ਚੋਣਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਚੋਣਾ. ਕ੍ਰਿ—ਚੋ ਲੈਣਾ. ਦੁਹਨ ਕਰਨਾ. ਚੁਆਉਣਾ ਟਪਕਾਉਣਾ. “ਅੰਮ੍ਰਿਤ ਹਰਿ ਮੁਖਿ ਚੋਇ ਜੀਉ.” (ਆਸਾ ਛੰਤ ਮ: ੪) ਚੁਇਣਾ ਕ੍ਰਿਯਾ ਦਾ ਰੂਪਾਂਤਰ ਭੀ ਚੋਣਾ ਹੈ. ਟਪਕਣਾ। ੨ ਵਿ—ਚੁਗਣ ਵਾਲਾ. ਚੁਣਨ ਵਾਲਾ। ੩ ਸੰਗ੍ਯਾ—ਇੱਕ ਖਤ੍ਰੀ ਗੋਤ੍ਰ. ਸ਼੍ਰੀ ਗੁਰੂ ਨਾਨਕ ਦੇਵ ਦਾ ਸਹੁਰਾ ਬਾਬਾ ਮੂਲਚੰਦ ਇਸੇ ਜਾਤਿ ਦਾ ਸੀ.
“ਭਾਖਤ ਜੈਰਾਮ ਚੋਣਾ ਗੋਤ ਮੂਲਾ ਨਾਮ ਤਿਂਹ
ਤਨੁਜਾ ਹੈ ਧਾਮ ਸੋ ਰੰਧਾਵੇ ਪਟਵਾਰੀਆ.”
(ਨਾਪ੍ਰ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9783, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚੋਣਾ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚੋਣਾ, (ਸੰਸਕ੍ਰਿਤ : च्यवन√च्यु=ਚੂਣਾ) \ ਕਿਰਿਆ ਸਕਰਮਕ : ਧਾਰ ਕੱਢਣਾ, ਬੂੰਦ ਬੂੰਦ ਕਰ ਕੇ ਡੇਗਣਾ ਜਾਂ ਪਾਉਣਾ, ਟਪਕਾਉਣਾ; ਕਿਰਿਆ ਅਕਰਮਕ : ਬੂੰਦ ਬੂੰਦ ਕਰ ਕੇ ਡਿੱਗਣਾ, ਟਪਕਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 16, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-06-11-14-04, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First