ਚੋਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੋਰ (ਨਾਂ,ਪੁ) ਧਨ ਮਾਲ ਚੁਰਾਉਣ ਵਾਲਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21542, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚੋਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੋਰ [ਨਾਂਪੁ] ਦਾਅ ਲਾ ਕੇ ਚੀਜ਼ਾਂ ਚੁੱਕ ਲੈ ਜਾਣ ਵਾਲ਼ਾ ਵਿਅਕਤੀ; ਜ਼ਖ਼ਮ ਦਾ ਅੰਦਰਲਾ ਹਿੱਸਾ ਜੋ ਰਾਜ਼ੀ ਨਾ ਹੋਇਆ ਹੋਵੇ; ਛੱਤ ਦੀ ਕੋਈ ਅਦ੍ਰਿਸ਼ਟ ਮੋਰੀ ਜਿੱਥੋਂ ਪਾਣੀ ਚੋਂਦਾ ਹੋਵੇ; ਤਾਸ਼ ਦੇ
ਖਿਡਾਰੀ ਵੱਲੋਂ ਲੁਕਾਇਆ ਪੱਤਾ ਜੋ ਖੇਡਿਆ ਨਾ ਜਾਵੇ [ਵਿਸ਼ੇ] ਜੋ ਦਿਸਦਾ ਨਾ ਹੋਵੇ, ਲੁਕਵਾਂ, ਗੁਪਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21533, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚੋਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਚੋਰ. ਸੰ. ਸੰਗ੍ਯਾ—ਚੁਰਾਉਣ ਵਾਲਾ ਆਦਮੀ. ਤਸਕਰ. ਦੁਜ਼ਦ. ਦੇਖੋ, ਚੁਰ ਧਾ. “ਅਸੰਖ ਚੋਰ ਹਰਾਮਖੋਰ.” (ਜਪੁ) ਦੇਖੋ, ਚੌਰ । ੨ ਸੰ. ਚੌਯ. ਚੋਰੀ. ਦੁਜ਼ਦੀ. ਚੋਰ ਦਾ ਕਰਮ. “ਕਰਿ ਦੁਸਟੀ ਚੋਰ ਚੁਰਾਇਆ.” (ਗਉ ਮ: ੪) ੩ ਦਸਮਗ੍ਰੰਥ ਦੇ ੧੨ ਚਰਿਤ੍ਰ ਵਿੱਚ ਲਿਖਾਰੀ ਨੇ ਚੌਰ ਦੀ ਥਾਂ ਚੋਰ ਸ਼ਬਦ ਲਿਖ ਦਿੱਤਾ ਹੈ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21406, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚੋਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਚੋਰ (ਸੰ.। ਸੰਸਕ੍ਰਿਤ) ਚੋਰੀ ਕਰਨ ਵਾਲਾ, ਕਿਸੇ ਸ਼ੈ ਨੂੰ ਉਸ ਦੇ ਮਾਲਕ ਦੀ ਖਬਰ ਤੇ ਆਗ੍ਯਾ ਤੋਂ ਬਿਨਾਂ ਲੈ ਲੈਣ ਵਾਲਾ। ਯਥਾ-‘ਚੋਰੁ ਕੀਆ ਚੰਗਾ ਕਿਉ ਹੋਇ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 21387, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਚੋਰ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚੋਰ, (ਪ੍ਰਾਕ੍ਰਿਤ : चोर; ਸੰਸਕ੍ਰਿਤ : चौर√चुर) \ ਪੁਲਿੰਗ : ੧. ਚੋਰੀ ਕਰਨ ਵਾਲਾ; ੨. ਭਰਮ, ਸ਼ੱਕ, ਵਹਿਮ ;੩. ਜ਼ਖ਼ਮ ਦਾ ਅੰਦਰਲਾ ਹਿੱਸਾ ਜੋ ਰਾਜ਼ੀ ਹੋਣੋਂ ਰਹਿ ਜਾਵੇ ; ੪. ਛੱਤ ਵਿਚਲਾ ਅਣਦਿਸਵਾਂ ਛੇਕ ਜਿਸ ਰਾਹੀਂ ਪਾਣੀ ਰਿਸਦਾ ਹੈ; ੫. ਤਾਸ਼ ਵਿਚਲਾ ਉਹ ਪੱਤਾ ਜਿਸ ਨੂੰ ਖਿਲਾੜੀ ਲਕੋ ਲਵੇ ਜਾਂ ਜੋ ਖੇਡਣ ਵਜੋਂ ਰਹਿ ਜਾਵੇ; ਲੁਕਵਾਂ, ਗੁਪਤ
–ਚੋਰ ਉਚੱਕਾ ਚੌਧਰੀ ਗੁੰਡੀ ਰੰਨ ਪਰਧਾਨ, ਅਖੌਤ : ਜਿੱਥੇ ਲੁੱਚੇ ਲੰਡਿਆਂ ਦੀ ਚੌਧਰ ਹੋਵੇ, ਜਾਂ ਪਰਧਾਨਗੀ ਹੋਵੇ, ਉਥੇ ਇਹ ਅਖੌਤ ਵਰਤਦੇ ਹਨ
–ਚੋਰ ਸੌਦਾਗਰ, ਪੁਲਿੰਗ : ਕਾਨੂੰਨ ਦੀ ਪਕੜ ਤੋਂ ਡਰਦਾ ਲੁਕ ਛਿਪ ਕੇ ਮਹਿੰਗੇ ਭਾ ਚੀਜ਼ਾਂ ਵੇਚਣ ਵਾਲਾ ਸੁਦਾਗਰ
–ਚੋਰਖ਼ਾਨਾ, ਪੁਲਿੰਗ : ਸੰਦੂਕ ਆਦਿ ਵਿਚਲਾ ਗੁਪਤ ਖ਼ਾਨਾ ਜੋ ਬਾਹਰੋਂ ਨਾ ਦਿੱਸੇ
–ਚੋਰ ਗਲੀ, ਇਸਤਰੀ ਲਿੰਗ : ਉਹ ਰਾਹ ਜਿਸ ਦੀ ਹੋਂਦ ਗੁਪਤ ਹੋਵੇ, ਗੁਪਤ ਰਸਤਾ
–ਚੋਰ ਘੋੜੀ, ਕਿਰਿਆ ਵਿਸ਼ੇਸ਼ਣ \ ਇਸਤਰੀ ਲਿੰਗ : ਖੁਫ਼ੀਆ ਤੌਰ ਤੇ, ਲੁਕ ਛਿਪ ਕੇ, ਚੋਰੀ ਚੋਰੀ ; ਖੁਫ਼ੀਆ ਹਮਲਾ, ਐਸਾ ਹਮਲਾ ਜਿਸ ਸਬੰਧੀ ਕੋਈ ਚਿਤ ਚੇਤਾ ਨਾ ਹੋਵੇ
(ਜਟਕੀ ਕੋਸ਼)
–ਚੋਰ ਚਕਾਰ, ਪੁਲਿੰਗ : ਚੋਰ ਉਚੱਕਾ, ਚੋਰੀ ਕਰਨ ਵਾਲਾ
