ਚੋਟ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੋਟ [ਨਾਂਇ] ਇੱਕ ਵਸਤੂ ਦਾ ਕਿਸੇ ਦੂਜੀ ਵਸਤੂ ਉੱਤੇ ਜ਼ੋਰ ਨਾਲ਼ ਵੱਜਣ ਦਾ ਭਾਵ, ਸੱਟ; ਵਾਰ , ਹਮਲਾ; ਸਦਮਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13266, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚੋਟ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਚੋਟ. ਸੰਗ੍ਯਾ—ਸੱਟ. ਆਘਾਤ. ਪ੍ਰਹਾਰ. ਦੇਖੋ, ਚੁਟ ਧਾ. “ਚੋਟ ਸਹਾਰੈ ਸਬਦ ਕੀ.” (ਸ. ਕਬੀਰ) ੨ ਨਗਾਰੇ ਪੁਰ ਚੋਬ ਦੀ ਸੱਟ. “ਰਣ ਚੋਟ ਪਰੀ ਪਗ ਦ੍ਵੈ ਨ ਟਲੇ ਹੈਂ.” (ਵਿਚਿਤ੍ਰ) ੩ ਸ਼ਸਤ੍ਰ ਦਾ ਆਘਾਤ (ਪ੍ਰਹਾਰ).
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13095, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚੋਟ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਚੋਟ (ਸੰ.। ਸੰਸਕ੍ਰਿਤ ਚੁਟ। ਹਿੰਦੀ ਪੰਜਾਬੀ ਚੋਟ) ਸੱਟ। ਯਥਾ-‘ਚੋਟ ਸਹਾਰੈ ਸਬਦ ਕੀ’ ਬਾਣੀ ਦੀ ਤਾੜਨਾ ਰੂਪ ਸੱਟ ਸਹਾਰੇ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13088, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਚੋਟ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚੋਟ, (ਹਿੰਦੀ : चोटी) \ ਇਸਤਰੀ ਲਿੰਗ : ਬੱਚੇ ਦੇ ਸਿਰ ਦਾ ਇੱਕ ਗਹਿਣਾ
(ਭਾਈ ਬਿਸ਼ਨਦਾਸ ਪੁਰੀ)
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 380, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-05-02-34-58, ਹਵਾਲੇ/ਟਿੱਪਣੀਆਂ:
ਚੋਟ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚੋਟ, (ਸੰਸਕ੍ਰਿਤ √चुट्=ਕੱਟਣਾ) \ ਇਸਤਰੀ ਲਿੰਗ : ੧. ਸੱਟ, ਜ਼ਰਬ (ਲਾਗੂ ਕਿਰਿਆ : ਆਉਣਾ, ਲੱਗਣਾ); ੨. ਵਾਰ, ਹਮਲਾ (ਲਾਗੂ ਕਿਰਿਆ : ਕਰਨੀ); ੩.ਨਗਾਰੇ ਆਦਿ ਉਂਤੇ ਸੋਟੀ ਦੀ ਸੱਟ ਜਾਂ ਟੁਣਕਾਰ; ੪. ਮਦਾਰੀ ਦੇ ਮੰਤਰ ਦਾ ਅਸਰ, ਜਾਦੂ; ੫. ਨੁਕਸਾਨ, ਦੁਖ
–ਚੋਟ ਕਰਨਾ, ਮੁਹਾਵਰਾ : ੧. ਨੁਕਸਾਨ ਪੁਚਾਉਣਾ, ਵਾਰ ਕਰਨਾ; ੨. ਤਾਹਨੇ ਮਿਹਣੇ ਦੇਣਾ; ੩. ਜਾਦੂ ਕਰਨਾ; ੪. ਵਿਅੰਗ ਨਾਲ ਕੋਈ ਚੁਭਵੀਂ ਗੱਲ ਕਰਨਾ
–ਚੋਟ ਖਾਣਾ, ਮੁਹਾਵਰਾ : ੧. ਸੱਟ ਸਹਿਣਾ, ਨੁਕਸਾਨ ਬਰਦਾਸ਼ਤ ਕਰਨਾ, ਸਦਮਾ ਉਠਾਉਣਾ; ੨. ਜਾਦੂ ਦਾ ਅਸਰ ਕਬੂਲਣਾ
–ਡੰਕੇ (ਨਗਾਰੇ) ਦੀ ਚੋਟ ਨਾਲ, ਕਿਰਿਆ ਵਿਸ਼ੇਸ਼ਣ : ਸਭ ਦੇ ਸਾਹਮਣੇ, ਐਲਾਨੀਆ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 8, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-05-02-35-15, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First