ਚੋਲੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਚੋਲੀ. ਛੋਟਾ ਚੋਲਾ. ਦੇਖੋ, ਚੋਲ। ੨ ਭਾਵ—ਦੇਹ ਅਤੇ ਬੁੱਧਿ. “ਕਾਮ ਕ੍ਰੋਧ ਕੀ ਕਚੀ ਚੋਲੀ.” (ਮਾਰੂ ਸੋਲਹੇ ਮ: ੧) “ਹਰਿਪ੍ਰੇਮ ਭਿੰਨੀ ਚੋਲੀਐ.” (ਦੇਵ ਮ: ੪)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17326, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚੋਲੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਚੋਲੀ (ਸੰ.। ਸੰਸਕ੍ਰਿਤ ਚੋਲੀ) ੧. ਅੰਗੀ, ਤ੍ਰੀਮਤਾਂ ਦਾ ਉਹ ਕਪੜਾ ਜੋ ਛਾਤੀ ਕੱਜਣ ਲਈ ਪਹਨਿਆ ਜਾਂਦਾ ਹੈ। ਜਿਕੂੰ ਚੋਲੀ ਛਾਤੀ ਦਾ ਕੱਜਣ ਹੈ, ਤਿਵੇਂ ਆਤਮਾ ਦਾ ਜੋ ਕੱਜਣ ਹੈ ਸੋ ਚੋਲੀ ਭਾਵ ਦੇਹ। ਯਥਾ-‘ਕਾਮ ਕ੍ਰੋਧ ਕੀ ਕਚੀ ਚੋਲੀ’।
੨. (ਚੋਲੀ ਪਦ ਚੁਲੑ ਧਾਤੂ ਤੋਂ ਬਣਿਆ ਹੈ, ਚੁਲ ਦੇ ਅਰਥ ਹਨ ਉੱਚਾ ਹੋਣਾ, ਮਨੁਖਾ ਦੇਹ ਵਿਚ ਉੱਚੀ ਸ਼ੈ ਬੁਧੀ ਹੈ) ਬੁੱਧੀ। ਯਥਾ-‘ਹਰਿ ਰੰਗਿ ਭੀਨੀ ਮੇਰੀ ਚੋਲੀ’ ਹਰੀ ਦੇ ਪ੍ਰੇਮ ਵਿਖੇ ਮੇਰੀ ਬੁਧਿ ਭਿੱਜ ਗਈ ਹੈ। ਤਥਾ-‘ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ’। ਅੰਨਵਯ ਇਹ ਹੈ, ਹਰਿ ਨੇ ਜੋ ਦੇਹ ਸਵਾਰੀ (ਉਸ ਵਿਖੇ ਆਤਮ ਵਿਸ਼ੈਣੀ ਬੁਧੀ ਰੂਪ) ਚੋਲੀ, ਭਗਤੀ (ਰੂਪੀ ਰੇਸ਼ਮ ਨਾਲ) ਕੱਢਕੇ ਪਹਿਨੀ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 17315, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਚੋਲੀ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚੋਲੀ, (ਸੰਸਕ੍ਰਿਤ : चोली) \ ਇਸਤਰੀ ਲਿੰਗ : ਇੱਕ ਕਪੜਾ ਜਿਸ ਨੂੰ ਤੀਵੀਆਂ ਛਾਤੀ ਢਕਣ ਲਈ ਪਹਿਨਦੀਆਂ ਹਨ
–ਚੋਲੀ ਪੰਥ, (ਮਾਰਗ) \ ਪੁਲਿੰਗ : ਵਾਮਮਾਰਗ ਦਾ ਇੱਕ ਫਿਰਕਾ ਜੋ ਪੂਜਨ ਚੱਕਰ ਵਿੱਚ ਬੈਠ ਕੇ ਸ਼ਰਾਬ ਮਾਸ ਆਦਿ ਵਰਤਦਾ ਹੈ, ਪੂਜਣ ਸਮੇਂ ਇਕੱਤਰ ਹੋਈਆਂ ਇਸਤਰੀਆਂ ਦੀਆਂ ਚੋਲੀਆਂ ਉਤਾਰ ਕੇ ਇੱਕ ਮੱਟੀ ਵਿੱਚ ਪਾਈਆਂ ਜਾਂਦੀਆਂ ਹਨ, ਮਹੰਤ ਦੀ ਆਗਿਆ ਨਾਲ ਮੁਖੀ ਚੇਲਾ ਮੱਟੀ ਵਿੱਚੋਂ ਪਹਿਲੇ ਚੋਲੀ ਕਢਦਾ ਹੈ ਤੇ ਇਸੇ ਤਰ੍ਹਾਂ ਹੋਰ ਲੋਕ ਜਿਸ ਇਸਤਰੀ ਦੀ ਚੋਲੀ ਜਿਸ ਮਰਦ ਦੇ ਹੱਥ ਆਉਂਦੀ ਹੈ ਉਹ ਉਸ ਸਮੇਂ ਲਈ ਉਸ ਦੀ ਔਰਤ ਮੰਨੀ ਜਾਂਦੀ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 27, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-07-12-28-12, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First