ਚੋਆ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੋਆ (ਨਾਂ,ਪੁ) 1 ਟਪਕਿਆ ਜਲ 2 ਪਹਾੜਾਂ ਉੱਤੇ ਵਰ੍ਹਨ ਵਾਲੇ ਮੀਂਹ ਜਾਂ ਚਸ਼ਮਿਆਂ ’ਚੋਂ ਰਿਸਦੇ ਪਾਣੀ ਦੇ ਨਿਕਾਸ ਵਾਲਾ ਬਰਸਾਤੀ ਨਾਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8902, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚੋਆ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੋਆ [ਨਾਂਪੁ] ਤੁਪਕਾ, ਕਤਰਾ; ਉਹ ਟੋਇਆ ਜੋ ਦਰਿਆ ਦੇ ਨੇੜੇ ਪਾਣੀ ਲਈ ਪੁੱਟਿਆ ਜਾਵੇ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8901, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੋਆ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ਚੋਆ. ਸੰਗ੍ਯਾ—ਟਪਕਿਆ ਹੋਇਆ ਜਲ। ੨ ਜਲ ਦੇ ਟਪਕਣ ਦਾ ਭਾਵ। ੩ ਅਗਰ ਦੀ ਲੱਕੜ ਤੋਂ ਟਪਕਾਇਆ ਹੋਇਆ ਤੇਲ. ਅਗਰਸਾਰ। ੪ ਗੁਲਾਬ ਕੇਵੜੇ ਆਦਿ ਦਾ ਅ਼ਰਕ਼। ੫ ਬਰਸਾਤੀ ਨਾਲਾ, ਜੋ ਪਹਾੜ ਦੇ ਜਲ ਟਪਕਣ ਤੋਂ ਬਣਿਆ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8723, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੋਆ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚੋਆ (ਸੰ.। ਪੁ. ਪੰਜਾਬੀ) ੧. ਉਹ ਸ਼ੈ ਜੋ ਨਾਲ ਲਾਕੇ, ਅੱਗ ਦੇ ਜੋਰ ਭਾਵ ਉੜਾਕੇ ਚੁਆਈ ਜਾਏ, ਅਰਕ , ਅਤਰ।

੨. ਖਾਸ ਕਰ ਉਹ ਅਰਕ ਜੋ ਕਈ ਖੁਸ਼ਬੂਦਾਰ ਚੀਜ਼ਾਂ ਨੂੰ ਰਲਾਕੇ ਚੁਆਕੇ ਕਢਦੇ ਹਨ। ਯਥਾ-‘ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰੁ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8713, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਚੋਆ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਚੋਆ, (<ਸੰਸਕ੍ਰਿਤ : च्यवन√च्यु=ਝਰਨਾ) \ ਪੁਲਿੰਗ : ੧. ਉਹ ਰੋਇਆ ਜੋ ਦਰਿਆ ਦੇ ਲਾਗੇ ਪਾਣੀ ਲਈ ਪੁੱਟਿਆ ਜਾਵੇ, (ਇਥੇ) ਰੇਤ ਵਿੱਚ ਦੀ ਪਾਣੀ ਸਿੰਮ ਸਿੰਮ ਕੇ ਜਮ੍ਹਾ ਹੁੰਦਾ ਰਹਿੰਦਾ ਹੈ, ਕੁਹਾਰ, ਚਸ਼ਮਾ, ਸੋਤਾ, ਬਰਸਾਤੀ ਨਾਲਾ ਜੋ ਪਹਾੜ ਦੇ ਪਾਣੀ ਟਪਕਣ ਤੋਂ ਬਣਦਾ ਹੈ; ੨. ਅਗਰ ਦੀ ਲਕੜੀ ਤੋਂ ਟਪਕਿਆ ਹੋਇਆ ਤੇਲ, ਗੁਲਾਬ, ਕਿਉੜੇ ਦਾ ਅਰਕ, ਅਤਰ; ੩. ਕਤਰਾ, ਤੁਪਕਾ

–ਚੋਈ, ਇਸਤਰੀ ਲਿੰਗ : ਛੋਟਾ ਚੋਆ

–ਚੋਆ ਚੰਦਨ, ਪੁਲਿੰਗ : ਅਗਰ ਦਾ ਤੇਲ ਅਤੇ ਚੰਦਨ, ਚੰਦਨ ਦਾ ਤੇਲ, ਅਤਰ : ‘ਚੋਆ ਚੰਦਨੁ ਲਾਈਐ ਕਾਪੜੁ ਰੂਪ ਸੀਗਾਰ’

(ਸ੍ਰੀ ਅਸਟਪਦੀ ਮਹਲਾ ੧)

–ਚੋਆ ਚੋਆ, ਕਿਰਿਆ ਵਿਸ਼ੇਸ਼ਣ : ੧. ਤੁਪਕਾ ਤੁਪਕਾ; ੨. ਕਤਰਾ ਕਤਰਾ, ਟੇਪਾ ਟੇਕਾ, ਥੋੜਾ ਥੋੜਾ, ਜ਼ਰਾ ਜ਼ਰਾ

–ਚੋਆ ਜਲ, ਪੁਲਿੰਗ : ਸਿੰਜ ਸਿੰਜ ਕੇ ਹੇਠਾਂ ਨੂੰ ਵਗਣ ਵਾਲਾ ਪਾਣੀ, ਸਿੰਮ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 14, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-03-05-01-00-03, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.