ਚੋਜ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੋਜ (ਨਾਂ,ਪੁ) ਹੈਰਾਨੀ ਵਾਲੀ ਗੱਲ; ਕੌਤਕ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18035, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਚੋਜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੋਜ [ਨਾਂਪੁ] ਅਸਚਰਜਤਾ, ਅਚੰਭਾ; ਚਮਤਕਾਰ, ਕਰਾਮਾਤ , ਕੌਤਕ; ਸੁਹੱਪਣ, ਨਜ਼ਾਕਤ; ਲਾਡ-ਪਿਆਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18027, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚੋਜ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।
ਚੋਜ. ਸੰ. चेतोज —ਚੇਤੋਜ. ਸੰਗ੍ਯਾ—ਚਿੱਤ ਵਿੱਚ ਪੈਦਾ ਹੋਇਆ ਉਤਸਾਹ। ੨ ਤਮਾਸ਼ਾ. ਕੌਤਕ. “ਸਭ ਤੇਰੇ ਚੋਜ चय्र्या ਵਿਡਾਣਾ.” (ਸੋਪੁਰਖੁ) “ਤਿਸ ਕਾ ਚੋਜ ਸਬਾਇਆ.” (ਮਾਰੂ ਸੋਲਹੇ ਮ: ੧) “ਕਰਿ ਵੇਖੈ ਆਪਿ ਚੋਜਾਹਾ.” (ਸੋਰ ਮ: ੪) ੩ चय्र्या —ਚਯ. ਵਿਹਾਰ. ਕ੍ਰਿਯਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17939, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚੋਜ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਚੋਜ (ਸੰ.। ਪੰਜਾਬੀ) ਚੋਜ। ਉਹ ਸੁਆਦਲੇ ਕੰਮ ਯਾ ਵਾਕ ਜੋ ਸੁਤੰਤ੍ਰ ਪੁਰਸ਼ ਅਪਣੇ ਮਨ ਦੇ ਵਧਵੇਂ ਅਨੰਦ ਵਿਚ ਕਰੇ , ਪਾਤਸ਼ਾਹ ਤੇ ਪੂਰਨ ਫਕੀਰ ਅਕਸਰ ਚੋਜ ਕਰਦੇ ਕਹੀਦੇ ਹਨ। ਕੌਤਕ। ਲਾਡ ਪ੍ਯਾਰ ਦੇ ਵਰਤਾਉ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 17927, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਚੋਜ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚੋਜ, (ਪ੍ਰਾਕ੍ਰਿਤ : चोज्ज; ਸੰਸਕ੍ਰਿਤ : चोघ=ਅਚਰਜ) \ ਪੁਲਿੰਗ : ੧. ਕੌਤਕ, ਤਮਾਸ਼ਾ, ਅਨੋਖੀ ਚੀਜ਼, ਦੁਰਲੱਭ ਚੀਜ਼; ੨. ਚਿੱਤ ਵਿੱਚ ਪੈਦਾ ਹੋਇਆ ਉਤਸ਼ਾਹ, ਲਾਡ ; ਪਿਆਰ; ੩. ਸੁਹੱਪਣ; ੪. ਖ਼ੁਸ਼ੀ, ਅਨੰਦ, ਮੌਜ: ੫. ਨਜ਼ਾਕਤ, ਸ਼ੋਖੀ, ਨਖ਼ਰਾ, ਨਾਜ਼
–ਚੋਜਵਿਡਾਣੀ, ਵਿਸ਼ੇਸ਼ਣ \ ਪੁਲਿੰਗ : ਕੌਤਕ ਕਰਨ ਵਾਲਾ, ਜਿਸ ਦੇ ਖੇਲ ਅਕਲ ਨੂੰ ਹੈਰਾਨ ਕਰ ਦੇਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 34, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-05-02-33-42, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First