ ਦੀ ਦੇਵੀ; ੨. ਲੜਾਕੀ ਰੰਨ; ੩. ਤਲਵਾਰ
–ਚੰਡੀ ਕਰਨਾ, ਮੁਹਾਵਰਾ : ਸ਼ੋਖ਼ੀ ਜਾਂ ਗੁਸਤਾਖ਼ੀ ਕਰਨਾ
–ਚੰਡੀ ਚੜ੍ਹਨਾ, ਮੁਹਾਵਰਾ : ਬਹੁਤ ਗੁੱਸੇ ਵਿੱਚ ਆਉਣਾ (ਭਾਈ ਬਿਸ਼ਨਦਾਸ ਪੁਰੀ); ਤੈਸ਼ ਵਿੱਚ ਆਉਣਾ
–ਚੰਡੀ ਦੀ ਵਾਰ, ਇਸਤਰੀ ਲਿੰਗ : ਦਸਮ ਗ੍ਰੰਥ ਦੀ ਇੱਕ ਬਾਣੀ, ਦਸਮ ਗ੍ਰੰਥ ਵਿੱਚ ਦੋ ਚੰਡੀ ਚਰਿਤ੍ਰਾਂ ਪਿੱਛੇ ਪੌੜੀ ਛੰਦ ਵਿੱਚ ਲਿਖੀ ਪੰਜਾਬੀ ਕਵਿਤਾ ਜਿਸ ਵਿੱਚ ਦੁਰਗਾ ਦੀ ਯੁੱਧ ਕਥਾ ਹੈ, ਇਸ ਨੂੰ ਭਗੌਤੀ ਦੀ ਵਾਰ ਵੀ ਕਹਿੰਦੇ ਹਨ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 14, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-16-12-34-45, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First