–ਚੋਰ ਚੁੱਲ੍ਹਾ, ਪੁਲਿੰਗ : ਉਚਾਵਾਂ (ਲੋਹੇ ਦਾ ਬਣਿਆ ਹੋਇਆ) ਚੁੱਲ੍ਹਾ, ਚੁੱਕ ਕੇ ਬਾਹਰ ਅੰਦਰ ਰਖ ਲੈਣ ਵਾਲਾ ਚੱਕਵਾਂ ਚੁੱਲ੍ਹਾ
–ਚੋਰ ਝਾਤ, ਇਸਤਰੀ ਲਿੰਗ : ਚੋਰ ਨਿਗਾਹ, ਚੋਰਾਂ ਵਰਗੀ ਤੱਕਣੀ, ਚੋਰਾਂ ਵਾਂਗ ਵੇਖਣ ਦੀ ਕਿਰਿਆ
–ਚੋਰ ਤਾਪ, ਪੁਲਿੰਗ : ਰਾਤ ਨੂੰ ਹੋਣ ਵਾਲਾ ਤਾਪ ਜੋ ਦਿਨੇ ਉਤਰ ਜਾਂਦਾ ਹੈ
–ਚੋਰ ਥਣ, ਪੁਲਿੰਗ : ਪਸ਼ੂ ਦਾ ਪੰਜਵਾਂ ਥਣ
–ਚੋਰ ਦੰਦ, ਪੁਲਿੰਗ : ਉਹ ਦੰਦ ਜੋ ਦੂਜੇ ਦੰਦ ਦੇ ਹੇਠਾਂ ਨਿਕਲਿਆ ਹੁੰਦਾ ਹੈ
–ਚੋਰ ਦਰਵਾਜ਼ਾ, ਪੁਲਿੰਗ : ਮਕਾਨ ਦੇ ਪਿਛਲੇ ਪਾਸੇ ਵਾਲਾ ਗੁਪਤ ਦਰਵਾਜ਼ਾ
–ਚੋਰ ਦੀ ਦਾੜ੍ਹੀ ਵਿੱਚ ਤਿਨਕਾ, ਅਖੌਤ : ਪਾਪੀ ਨੂੰ ਆਪਣੇ ਪਾਪ ਦਾ ਖਟਕ ਰਹਿੰਦਾ ਹੈ
–ਚੋਰ ਦੇ ਪੈਰ ਨਹੀਂ ਹੁੰਦੇ, ਅਖੌਤ : ਚੋਰ ਦੇ ਮਨ ਵਿੱਚ ਬੜਾ ਡਰ ਹੁੰਦਾ ਹੈ ਤੇ ਉਹ ਫ਼ੌਰਨ ਭੱਜ ਜਾਂਦਾ ਹੈ
–ਚੋਰ ਨਜ਼ਰ, ਇਸਤਰੀ ਲਿੰਗ : ਚੋਰੀ ਚੋਰੀ ਵੇਖਣ ਵਾਲੀ ਨਜ਼ਰ, ਲੁਕਵੀਂ ਨਜ਼ਰ, ਲੁਕਵੀਂ ਝਾਤ
–ਚੋਰ ਪਹਿਰਾ, ਪੁਲਿੰਗ : ਚੋਰਾਂ ਤੋਂ ਰਖਿਆ ਲਈ ਲਾਇਆ ਪਹਿਰਾ, ਰਾਤ ਦੀ ਚੌਕੀਦਾਰੀ
–ਚੋਰ ਪੈਣਾ, ਮੁਹਾਵਰਾ : ਚੋਰਾਂ ਦਾ ਸੰਨ੍ਹ ਲਾਉਣਾ, ਚੋਰੀ ਹੋਣਾ, ਸੰਨ੍ਹ ਲੱਗਣਾ
–ਚੋਰ ਬੱਤੀ, ਇਸਤਰੀ ਲਿੰਗ : ਹਨੇਰੇ ਵਿੱਚ ਰੌਸ਼ਨੀ ਕਰਨ ਵਾਲੀ ਬੈਟਰੀ
–ਚੋਰ ਬਦਨ, ਪੁਲਿੰਗ : ਉਹ ਬਲਵਾਨ ਪੁਰਸ਼ ਜੋ ਦੇਖਣ ਵਿੱਚ ਦੁਰਬਲ ਅਤੇ ਬਲਹੀਨ ਜਾਪੇ
–ਚੋਰ ਬਾਜ਼ਾਰੀ, ਇਸਤਰੀ ਲਿੰਗ : ਕਿਸੇ ਚੀਜ਼ ਦੇ ਠੀਕ ਮੁੱਲ ਤੋਂ ਵੱਧ ਪੈਸੇ ਲੈਣ ਵਾਲਾ ਵਪਾਰ, ਬਲੈਕ ਮਾਰਕੀਟ
–ਚੋਰ ਬੈਠਣਾ (ਮਨ ਵਿਚ), ਮੁਹਾਵਰਾ : ੧. ਬਦਗੁਮਾਨੀ ਹੋਣਾ, ਬੇ ਇਤਬਾਰੀ ਹੋਣਾ; ੨. ਖ਼ਤਰਾ ਹੋਣਾ; ੩. ਬੁਰਾਈ ਦਿਲ ਵਿੱਚ ਵਸਣਾ
–ਚੋਰ ਮੰਡਲੀ, ਇਸਤਰੀ ਲਿੰਗ : ੧. ਚੋਰਾਂ ਦਾ ਜੱਥਾ; ੨. ਬੇਈਮਾਨ ਲੋਕ
