ਚੰਗਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਗਾ [ਵਿਸ਼ੇ] ਠੀਕ, ਮਨਪਸੰਦ; ਰਾਜ਼ੀ-ਬਾਜ਼ੀ, ਰੋਗ ਰਹਿਤ , ਤਗੜਾ; ਕਿਸਮਤ ਵਾਲ਼ਾ, ਸੁਭਾਗਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11316, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੰਗਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੰਗਾ. ਵਿ—ਉੱਤਮ. ਸ਼੍ਰੇ੄਎˜. ਸਿੰਧੀ. ਚਙੋ. “ਸੋ ਮੁਕਤ ਨਾਨਕ ਜਿਸੁ ਸਤਿਗੁਰੁ ਚੰਗਾ.” (ਕਾਨ ਮ: ੫) ੨ ਅਰੋਗ. ਨਰੋਆ। ੩ ਸੰਗ੍ਯਾ—ਬਹਿਲ ਗੋਤ ਦਾ ਇੱਕ ਪ੍ਰੇਮੀ, ਜੋ ਸ੍ਰੀ ਗੁਰੂ ਅਰਜਨਦੇਵ ਦਾ ਸਿੱਖ ਹੋ ਕੇ ਆਤਮਗ੍ਯਾਨੀ ਹੋਇਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11228, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੰਗਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚੰਗਾ (ਗੁ.। ਸੰਸਕ੍ਰਿਤ ਚੰਗ। ਪੰਜਾਬੀ ਚੰਗਾ) ਉਤਮ, ਹੱਛਾ। ਯਥਾ-‘ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11221, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਚੰਗਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚੰਗਾ, (ਸੰਸਕ੍ਰਿਤ : चङ्ग) \ ਵਿਸ਼ੇਸ਼ਣ : ੧. ਅੱਛਾ, ਭਲਾ, ਮਨ-ਭਾਉਂਦਾ, ਆਪਣੇ ਮਤਲਬ ਦਾ; ੨. ਨਰੋਇਆ, ਅਰੋਗ; ੩. ਬਖ਼ਤਾਵਰ, ਭਾਗਾਂ ਵਾਲਾ

–ਚੰਗਾ ਚਾਲਾ ਚਲਣਾ, ਮੁਹਾਵਰਾ : ਮਾਲੀ ਹਾਲਤ ਚੰਗੀ ਹੋਣਾ, ਘਰ ਦੀ ਹਾਲਤ ਚੰਗੀ ਹੋਣਾ

–ਚੰਗਾ ਚੋਖਾ, ਵਿਸ਼ੇਸ਼ਣ : ਬਹੁਤ ਸਾਰਾ, ਰੱਜਵਾਂ, ਕਾਫ਼ੀ, ਖ਼ਾਸਾ

–ਚੰਗਾ ਝਟ, ਪੁਲਿੰਗ : ਬਹੁਤ ਸਾਰਾ ਚਿਰ, ਕਾਫ਼ੀ ਦੇਰ

–ਚੰਗਾ ਭਲਾ, ਵਿਸ਼ੇਸ਼ਣ : ਠੀਕ ਠਾਕ, ਨਵਾਂ ਨਰੋਇਆ, ਤਕੜਾ, ਜਿਉਂ ਦਾ ਤਿਉਂ, ਖ਼ਾਸਾ, ਕੰਮ ਚਲਾਊ, ਰਾਜ਼ੀ ਖ਼ੁਸ਼ੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 76, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-09-03-41-18, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.