ਚੋਣਕਾਰ ਸੂਚੀ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
An Electoral College ਚੋਣਕਾਰ ਸੂਚੀ: ਚੋਣਕਾਰ ਸੂਚੀ ਵਿਚ ਉਹਨਾਂ ਚੋਣਕਾਰਾਂ ਦੇ ਨਾਂ ਦਰਜ ਹੁੰਦੇ ਹਨ ਜਿਨ੍ਹਾਂ ਨੂੰ ਕਿਸੇ ਵਿਸ਼ੇਸ਼ ਪਦ ਲਈ ਉਮੀਦਵਾਰ ਚੁਣਨ ਲਈ ਚੁਣਿਆ ਜਾਂਦਾ ਹੈ। ਆਮ ਕਰਕੇ ਇਹ ਵੱਖ-ਵੱਖ ਸੰਗਠਨਾਂ ਜਾਂ ਹੋਂਦਾਂ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਹਰੇਕ ਸੰਗਠਨ ਜਾਂ ਹੋਂਦ ਦੀ ਚੋਣਕਾਰਾਂ ਦੀ ਵਿਸ਼ੇਸ਼ ਗਿਣਤੀ ਜਾਂ ਵਿਸ਼ੇਸ਼ ਢੰਗ ਨਾਲ ਜੋਖੇ ਵੋਟੇ ਇਸ ਦੀ ਪ੍ਰਤੀਨਿਧਤਾ ਕਰਦੇ ਹਨ। ਬਹੁਤ ਵਾਰ ਚੋਣਕਾਰ ਕੇਵਲ ਮਹੱਤਵਪੂਰਣ ਲੋਕ ਹੁੰਦੇ ਹਨ। ਜਿਨ੍ਹਾਂ ਦੀ ਸਿਆਣਪ ਆਦਰਸ਼ਕ ਰੂਪ ਵਿਚ ਵੱਡੀ ਗਿਣਤੀ ਨਾਲੋਂ ਬਿਹਤਰ ਚੋਣ ਪ੍ਰਦਾਨ ਕਰਦੀ ਹੈ। ਇਹ ਪ੍ਰਣਾਲੀ ਆਮ ਮੈਂਬਰਾਂ ਦੀ ਇੱਛਾਵਾਂ ਨੂੰ ਨਜ਼ਰਅੰਦਾਜ਼ ਕਰ ਸਕਦੀ ਹੈ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1064, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਚੋਣਕਾਰ ਸੂਚੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Electoral roll_ਚੋਣਕਾਰ ਸੂਚੀ: ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰ 62 (1) ਵਿਚ ਜਿਸ ਚੋਣਕਾਰ ਸੂਚੀ ਦਾ ਜ਼ਿਕਰ ਕੀਤਾ ਗਿਆ ਹੈ ਉਸ ਦਾ ਮਤਲਬ ਹੈ ਉਹ ਚੋਣਕਾਰ ਸੂਚੀ ਜੋ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਅੰਤਮ ਤਰੀਕ ਨੂੰ ਨਾਫ਼ਜ਼ ਸੀ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1064, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First