–ਚੋਰ ਮੰਡੀ, ਇਸਤਰੀ ਲਿੰਗ : ਉਹ ਮੰਡੀ ਜਿੱਥੇ ਸਰਕਾਰ ਵੱਲੋਂ ਨੀਯਤ ਕੀਤੇ ਭਾ ਤੋਂ ਵਧ ਭਾ ਤੇ ਚੀਜ਼ਾਂ ਵਿਕਦੀਆਂ ਹੋਣ
–ਚੋਰ ਰਸਤਾ, ਪੁਲਿੰਗ : ਐਸਾ ਰਸਤਾ ਜਿਸ ਦਾ ਆਮ ਲੋਕਾਂ ਨੂੰ ਪਤਾ ਨਾ ਹੋਵੇ
–ਚੋਰ ਲਗਣਾ, ਮੁਹਾਵਰਾ : ਚੋਰੀ ਹੋਣਾ
–ਚੋਰਕਾਰੀ, ਇਸਤਰੀ ਲਿੰਗ : ਚੋਰੀ ਚੁਰਾਉਣ ਦਾ ਭਾਵ ਜਾਂ ਕਿਰਿਆ, ਚੋਰੀ ਚਕਾਰੀ (ਜਟਕੀ ਕੋਸ਼)
–ਚੋਰਾਂ ਤੇ ਮੋਰ ਪੈਣਾ, ਮੁਹਾਵਰਾ : ਚੋਰ ਦੀ ਚੋਟੀ ਹੋ ਜਾਣਾ, ਠੱਗ ਦਾ ਹੀ ਠਗਿਆ ਜਾਣਾ
–ਚੋਰਾਂ ਦਾ ਮੁੱਠਾ, ਪੋਠੋਹਾਰੀ / ਪੁਲਿੰਗ : ਬਹੁਤ ਭਰਮ ਕਰਨ ਵਾਲਾ, ਜਿਸ ਨੂੰ ਕਿਸੇ ਉੱਤੇ ਵਿਸ਼ਵਾਸ ਨਾ ਹੋਵੇ, ਜੋ ਕਿਸੇ ਉੱਤੇ ਵਿਸ਼ਵਾਸ ਨਾ ਕਰੇ
–ਚੋਰਾਂ ਦੇ ਕਪੜੇ ਤੇ ਡਾਂਗਾਂ ਦੇ ਗਜ਼, ਅਖੌਤ : ਚੋਰ ਨੂੰ ਚੋਰੀ ਦੇ ਮਾਲ ਦੀ ਕਦਰ ਨਹੀਂ ਹੁੰਦੀ ਉਹ ਉਸ ਨੂੰ ਅੱਧੇ ਪੌਣੇ ਮੁੱਲ ਤੇ ਵੇਚ ਸੁਟਦਾ ਹੈ
–ਚੋਰਾਂ ਨੂੰ ਕਹਿਣਾ ਤਕੜੇ ਰਹੋ ਤੇ ਸਾਧਾਂ ਨੂੰ ਰਹਿਣਾ ਸੋਘੇ ਰਹੋ, ਅਖੌਤ : ਅਜੇਹੇ ਆਦਮੀ ਲਈ ਵਰਤਦੇ ਹਨ ਜੋ ਦੋਵੇਂ ਪਾਸੇ ਅੱਗ ਲਾਵੇ, ਦੁਫਸਲਾ ਆਦਮੀ (ਪ੍ਰਿੰਸੀਪਲ ਤੇਜਾ ਸਿੰਘ)
–ਚੋਰਾਂ ਵਾਂਙ ਜ਼ਿੰਦਗੀ ਬਿਤਾਉਣਾ, ਕਿਰਿਆ ਸਮਾਸੀ : ਦੂਜਿਆਂ ਦੀਆਂ ਨਜ਼ਰਾਂ ਤੋਂ ਬਚਾ ਕੇ ਵੇਖਣਾ, ਲੁਕ ਛਿਪ ਕੇ ਰਹਿਣਾ, ਲੁਕ ਛਿਪ ਕੇ ਦਿਨ ਕਟਣਾ
–ਕੰਮ ਚੋਰ, ਪੁਲਿੰਗ : ਕੰਮ ਤੋਂ ਜੀ ਚੁਰਾਉਣ ਵਾਲਾ ਬੰਦਾ
–ਕਾਲਾ ਚੋਰ, ਪੁਲਿੰਗ : ਇਕ ਕਲਪਤ ਚੋਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 22, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-07-12-22-05, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First